ਜਲੰਧਰ ਨੇੜੇ ਭਿਆਨਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ

0
64

ਜਲੰਧਰ: ਅੱਜ ਸਵੇਰੇ ਭਿਆਨਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਜਲੰਧਰ-ਅੰਮ੍ਰਿਤਸਰ ‘ਤੇ ਪਠਾਨਕੋਟ ਚੌਕ ਨੇੜੇ ਟਾਟਾ ਇੰਡੀਕਾ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਰਕੇ ਵਾਪਰਿਆ। ਕਾਰ ਵਿੱਚ ਸਵਾਰ ਚੌਥਾ ਨੌਜਵਾਨ ਗੰਭੀਰ ਜ਼ਖ਼ਮੀ ਹੈ।

ਹਾਸਲ ਜਾਣਕਾਰੀ ਮੁਤਾਬਕ ਚਾਰ ਨੌਜਵਾਨ ਇੰਡੀਕਾ ਕਾਰ ਉੱਤੇ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ। ਜਲੰਧਰ ਨੇੜੇ ਪਠਾਨਕੋਟ ਚੌਕ ਨੇੜੇ ‘ਤੇ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿੱਚ ਸੋਨੂੰ, ਨਰੇਸ਼ ਤੇ ਪਵਨ ਦੀ ਮੌਤ ਹੋ ਗਈ। ਚੌਥੇ ਜ਼ਖ਼ਮੀ ਅਕਾਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਬੇਹੱਦ ਗੰਭੀਰ ਹੈ।

ਪੁਲਿਸ ਮੁਤਾਬਕ ਚਾਰੇ ਨੌਜਵਾਨ 20 ਸਾਲ ਦੇ ਕਰੀਬ ਉਮਰ ਦੇ ਸੀ। ਸ਼ੱਕ ਹੈ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਹਾਦਸਾ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


EDITED BY : SARA YAHA | | Last Updated : 6:38 pm 1 ਨਵੰਬਰ 2018

LEAVE A REPLY

Please enter your comment!
Please enter your name here