

ਮਾਨਸਾ 20,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸਥਾਨਕ ਸ਼ਹਿਰ ਡੀਏਵੀ ਸਕੂਲ ਵਿੱਚ ਅੱਜ ਦਸਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਲਈ ਹਵਨ ਦਾ ਆਯੋਜਨ ਕੀਤਾ ਗਿਆ।ਅਧਿਆਪਕਾਂ ਨੇ ਇਸ ਹਵਨ ਵਿਚ ਭਾਗ ਲੈ ਕੇ ਬੱਚਿਆਂ ਦੇ ਚੰਗੇ ਅੰਕਾਂ ਲਈ ਸ਼ੁਭਕਾਮਨਾਵਾਂ ਕੀਤੀਆਂ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਸਿੱਖਿਆ ਦੇ ਚੰਗੇ ਨੰਬਰਾਂ ਦੀ ਇੱਛਾ ਰੱਖਦੇ ਹੋਏ ਕਿਹਾ ਕਿ ਸਾਡੇ ਬੱਚੇ ਪਿਛਲੇ ਸਾਲਾਂ ਵਿਚ ਵੀ ਚੰਗੇ ਅੰਕ ਪ੍ਰਾਪਤ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਡੀ ਏ ਵੀ ਸੰਸਥਾ ਵਾਂ ਪੂਰੇ ਦੇਸ਼ ਵਿਚ ਕਵਾਲਿਟੀ ਐਜੂਕੇਸ਼ਨ ਅਤੇ ਚਰਿੱਤਰ ਨਿਰਮਾਣ ਲਈ ਜਾਣੀਆਂ ਜਾਂਦੀਆਂ ਹਨ। ਜਿਵੇਂ ਡੀ ਏ ਵੀ ਸੰਸਥਾਵਾਂ ਆਧੁਨਿਕ ਸਿੱਖਿਆ ਅਤੇ ਭਾਰਤੀ ਸੰਸਕ੍ਰਿਤੀ ਦਾ ਸੁਮੇਲ ਹੈ ਅਸੀਂ ਬੱਚਿਆਂ ਦੇ ਮਾਤਾ-ਪਿਤਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਤਿ ਉੱਤਮ ਆਧੁਨਿਕ ਅਤੇ ਨੈਤਿਕ ਮੁਲਾਂ ਉੱਤੇ ਕੇਂਦਰਿਤ ਕਰਨ ਲਈ ਵਚਨਬੱਧ ਹਾਂ।























