*ਕੰਵਲਜੀਤ ਸ਼ਰਮਾ ਅਤੇ ਧਰਮ ਜੀਤ ਸ਼ਰਮਾ ਨੂੰ ਸਦਮਾ ਮਾਤਾ ਦਾ ਦੇਹਾਂਤ*

0
115
ਵੱਖ ਵੱਖ ਰਾਜਨੀਤਕ ਸਿਆਸੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਅਤੇ ਸਸਕਾਰ ਮੌਕੇ ਲਗਵਾਈ ਹਾਜ਼ਰੀ

ਮਾਨਸਾ 25 ਅਕਤੂਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ ): ਬ੍ਰਾਹਮਣ ਸਭਾ ਮਾਨਸਾ ਦੇ ਜਨਰਲ ਸਕੱਤਰ ਅਤੇ ਸਨਾਤਨ ਧਰਮ ਸਭਾ ਮਾਨਸਾ ਦੇ ਸਾਬਕਾ ਜਰਨਲ ਸਕੱਤਰ, ਸਨਾਤਨ ਧਰਮ ਪ੍ਰਚਾਰ ਸੇਵਾ ਸੰਮਤੀ ਦੇ ਜਨਰਲ ਸਕੱਤਰ, ਅਤੇ ਭਗਵਾਨ ਸ੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਜਨਰਲ ਸਕੱਤਰ ,ਕੰਵਲਜੀਤ ਸ਼ਰਮਾ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਮਾਤਾ ਬਲਵਿੰਦਰ ਸ਼ਰਮਾ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ ।ਸ਼ਰਮਾ ਦੇ ਮਾਤਾ ਜੀ ਪਿਛਲੇ ਕਾਫ਼ੀ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਨ।ਬੀਤੀ ਰਾਤ ਇੱਕ ਵਜੇ ਉਨ੍ਹਾਂ ਨੇ ਇਸ ਸੰਸਕਾਰ ਨੂੰ ਅਲਵਿਦਾ ਕਿਹਾ ਜਿਨ੍ਹਾਂ ਦਾ ਸੰਸਕਾਰ ਰਾਮਬਾਗ ਮਾਨਸਾ ਵਿਚ ਗਿਆਰਾਂ ਵਜੇ ਕੀਤਾ ਗਿਆ ਇਸ ਮੌਕੇ ਸ਼ਹਿਰ ਦੀਆਂ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਪ੍ਰੇਮ ਅਰੋੜਾ, ਕਾਂਗਰਸ ਪਾਰਟੀ ਦੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਆਮ ਆਦਮੀ ਪਾਰਟੀ ਦੇ ਡਾ ਵਿਜੈ ਕੁਮਾਰ, ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਪ੍ਰਿਤਪਾਲ ਸ਼ਰਮਾ, ਭਗਵਾਨ ਸ੍ਰੀ ਪਰਸ਼ੁਰਾਮ ਸੰਗ ਕੀਰਤਨ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਲਲਿਤ ਸ਼ਰਮਾ, ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਵਿਸ਼ਾਲ ਜੈਨ ਗੋਲਡੀ ਸੀਨੀਅਰ ਵਾਇਸ ਪ੍ਰਧਾਨ ਨਗਰ ਕੌਂਸਲ ਮਾਨਸਾ, ਅਮਨ ਕੁਮਾਰ ਮਿੱਤਲ ਐਡਵੋਕੇਟ, ਬਲਵਿੰਦਰ ਬਾਂਸਲ ਪ੍ਰਧਾਨ ਸ਼ਾਂਤੀ ਭਵਨ ਮਾਨਸਾ, ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ, ਅਤੇ ਰਾਜੇਸ਼ ਪੰਧੇਰ ਜਰਨਲ ਸਕੱਤਰ ਸਨਾਤਨ ਧਰਮ ਸਭਾ ਅਤੇ ਦੁਰਗਾ ਕੀਰਤਨ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਸ਼ਾਰਦਾ ਸੰਕੀਰਤਨ ਮੰਡਲ ਪ੍ਰਧਾਨ ਦਰਸ਼ਨ ਕੁਮਾਰ, ਕ੍ਰਿਸ਼ਨਾ ਕੀਰਤਨ ਮੰਡਲ ਦੇ ਪ੍ਰਧਾਨ ਪਵਨ ਕੁਮਾਰ, ਅਤੇ ਰਾਧੇ ਰਾਧੇ ਪ੍ਰਚਾਰ ਸੰਮਤੀ ਦੇ ਰਾਕੇਸ਼ ਕੁਮਾਰ ਠੇਕੇਦਾਰ, ਬੱਬੀ ਦਾਨੇਵਾਲੀਆ ਪ੍ਧਾਨ ਵਪਾਰ ਮੰਡਲ ਮਾਨਸਾ, ਦਰਸ਼ਨ ਕੁਮਾਰ ਐਡਵੋਕੇਟ, ਇੰਦਰਸੈਨ ਅਕਲੀਆਂ ਪ੍ਰਧਾਨ ਸਨਾਤਨ ਧਰਮ ਸਭਾ ਪ੍ਰਚਾਰ ਸੰਮਤੀ ਅਤੇ ਵੀਨੂੰ ਬਾਂਸਲ ਚੇਅਰਮੈਨ ਭਗਵਾਨ ਸ੍ਰੀ ਪਰਸ਼ੂਰਾਮ ਚੈਰੀਟੇਬਲ ਲੈਬੋਰਟਰੀ ਮਾਨਸਾ , ਬਲਜੀਤ ਸ਼ਰਮਾ ਚੀਫ ਐਡੀਟਰ (ਸਾਰਾ ਯਹਾਂ ਨਿਊਜ਼ ਚੈਨਲ) ਤੋਂ ਇਲਾਵਾ ਸ਼ਹਿਰ ਦੀਆਂ ਨਾ ਨਾਮਵਰ ਹਸਤੀਆਂ ਅਤੇ ਪਤਵੰਤੇ ਸੱਜਣਾਂ ਨੇ ਇਸ ਮੌਕੇ ਕੰਵਲਜੀਤ ਸ਼ਰਮਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸੰਸਕਾਰ ਮੌਕੇ ਆਪਣੀ ਹਾਜ਼ਰੀ ਭਰੀ।

LEAVE A REPLY

Please enter your comment!
Please enter your name here