

ਬੁਢਲਾਡਾ 4 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) : ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਜ਼ਿਲ੍ਹਾ ਮਾਨਸਾ ਵੱਲੋਂ ਹੋਣਹਾਰ ਧੀਆਂ ਦਾ ਲੋਹੜੀ ਤੇ ਵਿਸ਼ੇਸ਼ ਸਨਮਾਣ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੰਚ ਦੇ ਉਪ ਪ੍ਰਧਾਨ ਰਜਿੰਦਰ ਵਰਮਾ ਨੇ ਬੋਲਦਿਆਂ ਕਿਹਾ ਕੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਹੋਣਹਾਰ ਬੱਚੀਆਂ ਵਿਦਿਆਰਥਣਾਂ ਦਾ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਵਿਸ਼ੇਸ਼ ਸਨਮਾਨ 13 ਜਨਵਰੀ ਲੋਹੜੀ ਵਾਲੇ ਦਿਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਹਿਤ ਕਲਾ ਸਿੱਖਿਆ, ਖੇਡਾਂ, ਸਮਾਜਿਕ ਕੰਮਾਂ ਵਿੱਚ ਹੋਣਹਾਰ ਬੱਚਿਆਂ ਦਾ ਵਿਸ਼ੇਸ਼ ਸਨਮਾਨ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਵਿਦਿਆਰਥਣਾਂ ਹੋਰ ਤਰੱਕੀਆ ਕਰਨ। ਉਨ੍ਹਾਂ ਅਮਨਦੀਪ , ਗੁਰਜੰਟ ਸਿੰਘ ਬੱਛੋਆਣਾ, ਪ੍ਰਦੀਪ ਵਰਮਾ, ਸੁਖਵਿੰਦਰ ਸਿੰਗਲਾ, ਰਾਮਪਾਲ ਗੜੱਦੀ ਆਦਿ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।Attachments area























