

ਚੰਡੀਗੜ੍ਹ: ਇੰਟੈਲੀਜੈਂਸ ਬਿਊਰੋ (IB) ਵਿੱਚ ਇੱਕ ਹਜ਼ਾਰ ਤੋਂ ਵੱਧ ਅਸਾਮੀਆਂ ’ਤੇ ਬਹਾਲੀ ਕੀਤੀ ਜਾ ਰਹੀ ਹੈ। ਸਕਿਊਰਟੀ ਅਸਿਸਟੈਂਟ ਤੇ ਐਗਜ਼ੀਕਿਊਟਿਵ ਪੋਸਟ ਲਈ ਕੁੱਲ 1,054 ਅਹੁਦਿਆਂ ਲਈ 10ਵੀਂ ਪਾਸ ਉਮੀਦਵਾਰ ਵੀ ਅਰਜ਼ੀ ਦੇ ਸਕਦੇ ਹਨ। ਅਰਜ਼ੀਆਂ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਹ 10 ਨਵੰਬਰ ਤਕ ਚੱਲੇਗੀ। ਅਰਜ਼ੀ ਲਈ ਫੀਸ ਜਮ੍ਹਾ ਕਰਾਉਣ ਦੀ ਅਖਰੀ ਮਿਤੀ 13 ਨਵੰਬਰ, 2018 ਹੈ।
ਵਿੱਦਿਅਕ ਯੋਗਤਾ ਤੇ ਉਮਰ ਹੱਦ
ਸਕਿਉਰਟੀ ਅਸਿਸਟੈਂਟ ਤੇ ਐਗਜ਼ੀਕਿਊਟਿਵ ਪੋਸਟ ਲਈ ਉਮੀਦਵਾਰਾਂ ਦਾ ਸਿਰਫ 10ਵੀਂ ਪਾਸ ਹੋਣਾ ਲਾਜ਼ਮੀ ਹੈ। ਉਮੀਦਵਾਰ ਨੂੰ ਇੱਕ ਖੇਤਰੀ ਭਾਸ਼ਾ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਖੁਫੀਆ ਵਿਭਾਗ ਦੀ ਇਸ ਬਹਾਲੀ ਵਿੱਚ 27 ਸਾਲ ਤਕ ਦੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਰੇਖਵੇਂ ਕੋਟੇ ਦੇ ਉਮੀਦਵਾਰਾਂ ਨੂੰ ਨਿਯਮਾਂ ਮੁਤਾਬਕ ਉਮਰ ਹੱਦ ਤੋਂ ਛੋਟ ਦਿੱਤੀ ਜਾਏਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਤਿੰਨ ਪੜਾਵਾਂ ਵਿੱਚ ਇਮਤਿਹਾਨ ਦੇ ਆਧਾਰ ’ਤੇ ਕੀਤੀ ਜਾਏਗੀ। ਪਹਿਲੇ ਪੜਾਅ ਵਿੱਚ ਵਿਕਲਪਿਕ ਸਵਾਲਾਂ ਦਾ ਇਮਤਿਹਾਨ ਲਿਆ ਜਾਏਗਾ। ਦੂਜੇ ਪੜਾਅ ਵਿੱਚ ਤਫਸੀਲ ਨਾਲ ਸਵਾਲਾਂ ਦਾ ਇਮਤਿਹਾਨ ਤੇ ਤੀਜੇ ਤੇ ਆਖਰੀ ਪੜਾਅ ਵਿੱਚ ਇੰਟਰਵਿਊ ਲਈ ਜਾਏਗੀ। ਇਨ੍ਹਾਂ ਤਿੰਨਾਂ ਪੜਾਵਾਂ ਦੇ ਅੰਕਾਂ ਦੇ ਆਧਾਰ ’ਤੇ ਉਮੀਦਵਾਰਾਂ ਦੀ ਚੋਣ ਹੋਏਗੀ।
EDITED BY : SARA YAHA | | Last Updated : 7:20 pm 26 October 2018
























