ਪਾਕਿਸਤਾਨ ‘ਚ ਜਥੇ ਤੋਂ ਵੱਖ ਹੋਇਆ ਅਮਰਜੀਤ ਪਰਤਿਆ

0
3

ਅੰਮ੍ਰਿਤਸਰ(ਸਾਰਾ ਯਹਾ): ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਿਆ ਅਮਰਜੀਤ ਸਿੰਘ ਵਾਪਸ ਪਰਤ ਆਇਆ ਹੈ। ਸਿੱਖ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਗਏ ਜਥੇ ਵਿੱਚੋਂ ਅਮਰਜੀਤ ਗਾਇਬ ਹੋ ਗਿਆ ਸੀ। ਅੱਜ ਉਹ ਵਾਹਗਾ ਸਰਹੱਦ ਰਾਹੀਂ ਪਰਤ ਆਇਆ ਹੈ।

ਅਮਰਜੀਤ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਸ਼ੇਖੂਪੁਰਾ ਇਲਾਕੇ ’ਚ ਆਪਣੇ ਫੇਸਬੁੱਕ ਯਾਰ ਕੋਲ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੀ ਫੇਸਬੁੱਕ ਉਪਰ ਪਾਕਿਸਤਾਨੀ ਨੌਜਵਾਨ ਨਾਲ ਜਾਣ-ਪਛਾਣ ਹੋਈ ਸੀ। ਜਦੋਂ ਉਸ ਦਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਉਨ੍ਹਾਂ ਨੇ ਮਿਲਣ ਦੀ ਯੋਜਨਾ ਬਣਾਈ। ਅਮਰਜੀਤ ਨੇ ਕਿਹਾ ਕਿ ਉਸ ਨੂੰ ਉੱਥੇ ਕੋਈ ਦਿੱਕਤ ਨਹੀਂ ਆਈ।

ਦਰਅਸਲ ਅਮਰਜੀਤ ਦੀ ਗੁੰਮਸ਼ੁਦਗੀ ਦਾ ਪਤਾ ਉਦੋਂ ਲੱਗਾ, ਜਦੋਂ ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ’ਤੇ ਉਸ ਦਾ ਪਾਸਪੋਰਟ ਮੋੜਨ ਲਈ ਆਵਾਜ਼ਾਂ ਮਾਰੀਆਂ ਗਈਆਂ। ਅਮਰਜੀਤ ਜਥੇ ਨਾਲ 12 ਅਪਰੈਲ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਗਿਆ ਸੀ। ਇਹ ਜਥਾ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਕੇ 21 ਅਪਰੈਲ ਨੂੰ ਵਤਨ ਪਰਤ ਆਇਆ ਪਰ ਉਹ ਨਹੀਂ ਸੀ ਪਰਤਿਆ।

LEAVE A REPLY

Please enter your comment!
Please enter your name here