ਜਾਣੋ ਪੰਜਾਬ ਦੇ ਮਸ਼ਹੂਰ ਸ਼ਹਿਰ ਅੰਮ੍ਰਿਤਸਰ ਦਾ ਕੀ ਹੈ ਪਿਛੋਕੜ

0
24

ਅੰਮ੍ਰਿਤਸਰ : ਅੰਮ੍ਰਿਤਸਰ ਸ਼ਾਹਿਰ ਪੰਜਾਬ ਦੇ ਮਸ਼ਹੂਰ ਸ਼ਹਿਰਾਂ ‘ਚ ਸ਼ੁਮਾਰ ਹੈ। ਗੁਰੂ ਦੀ ਨਗਰੀ ਮੰਨੇ ਜਾਣ ਵਾਲੇ ਇਸ ਸ਼ਹਿਰ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਵੇਖਣ ਆਉਂਦੇ ਹਨ ਪਰ ਕੀ ਤੁਸੀਂ ਅੰਮ੍ਰਿਤਸਰ ਦੇ ਪਿਛੋਕੜ ਬਾਰੇ ਜਾਣਦੇ ਹੋ ਜੇਕਰ ਨਹੀਂ ਤਾਂ ਆਓ ਤੁਹਾਨੂੰ ਇਸ ਤੋਂ ਜਾਣੂ ਕਰਵਾਉਂਦੇ ਹਾਂ।

ਜਾਣੋ ਕੀ ਹੈ ਅੰਮ੍ਰਿਤਸਰ ਦਾ ਪਿਛੋਕੜ 
ਅੰਮ੍ਰਿਤਸਰ 1574 ‘ਚ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਵਲੋਂ ਵਸਾਇਆ ਗਿਆ ਸੀ। ਸਥਾਪਨਾ ਤੋਂ ਪਹਿਲਾਂ ਇਹ ਸਾਰਾ ਖੇਤਰ ਸੰਘਣੇ ਜੰਗਲ ਨਾਲ ਭਰਿਆ ਸੀ ਅਤੇ ਬਹੁਤ ਸਾਰੀਆਂ ਝੀਲਾਂ ਇੱਥੇ ਮੌਜੂਦ ਸਨ। ਸ਼ਹਿਰ ਦੀ ਸ਼ੁਰੂਆਤ ਕਰਨ ਲਈ ਗੁਰੂ ਜੀ ਨੇ ਪੱਟੀ ਅਤੇ ਕਸੂਰ ਤੋਂ ਵੱਖਰੇ-ਵੱਖਰੇ ਖੇਤਰਾਂ ਦੇ 52 ਵਪਾਰੀਆਂ ਨੂੰ ਬੁਲਾਇਆ। ਇਨ੍ਹਾਂ ਪਰਿਵਾਰਾਂ ਨੇ ਸ਼ਹਿਰ ‘ਚ 32 ਦੁਕਾਨਾਂ ਸ਼ੁਰੂ ਕੀਤੀਆਂ, ਜਿਹੜੀਆਂ ਅੱਜ ਵੀ ਉੱਥੇ ਮੌਜੂਦ ਹਨ। ਗੁਰੂ ਜੀ ਖੁਦ ਇਨ੍ਹਾਂ ਪਰਿਵਾਰਾਂ ਨਾਲ ਆ ਕੇ ਰਹਿਣ ਲੱਗੇ ਅਤੇ ਇਸ ਨੂੰ ਰਾਮਦਾਸਪੁਰ ਆਖਿਆ ਜਾਣ ਲੱਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਵੀ ਇਸ ਦੀ ਪ੍ਰਸ਼ੰਸਾ ਕੀਤੀ ਗਈ।

ਇੰਝ ਪਿਆ ਅੰਮ੍ਰਿਤਸਰ ਦਾ ਨਾਂ 
ਅੰਮ੍ਰਿਤਸਰ ਦਾ ਨਾਂ ਅੰਮ੍ਰਿਤ ਸਰੋਵਰ ਤੋਂ ਪਿਆ, ਜਿਸ ਦੀ ਉਸਾਰੀ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ। ਇਸ ਦੀ ਉਸਾਰੀ ਨੂੰ ਉਨ੍ਹਾਂ ਦੇ ਉੱਤਰਾਧਿਕਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਿਲਕੁਲ ਕੇਂਦਰ ‘ਚ ਬਣਾਇਆ। ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਕਰ ਲਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ‘ਚ ਕਰ ਦਿੱਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਵਜੋਂ ਨਿਯੁਕਤ ਕੀਤਾ ਗਿਆ।

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨਾਂਦੇੜ ਤੋਂ ਪੰਜਾਬ ਆਏ ਤੇ ਉਨ੍ਹਾਂ ਨੇ ਪੰਜਾਬ ਨੂੰ ਮੁਗਲਾਂ ਦੇ ਬਹੁਤ ਸਾਰੇ ਅਤਾਚਾਰਾਂ ਤੋਂ ਮੁਕਤ ਕਰਵਾਇਆ ਅਤੇ ਮੁਗਲਾਂ ਨੂੰ ਹਰਾਇਆ। ਇਸ ਨਾਲ ਬਹੁਤ ਸਾਰੇ ਜਥੇ ਅਤੇ ਮਿਸਲਾਂ ਹੋਂਦ ‘ਚ ਆਈਆਂ।12 ਮਿਸਲਾਂ ਨੇ ਪੰਜਾਬ ਨੂੰ ਕੰਟਰੋਲ ‘ਚ ਰੱਖਿਆ ਅਤੇ ਸਮੇਂ-ਸਮੇਂ ‘ਤੇ ਆਪਣਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ। ਇਨ੍ਹਾਂ ‘ਚੋਂ 4 ਮਿਸਲਾਂ ਆਹਲੂਵਾਲੀਆ ਮਿਸਲ, ਕਨ੍ਹੱਈਆ ਮਿਸਲ, ਰਾਮਗੜ੍ਹੀਆ ਮਿਸਲ ਅਤੇ ਭੰਗੀ ਮਿਸਲ ਨੇ ਸਮੇਂ-ਸਮੇਂ ਸਿਰ ਅੰਮ੍ਰਿਤਸਰ ਨੂੰ ਕੰਟਰੋਲ ‘ਚ ਰੱਖਿਆ।ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਬਾਹਰਲਾ ਅੰਮ੍ਰਿਤਸਰ ਭੰਗੀ ਮਿਸਲ ਦੇ ਅਧੀਨ ਰਿਹਾ, ਜਿਸ ਨੇ ਗੋਬਿੰਦਗੜ੍ਹ ਕਿਲਾ ਬਣਾਇਆ। ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਲੋਂ ਆਪਣੇ ਰਾਜ ਦੀ ਸ਼ੁਰੂਆਤ ‘ਚ ਕੁਚਲ ਦਿੱਤਾ ਗਿਆ ਸੀ।

ਆਹਲੂਵਾਲੀਆ ਮਿਸਲ ਨੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਹਿੱਸੇ ਦੀ ਰੱਖਿਆ ਕੀਤੀ। ਜੱਸਾ ਸਿੰਘ ਆਹਲੂਵਾਲੀਆ ਇਸ ਦਾ ਸਭ ਤੋਂ ਵੱਡਾ ਪ੍ਰਸਿੱਧ ਨੇਤਾ ਸੀ। ਉਸ ਨੇ 1765 ਈ. ‘ਚ ਅਫਗਾਨ ਅਹਿਮਦ ਸ਼ਾਹ ਅਬਦਾਲੀ ਨੂੰ ਅੰਮ੍ਰਿਤਸਰ ਦੀ ਲੜਾਈ ‘ਚ ਹਰਾਇਆ ਸੀ। ਕਿਸੇ ਵੇਲੇ ਉਹ ਸਭ ਤੋਂ ਅਮੀਰ ਅਤੇ ਸਭ ਤੋਂ ਤਾਕਤਵਰ ਮਿਸਲਦਾਰ ਸੀ। ਬਾਕੀ ਅੰਮ੍ਰਿਤਸਰ ਦਾ ਹਿੱਸਾ ਰਾਮਗੜ੍ਹੀਆ ਮਿਸਲ ਦੇ ਅਧੀਨ ਰਿਹਾ ਅਤੇ ਸਭ ਤੋਂ ਤਾਕਤਵਾਰ ਮਿਸਲ ਸੀ। ਇਹ ਮਿਸਲ ਬਹੁਤ ਵੱਡੀ ਚਿੱਕੜ ਦੀ ਕੰਧ ਨਾਲ ਘਿਰੀ ਹੋਈ ਸੀ, ਜਿਸ ਨੂੰ ਰਾਮਨੌਮੀ ਜਾਂ ਪ੍ਰਮਾਤਮਾ ਦਾ ਕਿਲਾ ਕਿਹਾ ਜਾਂਦਾ ਸੀ। ਇਸ ਉੱਪਰ ਮੁਗਲਾਂ ਦੁਆਰਾ ਹਮਲਾ ਕੀਤਾ ਗਿਆ ਪਰ ਇਹ ਜੱਸਾ ਸਿੰਘ ਵਲੋਂ ਦੁਬਾਰਾ ਬਣਾ ਦਿੱਤੀ ਗਈ। ਉਸ ਨੇ ਇਸ ਦਾ ਨਵਾਂ ਨਾਮ ਰਾਮਗੜ੍ਹ ਰੱਖਿਆ ਜਿੱਥੋਂ ਇਸ ਮਿਸਲ ਦਾ ਨਾਮ ਰਾਮਗੜ੍ਹੀਆ ਮਿਸਲ ਪਿਆ।

ਉਹ ਇਕ ਖਤਰਨਾਕ ਮਿਲਟਰੀ ਨੇਤਾ ਸੀ ਅਤੇ ਉਸ ਨੇ ਨਵੀਂ ਦਿੱਲੀ ‘ਚ ਲਾਲ ਕਿਲੇ ਨੂੰ ਸਵੀਕਾਰ ਕੀਤਾ। ਮੁਗਲਾਂ ਨੂੰ ਚਾਰ ਬੰਦੂਕਾਂ ਨਾਲ ਹੀ ਹਰਾ ਕੇ ਭਜਾ ਦਿੱਤਾ। ਇਸ ਮਿਸ਼ਨ ਦੇ ਰਾਜ ਦੌਰਾਨ ਬੈਰਕ, ਕਿਲੇ ਅਤੇ ਹਵੇਲੀਆਂ ਬਣਾਈਆਂ ਗਈਆਂ ਜੋ ਕਿ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸੈਨਿਕ ਤਾਇਨਾਤ ਕਰਨ ਲਈ ਜ਼ਰੂਰੀ ਸਨ।1803 ਏ. ਡੀ. ਦੇ ‘ਚ ਸਾਰੀਆਂ ਮਿਸਲਾਂ ਨੂੰ ਆਪਣੀ ਸਰਪ੍ਰਸਤੀ ਹੇਠ ਲਿਆਂਦਾ ਅਤੇ ਅੰਮ੍ਰਿਤਸਰ ਦੀ ਰੱਖਿਆ ਆਪਣੇ ਹੇਠ ਲਈ। ਉਨ੍ਹਾਂ ਨੇ ਗੋਬਿੰਦਗੜ੍ਹ ਕਿਲੇ ਨੂੰ ਆਧੁਨਿਕ ਤਕਨੀਕਾਂ ਅਧੀਨ ਲਿਆਂਦਾ। ਉਨ੍ਹਾਂ ਮੁਗਲ ਲਾਈਨਜ਼ ਦਾ ਇਕ ਬਾਗ ਅਤੇ ਰਾਮਬਾਗ ਬਣਾਇਆ ਅਤੇ ਉਨ੍ਹਾਂ ਨੇ ਹਰਿਮੰਦਰ ਸਾਹਿਬ ਨੂੰ ਸੋਨੇ ਨਾਲ ਢੱਕਿਆ, ਜਿਸ ਨੂੰ ਅਸੀਂ ਅੱਜ ਦੇ ਰੂਪ ‘ਚ ਦੇਖ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਦੇ ਆਲੇ ਦੁਆਲੇ ਬਾਰਾਂ ਦਰਵਾਜ਼ੇ ਬਣਵਾਏ। ਅੱਜ ਸਿਰਫ ਇਕ ਹੀ ਰਾਮਬਾਗ ਗੇਟ ਬਚਿਆ ਹੋਇਆ ਹੈ। 1840 ਏ. ਡੀ. ‘ਚ ਅੰਮ੍ਰਿਤਸਰ ਅੰਗਰੇਜ਼ਾਂ ਦੇ ਅਧੀਨ ਵੀ ਆਇਆ। ਉਨ੍ਹਾਂ ਨੇ ਆਪਣੇ ਰਾਜ ‘ਚ ਬਾਹਰ ਦੀਆਂ ਦੀਵਾਰਾਂ ਖਤਮ ਕੀਤੀਆਂ ਅਤੇ ਦੁਬਾਰਾ ਗੇਟ ਬਣਵਾਏ ਜਿਥੋਂ, ਉਹ ਅੰਮ੍ਰਿਤਸਰ ਸ਼ਹਿਰ ਦਾ ਪ੍ਰਬੰਧ ਚਲਾਉਂਦੇ ਸਨ। ਅੰਗਰੇਜ਼ਾਂ ਨੇ ਰਾਮ ਬਾਗ ਦਾ ਨਾਮ ਕੰਪਨੀ ਬਾਗ ਰੱਖਿਆ। ਅੰਗਰੇਜ਼ਾਂ ਦੇ ਯੁੱਗ ਸਮੇਂ ਸਾਰਾਗੜ੍ਹੀ ਗੁਰਦੁਆਰਾ, ਹੁਣ ਵਾਲਾ ਰੇਲਵੇ ਸਟੇਸ਼ਨ ਅਤੇ ਡਾਕਖਾਨਾ ਬਣਾਏ।

ਭਾਰਤ ਅਤੇ ਅੰਗਰੇਜ਼ਾਂ ਦੇ ਖਾਸ ਰਿਸ਼ਤਿਆਂ ਦੀ ਖਾਸ ਉਦਾਹਰਣ ਖਾਲਸਾ ਕਾਲਜ ਹੈ, ਜਿਹੜੀ ਕਿ ਚੀਲ ਮੰਡੀ ਦੇ ਵਾਸੀ ਰਾਮ ਸਿੰਘ ਵਲੋਂ ਬਣਾਈ ਗਈ ਸੀ। ਉਸ ਦੇ ਕੰਮਾਂ ‘ਚ ਓਸਬੋਰਨ ਹਾਊਸ ਵਿਖੇ ਮਹਾਰਾਣੀ ਵਿਕਟੋਰੀਆ ਦਾ ਦਰਬਾਰ ਹਾਲ, ਮੈਸੂਰ ਅਤੇ ਕਪੂਰਥਲਾ ਦਾ ਦਰਬਾਰ ਹਾਲ, ਚੀਫ ਕਾਲਜ ਲਾਹੌਰ, ਬਹੁਤ ਸਾਰੀਆਂ ਭਾਰਤ ਅਤੇ ਅੰਗਰੇਜ਼ਾਂ ਦੇ ਰਿਸ਼ਤਿਆਂ ਨੂੰ ਦੱਸਦੀਆਂ ਇਮਾਰਤਾਂ ਆਉਂਦੀਆਂ ਹਨ। ਉਹ ਲੱਕੜ ਦੇ ਕੰਮ ਅਤੇ ਲੱਕੜ ਦੀਆਂ ਵਸਤਾਂ ਨੂੰ ਕੱਟ ਕੇ ਖੂਬਸੂਰਤੀ ਦੇਣ ‘ਚ ਮਾਹਿਰ ਸਨ।


EDITED BY : SARA YAHA | | Last Updated : 6:59 pm 26 October 2018

LEAVE A REPLY

Please enter your comment!
Please enter your name here