ਟੀ. ਵੀ. ‘ਤੇ ਆਈਫੋਨ ਯੂਜ਼ ਕਰਨਾ ਪਿਆ ਮਹਿੰਗਾ, ਸੈਮਸੰਗ ਨੇ ਠੋਕਿਆ ਆਪਣੀ ਬਰਾਂਡ ਅੰਬੈਸਡਰ ‘ਤੇ ਮੁਕੱਦਮਾ

0
38

ਗੈਜੇਟ ਡੈਸਕ- ਦੱਖਣ ਕੋਰੀਆ ਦੀ ਦਿੱਗਜ ਟੈਕ ਕੰਪਨੀ ਸੈਮਸੰਗ ਨੇ ਆਪਣੀ ਬਰਾਂਡ ਅੰਬੈਸਡਰ Xenia Sobchak ‘ਤੇ 16 ਲੱਖ ਡਾਲਰ ਮਤਲਬ 11.73 ਕਰੋੜ ਰੁਪਏ ਦਾ ਮੁਕੱਦਮਾ ਕਰ ਦਿੱਤਾ ਹੈ। ਦ ਮਿਰਰ ਦੀ ਖਬਰ ਮੁਤਾਬਕ ਸੇਨਿਆ ਸੋਬਚਾਕ ਰੂਸ ‘ਚ ਸੈਮਸੰਗ ਦੀ ਐਡ ਕਰਦੀਂ ਹੈ। ਉਹ ਟੀ. ਵੀ. ‘ਤੇ ਇੰਟਰਵਿ‍ਊ ਦੇ ਦੌਰਾਨ ਆਈਫੋਨ ਐਕ‍ਸ ਦਾ ਇਸ‍ਤੇਮਾਲ ਕਰਦੀ ਨਜ਼ਰ ਆਈ ਸੀ ਤੇ ਆਪਣੇ ਫੋਨ ਨੂੰ ਕਾਗਜ ਦੇ ਸਹਾਰੇ ਲੁੱਕਾ ਰਹੀ ਸੀ। ਇਹ ਘਟਨਾ ਕੈਮਰੇ ‘ਚ ਰਿਕਾਰਡ ਹੋ ਗਈ। ਸੋਬਚਾਕ ਰੂਸ ‘ਚ ਕਾਫ਼ੀ ਮਸ਼ਹੂਰ ਹੈ ਤੇ ਉਨ੍ਹਾਂ ਨੇ ਇਸ ਸਾਲ ਹੋਏ ਰਾਸ਼‍ਟਰਪਤੀ ਚੋਣ ‘ਚ ਵ‍ਲਾਦਿਮੀਰ ਪੁਤੀਨ ਦੇ ਖਿਲਾਫ ਚੋਣ ਲੜੀਆ ਸੀ। ਉਨ੍ਹਾਂ ਦੀ ਉਮਰ 36 ਸਾਲ ਹਨ ਤੇ ਰੂਸ ਦੇ ਰਾਸ਼‍ਟਰਪਤੀ ਦੀ ਚੋਣ ਲੜਨ ਵਾਲੀ ਸਭ ਤੋਂ ਘੱਟ ਉਮਰ ਦੀ ਉ‍ਮੀਦਵਾਰ ਹੈPunjabKesari
ਇਸ ਤੋਂ ਪਹਿਲਾਂ ਹੋਇਆ ਸੀ ਅਜਿਹਾ
ਦੱਸਿਆ ਜਾ ਰਿਹਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਉਹ ਆਈਫੋਨ ਦਾ ਇਸ‍ਤੇਮਾਲ ਕਰਦੀ ਫੜੀ ਗਈਆਂ ਹੈ। iPhone X ਉਨ੍ਹਾਂ ਦਾ ਨਿੱਜੀ ਫੋਨ ਹੈ ਤੇ ਉਹ ਉਸਨੂੰ ਹੀ ਇਸਤੇਮਾਲ ਕਰਦੀ ਹੈ। ਇਸ ਤੋਂ ਪਹਿਲਾਂ ਵੀ ਕਈ ਪਬਲਿਕ ਈਵੈਂਟਸ ‘ਚ ਉਹ ਅਜਿਹੀ ਗੁਸਤਾਖੀ ਕਰ ਚੁੱਕੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੇਨਿਆ ਇਸ ਮੁਕੱਦਮੇ ‘ਤੇ ਕ‍ੁਝ ਪ੍ਰਤੀਕਿਰੀਆ ਦਿੰਦੀ ਹੈ।

ਐਪਲ ਤੇ ਸੈਮਸੰਗ ‘ਤੇ ਜੁਰਮਾਨਾ
ਉਥੇ ਹੀ ਹਾਲ ਹੀ ‘ਚ ਇਟਲੀ ਦੀ ਕੰਜ਼ਿਊਮਰ ਅਥਾਰਿਟੀ ਨੇ ਐਪਲ ਤੇ ਸੈਮਸੰਗ ‘ਤੇ 124 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੋਨਾਂ ਕੰਪਨੀਆਂ ‘ਤੇ ਇਲਜ਼ਾਮ ਹੈ ਕਿ ਉਹ ਆਪਣੇ ਪੁਰਾਣੇ ਫੋਨ ਜਾਣ ਕੇ ਸਲੋਅ ਕਰ ਦਿੰਦੀਆਂ ਹਨ। ਐਪਲ ‘ਤੇ 10 ਮਿਲੀਅਨ ਯੂਰੋ (ਲੱਗਭਗ 83.46 ਕਰੋੜ ਰੁਪਏ) ਤੇ ਸੈਮਸੰੰਗ ‘ਤੇ 5 ਮਿਲੀਅਨ ਯੂਰੋ (ਲਗਭਗ 41.73 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ।PunjabKesari


EDITED BY : SARA YAHA | | Last Updated : 7:35 pm 27 October 2018

LEAVE A REPLY

Please enter your comment!
Please enter your name here