*ਮਾਨਸਾ ਕੱਚੇ ਮੁਲਾਜ਼ਮ ਹੱਕਾਂ ਲਈ ਐਮ.ਐਲ.ਏ ਦੇ ਬੂਹੇ ਪੁੱਜੇ ਵਿਧਾਇਕ ਦੇ ਘਰ ਦੇ ਬਾਹਰ ਕੀਤੀ ਭੁੱਖ ਹੜਤਾਲ*

0
26

ਮਾਨਸਾ 04,ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ): ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਗਿਆ ਹੈ ਅਤੇ ਰਾਜਨੀਤਕ ਪਾਰਟੀਆ
ਵੱਲੋਂ ਸੱਤਾ ਹਥਿਆਉਣ ਲਈ ਜੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾ ਕਾਂਗਰਸ ਦੇ ਐਮ ਐਲ ਏ ਅਤੇ ਮੰਤਰੀਆ ਵੱਲੋਂ
ਰੈਲੀਆ ਅਤੇ ਘਰ ਘਰ ਪ੍ਰਚਾਰ ਸ਼ੁਰੂ ਕੀਤਾ ਹੈ ਉਥੇ ਹੀ ਅੱਜ ਪੰਜਾਬ ਦੇ ਕੱਚੇ ਮੁਲਾਜ਼ਮਾਂ ਵੱਲੋਂ ਐਮ ਐਲ ਏ ਮੰਤਰੀਆ ਦੇ ਬੂਹੇ
ਪੁੱਜ ਕੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ।ਅੱਜ ਮੁਲਾਜ਼ਮਾਂ ਨੇ . ਦੇ ਘਰ ਦੇ ਬਾਹਰ ਭੁੱਖ ਹੜਤਾਲ ਕੀਤੀ।
ਆਗੂਆ ਨੇ ਕਿਹਾ ਕਿ ਇਹੀ ਕਿਹਾ ਤੇ ਸੁਣਿਆ ਜਾਦਾ ਹੈ ਕਿ ਮੁੱਖ ਮੰਤਰੀ ਸਰਕਾਰ ਦੇ ਸੂਬੇ ਦਾ ਮੁੱਖੀ ਹੁੰਦਾਂ ਹੈ ਤੇ ਮੁੱਖੀ ਦਾ ਹੁਕਮ
ਹੋਣ ਕੋਈ ਕੰਮ ਨਹੀ ਰੁਕਦਾ ਪਰ ਐਥੇ ਦਫਤਰੀ ਮੁਲਾਜ਼ਮਾਂ ਨਾਲ ਅੱਜ ਕੱਲ ਉਲਟ ਹੋ ਰਿਹਾ ਹੈ। ਸਰਕਾਰ ਦੇ ਮੁੱਖੀ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਦੇ ਬਾਵਜੂਦ ਵਿੱਤ ਵਿਭਾਗ ਦੇ ਅਫਸਰ ਮੁਲਾਜ਼ਮਾਂ ਨੂੰ ਸੜਕਾਂ ਤੇ ਰਾਤਾਂ ਕੱਟਣ ਨੰ ਮਜ਼ਬੂਰ ਕਰ
ਹੇ ਹਨ। 
 ਆਗੂਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਹਰ ਜਗ੍ਹਾ ਗੱਲ ਕਰ ਰਹੇ ਹਨ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ
ਹੱਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮਿਤੀ 29 ਨਵੰਬਰ 2021 ਨੂੰ ਪੰਜਾਬ ਭਵਨ ਵਿਚ ਮੀਟਿੰਗ ਹੋਈ
ਜਿਸ ਵਿਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਦਫਤਰ ਤੇ ਵਿੱਤ ਵਿਭਾਗ ਦੇ
ਉੱਚ ਪੱਧਰੀ ਅਫਸਰ ਹਾਜ਼ਰ ਸਨ। ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੇਕਰ ਕਰਮਚਾਰੀ ਮੁੱਢਲੇ ਤਨਖਾਹ ਸਕੇਲ ਤੇ
ਰੈਗੂਲਰ ਹੋਣ ਲਈ ਸਹਿਮਤ ਹਨ ਤਾਂ ਕਰਮਚਾਰੀਆ ਨੂੰ ਰੈਗੁਲਰ ਕਰ ਦਿੱਤਾ ਜਾਵੇ। ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ
ਵਿਭਾਗ ਨੂੰ ਮਿਤੀ 7 ਦਸੰਬਰ 2021 ਨੂੰ ਲਿਖਤੀ ਸਹਿਮਤੀ ਦੇ ਦਿੱਤੀ ਗਈ ਸੀ ਜਿਸ ਉਪਰੰਤ ਸਿੱਖਿਆ ਵਿਭਾਗ ਵੱਲੋਂ ਕੇਸ
ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਪਰ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਵਿੱਤ ਵਿਭਾਗ ਦੇ ਅਧਿਕਾਰੀ ਕਰਮਚਾਰੀਆ ਨੂੰ
ਰੈਗੂਲਰ ਕਰਨ ਦੀ ਫਾਈਲ ਪਾਸ ਨਹੀ ਕਰ ਰਹੇ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ 
………………..        ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਮੁਲਾਜ਼ਮਾਂ
ਨੂੰ ਰੈਗੂਲਰ ਕਰਨ ਲਈ ਸੱਚ `ਚ ਸੁਹਿਰਦ ਹਨ ਤਾਂ ਤੁਰੰਤ ਵਿੱਤ ਵਿਭਾਗ ਤੋਂ ਫਾਈਲ ਪਾਸ ਕਰਵਾ ਕੇ ਕੈਬਿਨਟ ਵਿਚ ਮਤਾ ਪਾਸ
ਕੀਤਾ ਜਾਵੇ।ਆਗੂਆ ਨੇ ਕਿਹਾ ਕਿ ਵੋਟਾਂ ਦੇ ਦਿਨ ਆ ਗਏ ਹਨ ਤੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ ਮੁਲਾਜ਼ਮ ਵੋਟਾਂ
ਵਿਚ ਘਰ ਘਰ ਜਾ ਕੇ ਸਰਕਾਰ ਵਿਰੁਧ ਪ੍ਰਚਾਰ ਕਰਨਗੇ।
ਜਿਵੇਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਥੇਬੰਦੀ
ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣਗੇ।

LEAVE A REPLY

Please enter your comment!
Please enter your name here