

ਸਰਦੂਲਗੜ੍ਹ,22 ਅਕਤੂਬਰ (ਸਾਰਾ ਯਹਾਂ/ਬਲਜੀਤ ਪਾਲ) : ਨੈੜਲੇ ਪਿੰਡ ਝੰਡਾ ਕਲਾਂ ਵਿਖੇ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਜ਼ਖਮੀ ਹੋਈ ਔਰਤ ਦੀ ਇਲਾਜ ਦੌਰਾਨ ਸਿਰਸਾ ਵਿਖੇ ਮੌਤ ਹੋ ਗਈ।ਮ੍ਰਿਤਕ ਮਹਿਲਾ ਦੇ ਭਤੀਜੇ ਹਰਜਿੰਦਰ ਸਿੰਘ ਵਲੋਂ ਦਿੱਤੇ ਬਿਆਨ ਅਨੁਸਾਰ ਮਹਿੰਦਰ ਕੌਰ ਪਤਨੀ ਹਰਬੰਸ ਸਿੰਘ ਘਰ ਦੇ
ਸਾਹਮਣੇ ਪਸ਼ੂਆਂ ਦੇ ਵਾੜੇ ‘ਚੋਂ ਵਾਪਸ ਆਪਣੇ ਘਰ ਮੁੜ ਰਹੀ ਸੀ ਤਾਂ ਗਲੀ ਵਿਚੋਂ ਲੰਘ
ਰਹੇ ਇਕ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ।ਜਿਸ ਦੀ ਇਲਾਜ ਦੌਰਾਨ ਸਿਰਸਾ ਦੇ ਇਕ ਹਸਪਤਾਲ ‘ਚ ਮੌਤ ਹੋ ਗਈ।ਸਰਦੂਲਗੜ੍ਹ ਪੁਲਿਸ ਨੇ ਹਰਜਿੰਦਰ ਸਿੰਘ ਦੇ ਬਿਆਨ ਦੇ
ਅਧਾਰ ਤੇ ਜੱਗਾ ਸਿੰਘ ਵਾਸੀ ਝੰਡਾ ਕਲਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ
ਆਰੰਭ ਦਿੱਤੀ ਹੈ।
।























