

ਮਾਨਸਾ 4 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪਿਛਲੇ ਕੁੱਝ ਦਿਨਾਂ ਵਿੱਚ ਜ਼ੋ ਕਰੋਨਾਂ ਦੀ ਤੀਸਰੀ ਲਹਿਰ ਦੁਨੀਆਂ ਭਰ ਵਿੱਚ ਸੀ, ਭਾਰਤ ਸਰਕਾਰ ਵੱਲੋਂ ਅੰਤਰ^ਰਾਸ਼ਟਰੀ
ਫਲਾਇਟਾਂ ਬੰਦ ਨਾਂ ਕਰਨ ਕਾਰਣ ਹੁਣ ਉਹ ਭਾਰਤ ਵਿੱਚ ਵੀ ਤੇਜ਼ੀ ਨਾਲ ਫੈਲਣ ਲੱਗੀ ਹੈ। ਜਿਥੇ ਕਰੋਨਾਂ ਦੇ ਮਾਮਲੇ ਦਿਨੋਂ ਦਿਨ ਵਧ ਰਹੇ ਹਨ ਉਥੇ ਓਮੀਕ੍ਰੋਨ ਦੇ
ਮਰੀਜ਼ਾਂ ਦੀ ਵੀ ਸੰਖਿਆ ਦੇਸ਼ ਵਿੱਚ ਵਧ ਰਹੀ ਹੈ। ਹੁਣ ਇਸਦੀ ਤੀਸਰੀ ਲਹਿਰ ਨੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈਣਾਂ ਸ਼ੁਰੂ ਕਰ ਦਿੱਤਾ ਹੈ। ਇਸ ਕਰੋਨਾ
ਮਹਾਂਮਾਰੀ ਨੇ ਪੰਜਾਬ ਵਿੱਚ ਸਭ ਤੋਂ ਗੰਭੀਰ ਰੂਪ ਪਟਿਆਲਾ ਸ਼ਹਿਰ ਵਿੱਚ ਧਾਰਿਆ ਹੋਇਆ ਹੈ ਜਿਥੇ ਵੱਡੀ ਗਿਣਤੀ ਵਿੱਚ ਥਾਪਰ ਯੂਨੀਵਰਸਿਟੀ ਦੇ ਵਿਿਦਆਰਥੀ
ਲਪੇਟ ਵਿੱਚ ਆਏ ਅਤੇ ਹੁਣ ਖਬਰ ਆਈ ਹੈ ਕਿ ਰਾਜਿੰਦਰਾ ਹਸਪਤਾਲ ਦੇ 100 ਤੋਂ ਵਧ ਡਾਕਟਰ ਅਤੇ ਵਿਿਦਆਰਥੀ ਕਰੋਨਾਂ ਨਾਲ ਪ੍ਰਭਾਵਿਤ ਪਾਏ ਗਏ ਹਨ
ਜਿਸ ਉਪਰੰਤ ਪੰਜਾਬ ਸਰਕਾਰ ਨੇ ਸਕੂਲ, ਕਾਲਿਜ ਬੰਦ ਕਰਨ, ਰਾਤ ਦਾ ਕਰਫਿਊ ਲਾਉਣ ਸਮੇਤ ਹੋਰ ਸਖਤ ਕਦਮ ਚੁੱਕੇ ਹਨ। ਇਸ ਬਾਰੇ ਸੰਵਿਧਾਨ ਬਚਾਓ ਮੰਚ
ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਸਰਕਾਰ ਜਿਥੇ ਆਮ ਲੋਕਾਂ *ਤੇ ਤਾਂ ਪਾਬੰਦੀ ਲਾ ਰਹੀ ਹੈ, ਸਰਕਾਰਾਂ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ
ਰਹੀ ਹੈ। ਜਿਥੇ ਭਾਰਤ ਸਰਕਾਰ ਨੂੰ ਸਮਾਂ ਰਹਿੰਦੇ ਅੰਤਰ^ਰਾਸ਼ਟਰੀ ਉਡਾਨਾਂ ਬੰਦ ਕਰਨੀਆਂ ਚਾਹੀਦੀਆਂ ਸਨ,ਉਹ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀਆਂ ਗਈਆਂ,
ਉਥੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ 28 ਦਸੰ=ਬਰ ਨੂੰ ਦਿਲੀ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਸੀ ਕਿ ਕਰੋਨਾਂ ਸਾਵਧਾਨੀਆਂ ਦੀ ਵਰਤੋਂ ਕਰੋ ਅਤੇ
ਇਕੱਠ ਨਾ ਕਰੋ। ਉਹ ਉਥੇ ਹੀ ਪੰਜਾਬ ਵਿੱਚ ਆਕੇ ਤਿਰੰਗਾ ਯਾਤਰਾਵਾਂ ਕਰ ਰਿਹਾ ਸੀ ਜਿਥੇ ਵੱਡੀ ਗਿਣਤੀ ਵਿੱਚ ਬਿਨਾਂ ਮਾਸਕ ਲਾਏ ਦਿੱਲੀ ਤੋਂ ਆਏ ਵਿਅਕਤੀਆਂ
ਨੇ ਪੰਜਾਬ ਦੇ ਲੋਕਾਂ ਵਿੱਚ ਵਿਚਰ ਕੇ ਕਰੋਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਮਾਰਚ ਕੱਢੇ। ਇਸੇ ਤਰ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਵੱਖ ਵੱਖ ਰਾਜਨੀਤਿਕ ਧਿਰਾਂ ਵੱਲੋਂ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਵੱਡੇ ਵੱਡੇ ਇਕੱਠ ਕੀਤੇ ਜਾ ਰਹੇ ਹਨ ਜਦਕਿ ਆਮ ਲੋਕਾਂ ਨੁੰੂ ਕਰੋਨਾਂ ਨਿਯਮਾਂ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ।

ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਮਾਨਸਾ ਜਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਐਮਰਜੈਂਸੀ ਕਦਮ ਚੁਕਦੇ ਹੋਏ ਮਾਨਸਾ ਹਸਪਤਾਲ ਵਿੱਚ ਕਰੋਨਾਂ ਮਰੀਜ਼ਾਂ ਲਈ
ਜਰੂਰੀ ਪ੍ਰਬੰਧ ਕਰਨੇ ਚਾਹੀਦੇ ਹਨ ਕਿਉਂਕਿ ਦੂਸਰੀ ਕਰੋਨਾਂ ਲਹਿਰ ਦੇ ਦੌਰਾਨ ਮਾਨਸਾ ਵਿੱਚ ਆਪਾਤਕਾਲੀਨ ਹਾਲਾਤ ਪੈਦਾ ਹੋ ਗਏ ਸਨ ਅਤੇ ਮਾਨਸਾ ਪ੍ਰਸ਼ਾਸਨ ਤੇ
ਸਿਹਤ ਵਿਭਾਗ ਬੁਰੀ ਤਰ੍ਹਾਂ ਅਸਫਲ ਹੋ ਗਿਆ ਸੀ ਜਿਸ ਕਾਰਣ ਨਿਜੀ ਲੋਕਾਂ ਤੇ ਸੰਸਥਾਵਾਂ ਨੂੰ ਅੱਗੇ ਆ ਕੇ ਕਰੋਨਾਂ ਮਰੀਜ਼ਾਂ ਦੀ ਮੱਦਦ ਆਪਣੀ ਜਾਨ ਜ਼ੋਖਿਮ ਵਿੱਚ ਪਾ
ਕੇ ਕਰਨੀ ਪਈ। ਉਨ੍ਹਾਂ ਕਿਹਾ ਕਿ ਮਾਨਸਾ ਸਰਕਾਰੀ ਹਸਪਤਾਲ ਵਿੱਚ ਅਜੇ ਤੱਕ ਕੋਈ ਵੈਂਟੀਲੇਟਰਾਂ ਦਾ ਪ੍ਰਬੰਧ ਨਹੀਂ ਹੋਇਆ ਅਤੇ ਨਾਂ ਹੀ ਵੈਂਟੀਲੇਟਰ ਚਲਾਉਣ ਵਾਲੇ
ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਮਾਨਸਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੱੁਤਾ ਹੋਇਆ ਹੈ। ਮਾਨਸਾ ਦੇ ਸਰਕਾਰੀ ਹਸਪਤਾਲਾਂ ਵਿੱਚ ਕਰੋਨਾਂ ਸਮੇਂ ਜ਼ੋ
ਆਰਜ਼ੀ ਸਟਾਫ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਵੀ ਫਾਰਗ ਕੀਤਾ ਜਾ ਚੁੱਕਾ ਹੈ। ਜੇਕਰ ਕਰੋਨਾਂ ਮਹਾਂਮਾਰੀ ਦੁਬਾਰਾ ਤੋਂ ਫੈਲਦੀ ਹੈ ਤਾਂ ਮਾਨਸਾ
ਵਿੱਚ ਦੁਬਾਰਾ ਤੋਂ ਪਿਛਲੀ ਲਹਿਰ ਵਾਂਗ ਜਾਂ ਉਸਤੋਂ ਵੀ ਮਾੜੇ ਹਾਲਾਤ ਬਣ ਸਕਦੇ ਹਨ ਜਿਸਦਾ ਜਿੰਮੇਵਾਰ ਮਾਨਸਾ ਦਾ ਜਿਲ੍ਹਾ ਪ੍ਰਸ਼ਾਸਨ ਹੋਵੇਗਾ ਕਿਉਂਕਿ ਮਾਨਸਾ
ਜਿਲ੍ਹਾ ਪ੍ਰਸ਼ਾਸਨ ਨੇ ਕਦੇ ਵੀ ਸਮਾਂ ਰਹਿੰਦੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਵਿੱਚ ਕਰੋਨਾਂ
ਵੈਕਸੀਨੇਸ਼ਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪੱਧਰ ਤੇ ਕੁਝ ਨਹੀਂ ਕੀਤਾ ਬਲਕਿ ਨਿਜੀ ਸੰਸਥਾਵਾਂ ਅਪਣੇ ਤੌਰ *ਤੇ ਕਰੋਨਾਂ ਵੈਕਸੀਨ ਲਗਵਾਉਣ
ਲਈ ਪ੍ਰੇਰਿਤ ਕਰ ਰਹੀਆਂ ਹਨ ਜਦਕਿ ਇਹ ਜ਼ਿੰਮੇਵਾਰੀ ਮਾਨਸਾ ਪ੍ਰਸ਼ਾਸਨ ਦੀ ਸੀ ਕਿਉਂਕਿ ਮਾਨਸਾ ਜਿਲ੍ਹੇ ਵਿੱਚ ਪੰਜਾਬ ਵਿੱਚੋਂ ਸਭ ਤੋਂ ਘੱਟ ਲੋਕਾਂ ਦੀ ਵੈਕਸੀਨੇਸ਼ਨ
ਹੋਈ ਹੈ। ਪਰ ਮਾਨਸਾ ਦੇ ਨਿਕੰਮੇ ਸਿਵਲ ਪ੍ਰਸ਼ਾਸਨ ਵੱਲੋਂ ਵੈਕਸੀਨੇਸ਼ਨ ਵਧਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ
ਮਾਨਸਾ ਵਿੱਚ ਐਮਰਜੈਂਸੀ ਕਦਮ ਚੁਕਦੇ ਹੋਏ ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦਾ ਉਪਕਰਨ ਅਤੇ ਸਟਾਫ ਦੀ ਤੁਰੰਤ ਨਿਯੁਕਤੀ ਕੀਤੀੀ ਜਾਵੇ ਅਤੇ ਜ਼ੋ ਮੌਜੂਦਾ
ਵੈਂਟੀਲੇਟਰ ਹਨ, ਉਹ ਚਾਲੂ ਹਾਲਤ ਵਿੱਚ ਕਰਵਾਏ ਜਾਣ ਅਤੇ ਹੋਰ ਵੈਂਟੀਲੇਟਰਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਮਾਨਸਾ ਵਾਸੀ
ਪ੍ਰਾਈਵੇਟ ਡਾਕਟਰਾਂ ਦੀ ਲੁੱਟ ਖਸੁੱਟ ਤੋਂ ਬਚ ਸਕਣ। ਇਸ ਸਮੇਂ ਉਨ੍ਹਾਂ ਮਾਨਸਾ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਪਹਿਲੀ ਅਤੇ ਦੂਸਰੀ ਲਹਿਰ ਸਮੇਂ ਉਸ
ਸਮੇਂ ਦੇ ਪੁਲਿਸ ਮੁਖੀਆਂ ਡਾH ਨਰਿੰਦਰ ਭਾਰਗਵ ਅਤੇ ਸੁਰਿੰਦਰ ਲਾਂਬਾ ਨੇ ਆਪਾਤ ਹਾਲਾਤਾਂ ਵਿੱਚ ਪੁਲਿਸ ਦੀ ਭੂਮਿਕਾ ਜਿਵੇਂ ਕਿ ਕਰੋਨਾਂ ਨਿਯਮਾਂ ਨੂੰ ਸਖਤੀ ਨਾਲ
ਲਾਗੂ ਕਰਵਾਉਦ ਆਦਿ ਤੋਂ ਇਲਾਵਾ ਆਮ ਲੋਕਾਂ ਵਿੱਚ ਵਿਚਰ ਕੇ ਇਸ ਲਹਿਰ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕੀਤੇ, ਉਸੇ ਤਰ੍ਹਾਂ ਹੁਣ ਵੀ ਅਹਿਮ
ਭੂਮਿਕਾ ਨਿਭਾਈ ਜਾਵੇ ਕਿਉਂਕਿ ਉਸ ਸਮੇਂ ਪੁਲਿਸ ਦੀ ਡਿਊਟੀ ਕਾਰਣ ਆਮ ਲੋਕਾਂ ਵਿੱਚ ਚੰਗਾ ਸੰਦੇਸ਼ ਗਿਆ ਸੀ ਅਤੇ ਲੋਕਾਂ ਦੇ ਮਨਾਂ ਵਿਚੋਂ ਡਰ ਦਾ ਮਾਹੌਲ ਦੂਰ
ਹੋਇਆ ਸੀ।























