

ਬਰੇਟਾ 3 ਜਨਵਰੀ (ਸਾਰਾ ਯਹਾਂ/ਰੀਤਵਾਲ) ਭਾਰਤੀ ਕਿਸਾਨ ਯ¨ਨੀਅਨ ਏਕਤਾ ਉਗਰਾਹਾਂ ਵੱਲੋ ਸਥਾਨਕ ਐਚ.ਡੀ.ਐਫ.ਸੀ
ਬੈਂਕ ਦੀ ਬਰਾਂਚ ਬਰੇਟਾ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਘਿਰਾਓ ਕੀਤਾ ਗਿਆ ਹੈ। ਮੌਕੇ
ਤੇ ਯ¨ਨੀਅਨ ਦੇ ਜਿਲ੍ਹਾ ਆਗ¨ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ 10 ਦਸੰਬਰ 2021 ਨ¨¨ੰ
ਕਿਸਨਗੜ੍ਹ ਦੇ ਕਿਸਾਨ ਸੁਖਜੀਤ ਸਿੰਘ ਨੇ ਸੈਂਟਰਲ ਬੈਕ ਰਤੀਆਂ (ਹਰਿਆਣਾ) 4 ਲੱਖ 10 ਹਜਾਰ ਰੁਪਏ ਦਾ
ਚੈਕ ਇਸ ਬੈਂਕ ਵਿੱਚ ਜਮਾਂ ਕਰਵਾਇਆ ਸੀ, ਹਫਤੇ ਬਾਅਦ ਜਦੋਂ ਕੈਸ ਲੈਣ ਗਏ ਤਾਂ ਮੈਨੇਜਰ ਨੇ ਕਿਹਾ
ਕਿ ਅਸੀ ਤੁਹਾਡਾ ਚੈਕ ਸੈਟਰਲ ਬੈਕ ਸੰਗਰ¨ਰ ਭੇਜ ਦਿੱਤਾ ਸੀ। ਉੱਥੋ ਕੋਈ ਹੋਰ ਵਿਅਕਤੀ ਪੈਸੇ ਕਢਵਾਕੇ ਲੈ
ਗਿਆ, ਜੇਕਰ ਸਾਨੂੰ ਮਿਲ ਗਏ ਤਾਂ ਅਸੀ ਦੇ ਦਵਾਗੇਂ। ਜੇਕਰ ਨਾ ਮਿਲੇ ਤਾਂ ਤੁਹਾਨੂੰ ਵੀ ਨਹੀ ਮਿਲਣਗੇਂ। ਅਸੀ
ਜੱਥੇਬੰਦੀ ਵੱਲੋ ਮੈਨੇਜਰ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਸੀ, ਪਰ ਮਸਲਾ ਹੱਲ ਨਾ ਹੋਇਆ ਅਤੇ
ਉਹਨਾਂ ਵੱਲੋ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਦਾ ਗਿਆ ਸੀ, ਅੱਜ ਉਹ ਡੀ.ਐਸ.ਪੀ. ਕੋਲ ਗਏ ਸਨ।
ਉਹਨਾਂ ਨੇ ਇੱਕ ਵਜੇ ਤੱਕ ਵਿਸਵਾਸ ਦਿੱਤਾ ਸੀ, ਪਰ ਤਿੰਨ ਵਜੇ ਤੱਕ ਮਸਲਾ ਹਲ ਨਾ ਹੋਣ ਤੇ ਮਜਬ¨ਰੀ ਵਿੱਚ 3
ਵਜੇ ਤੋ ਬੈਂਕ ਦਾ ਘਿਰਾਓ ਕਰਨਾ ਪਿਆ ਹੈ। ਜਿਨਾਂ ਚਿਰ ਸਾਨੂੰ ਪੈਸੇ ਨਹੀ ਦਿੱਤੇ ਜਾਦੇਂ ਉਹਨਾਂ ਚਿਰ
ਬੈਂਕ ਦਾ ਘਿਰਾਓ ਜਾਰੀ ਰਹੇਗਾ। ਸਮਾਂ ਭਾਵੇ ਕਿੰਨਾ ਵੀ ਲੱਗੇ। ਇਸ ਸਮੇਂ ਅਮਰੀਕ ਸਿੰਘ, ਲੀਲਾ ਸਿੰਘ,
ਜਰਨੈਲ ਸਿੰਘ ਕਿਸਨਗੜ੍ਹ, ਭਗਵੰਤ ਕੌਰ, ਅਮਰਜੀਤ ਕੌਰ, ਕਰਤਾਰ ਕੌਰ, ਜਸਪਾਲ ਸਿੰਘ, ਬਾਬ¨ ਸਿੰਘ ਕਿਸਨਗੜ੍ਹ,
ਤੇਜਾ ਸਿੰਘ, ਪਾਲੀ ਸਿੰਘ ਬਹਾਦਰਪੁਰ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੈਸੇ ਮਿਲਨ ਤੱਕ
ਘਿਰਾਓ ਜਾਰੀ ਰਹੇਗਾ।
ਇਸ ਸਬੰਧੀ ਜਦੋ ਬੈਂਕ ਦੇ ਮੈਨੇਜਰ ਰਾਜਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾ ਨੇ ਦੱਸਿਆ ਕਿ
ਇਹਨਾਂ ਵੱਲੋ ਬੈਂਕ ਨੂੰ ਇੱਕ ਦਰਖਾਸਤ 15 ਦਸੰਬਰ ਨੂੰ ਦਿੱਤੀ ਗਈ ਸੀ, ਕਿ ਅਸੀ 10 ਤਾਰੀਖ ਨੂੰ ਬੈਕ ਵਿੱਚ ਚੈਕ
ਦੇ ਗਏ ਸੀ। ਪਰ ਉਸਦੀ ਪੇਮੈਟ ਸਾਨੂੰ ਨਹੀ ਮਿਲੀ ਹੈ, ਅਸੀ ਉਹ ਸਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ। ਉਹਨਾਂ
ਨੇ ਇਹ ਵੀ ਦੱਸਿਆ ਕਿ ਇਹਨਾਂ ਦੇ ਦੱਸਣ ਅਨੁਸਾਰ ਚੈਕ ਦੇਣ ਵਾਲੇ ਵਿਅਕਤੀ ਵੱਲੋ ਚੈਕ ਤੋ ਇਹਨਾਂ ਦਾ
ਨਾਮ ਕੱਟ ਕੇ ਸੈਲਫ ਦਾ ਕਰਕੇ ਕਿਸੇ ਹੋਰ ਬਾਹਰ ਦੇ ਵਿਅਕਤੀ ਨੂੰ ਸੰਗਰ¨ਰ ਤੋ ਹੀ ਆਰ.ਟੀ.ਐਸ ਕਰਵਾ ਦਿੱਤਾ
ਹੈ। ਜਿਸ ਦਾ ਸਾਡੇ ਬੈਕ ਨਾਲ ਕੋਈ ਸਬੰਧ ਨਹੀ ਹੈ। ਇੱਥੇ ਮਾਮਲਾ ਪੁਲਿਸ ਕੋਲ ਹੈ।ਦੂਜੇ ਪਾਸੇ ਬੈਂਕ
ਅੱਗੇ ਬੈਠੇ ਧਰਨਾਕਾਰੀ ਕਹਿ ਰਹੇ ਸਨ ਕਿ ਇਹ ਸਾਰਾ ਮਾਮਲਾ ਮਿਲੀ ਭੁਗਤ ਦਾ ਹੈ।
ਕੈਪਸਨ ਬਰੇਟਾ ਐਚ.ਡੀ.ਐਫ.ਸੀ. ਬੈਂਕ ਦਾ ਘਿਰਾਓ ਕਰਦੇ ਕਿਸਾਨ























