*ਬੁਢਲਾਡਾ ਦੇ ਰਿਟਾਇਰ ਅਧਿਆਪਕ ਦੇ ਨੂੰਹ-ਪੁੱਤ ਨੇ ਪਾਸ ਕੀਤੀ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ*

0
200

ਬੁਢਲਾਡਾ 21 ਅਕਤੂਬਰ (ਸਾਰਾ ਯਹਾਂ/ਅਮਨ ਮੇਹਤਾ)2006 ਵਿੱਚ ਬੁਢਲਾਡਾ  ਛੱਡ ਆਸਟ੍ਰੇਲੀਆ ਮੈਲਬੌਰਨ ਸ਼ਹਿਰ ਜਾ ਕੇ ਵਸੇ ਮੁਨੀਸ਼ ਬਾਂਸਲ ਬੁਢਲਾਡਾ ਪੁੱਤਰ ਅਧਿਆਪਕ ਸ਼੍ਰੀ ਵਿੱਦਿਆਸਗਰ ਦੀ ਮਈ 2020 ਵਿੱਚ ਆਸਟਰੇਲੀਆ ਦੇ APSC (UPSC in India) ਵਿੱਚ APS ਅਧਿਕਾਰੀ ਵਾਸਤੇ ਚੋਣ ਹੋਈ ਸੀ, ਅਤੇ ਹੁਣ ਉਨ੍ਹਾਂ ਦੀ ਧਰਮਪਤਨੀ ਦੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਪੀਸੀਐਸ ਪਬਲਿਕ ਸਰਵਿਸ ਵਾਂਗ ਆਸਟਰੇਲੀਆ ਵਿੱਚ ਵੀਪੀਐਸ ਸਟੇਟ ਸੇਵਾਵਾਂ ਵਿੱਚ ਸੇਲੇਕਸ਼ਨ ਹੋਈ ਹੈ. ਆਸਟ੍ਰੇਲੀਆ ਤੋਂ ਜਾਣਕਾਰੀ ਸਾਂਝੀ ਕਰਦੇ ਹੋਏ ਸ਼੍ਰੀਮਤੀ ਰੁਚਿਕਾ ਮਿੱਤਲ ਬਾਂਸਲ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਪਿਛਲੇ ਸਾਲ ਤੋਂ ਹੀ ਦਿਲੀ ਇੱਛਾ ਸੀ ਕਿ ਉਹ ਵੀ ਉਨ੍ਹਾਂ ਨਾਲ ਪਬਲਿਕ ਸਰਵਿਸਜ਼ ਨੂੰ ਜੁਵਿੰਇਨ ਕਰਣ. ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੇ ਮੁੱਖ-ਮੰਤਰੀ ਦਫ਼ਤਰ/ ਸੈਕਟਰੀਏਟ ਨੂੰ ਰਾਜ ਦੇ ਦਸਤਾਵੇਜ ਅਤੇ ਜਾਣਕਾਰੀ ਨੂੰ ਗੁਪਤ ਰੱਖਣ ਦੀ ਸ਼ਰਤ ਨਾਲ   ਜੁਵਿੰਇਨ ਕਰਨਾ ਹੈ. ਗੋਰਤਲਵ ਹੈ ਕਿ ਇਸ ਤੋਂ ਪਹਿਲਾਂ ਸ਼੍ਰੀਮਤੀ ਰੁਚਿਕਾ ਮਿੱਤਲ ਬਾਂਸਲ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੰਚਾਂ ਤੇ ਸਪੀਚ ਦੇ ਚੁੱਕੇ ਹਨ. ਆਸਟ੍ਰੇਲੀਆ ਵਿੱਚ ਹੋਈ ਇੱਕ ਪ੍ਰਤੀਯੋਗਿਤਾ ਵਿੱਚ ਭਾਗ ਲੈਂਦੇ ਹੋਏ ਬੈਸਟ ਸਾਸ-ਬਹੁ ਦਾ ਐਵਾਰਡ ਜਿੱਤਣ ਦੀ ਬਾਅਦ ਸੁਰਖੀਆਂ ਵਿੱਚ ਬਣੇ ਸਨ, ਅਤੇ ਆਸਟ੍ਰੇਲੀਆ ਦੇ ਰਾਸ਼ਟਰੀ ਚੈਨਲ SBS ਤੇ ਇੰਟਰਵਿਊ ਵੀ ਹੋਈ ਸੀ. ਉਨ੍ਹਾਂ ਹੁਣੇ ਹੀ ਆਸਟ੍ਰੇਲੀਆ ਦੀ RMIT ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਡਿਗਰੀ ਹਾਇਰ ਡਿਸਟਿੰਗਸਨ ਨਾਲ ਪਾਸ ਕੀਤੀ ਹੈ. ਜਗਾਧਰੀ, ਹਰਿਆਣਾ ਦੀ ਰੁਚਿਕਾ ਮਿੱਤਲ ਬਾਂਸਲ ਨੇ ਜਗਾਧਰੀ ਦੇ ਨਾਲ-ਨਾਲ ਪੂਰੇ ਬੁਢਲਾਡਾ ਅਤੇ ਵਿਦੇਸ਼ ਵਿੱਚ ਵਸਦੇ ਸੁਮੱਚੇ ਭਾਰਤੀ ਭਾਈਚਾਰੇ ਦਾ ਵਿਦੇਸ਼ੀ ਧਰਤੀ ਤੇ ਮਾਣ ਵਧਾਇਆ  ਹੈ. 
ਮੁਨੀਸ਼ ਬਾਂਸਲ ਇਸ ਵਕ਼ਤ ਆਸਟ੍ਰੇਲੀਆ ਦੀ ਵਿਕਟੋਰੀਆ  ਸਰਕਾਰ ਵਿੱਚ ਡਿਪਾਰਟਮੈਂਟ ਆਫ਼ ਜਸਟਿਸ ਵਿੱਚ ਵੀਪੀਐਸ ਸਟੇਟ ਸੇਵਾਵਾਂ ਵਿੱਚ VPS ਅਫਸਰ ਦੇ ਅਹੁਦੇ ਤੇ ਰਹਿੰਦੇ ਹੋਏ ਦੇਸ਼ ਸੇਵਾ ਵਿੱਚ ਲੱਗੇ ਹੋਏ ਹਨ.

LEAVE A REPLY

Please enter your comment!
Please enter your name here