

ਬੁਢਲਾਡਾ 20 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ) ਕੇਂਦਰ ਸਰਕਾਰ ਦੀਆਂ ਗਤੀਵਿਧੀਆ ਨਾਲ ਪੰਜਾਬ ਚ ਪੂੰਜੀਪਤੀਆ ਵੱਲੋਂ ਉਦਯੋਗ ਤੇ ਪੈਸਾ ਲਗਾਉਣ ਤੋਂ ਆਪਣਾ ਹੱਥ ਖਿੱਚ ਦੇਣਗੇ ਅਤੇ ਪੰਜਾਬ ਚ ਵਪਾਰ ਬਿੱਲਕੁੱਲ ਠੱਪ ਹੋ ਜਾਵੇਗਾ ਅਤੇ ਰਹਿੰਦਾ ਵਪਾਰ ਦੂਸਰੇ ਸੂਬਿਆ ਵੱਲੋਂ ਮੂੰਹ ਕਰ ਸਕਦਾ ਹੈ। ਜਿਸ ਨਾਲ ਸਰਹੱਦੀ ਇਲਾਕਿਆ ਦਾ ਵਿਕਾਸ ਰੁੱਕ ਜਾਵੇਗਾ। ਜਿਸ ਨੂੰ ਰੋਕਣ ਲਈ ਪੰਜਾਬ ਦੇ ਵਪਾਰੀ ਵਰਗ ਵੱਲੋਂ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਪਾਰ ਸੰਗਠਨ ਦੇ ਆਗੂ ਉੱਘੇ ਵਪਾਰੀ ਪਵਨ ਕੁਮਾਰ ਮਾਨੀ ਦੀ ਅਗਵਾਈ ਵਿੱਚ ਇੱਕ ਵਫਦ ਨੇ ਖਜਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੰਗ ਪੱਤਰ ਦਿੰਦਿਆ ਕੇਂਦਰ ਸਰਕਾਰ ਦੀਆਂ ਗਤੀਵਿਧੀਆਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਵਪਾਰ ਨੂੰ ਮਜਬੂਤ ਕਰਨ ਦੀ ਮੰਗ ਕੀਤੀ। ਉਨ੍ਹਾ ਕਿਹਾ ਕਿ ਕੇਂਦਰ ਨੇ ਜੇਕਰ ਬੀ ਐਸ ਐਫ ਦਾ ਦਾਇਰਾ ਵਧਾਉਣ ਵਾਲਾ ਫੈਸਲਾ ਥੋਪਣਾ ਹੈ ਤਾਂ ਪੰਜਾਬ ਨੂੰ ਵਿਸੇਸ ਪੈਕੇਜ ਦੇ ਕੇ ਪੱਛਮੀ ਸਰਹੱਦੀ ਰਾਜਾਂ ਦੀ ਸਲਾਹਕਾਰ ਕੋਸਲ ਦਾ ਗਠਨ ਕੀਤਾ ਜਾਵੇ। ਉਨ੍ਹਾਂ ਖਜਾਨਾਂ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣ ਕਿ ਉਹ ਵਿਧਾਨ ਸਭਾ ਦਾ ਵਿਸੇਸ ਇਜਲਾਸ ਬੁਲਾ ਕੇ ਕੇਦਰ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕੇਂਦਰ ਸਰਕਾਰ ਕੋਲ ਮਾਮਲਾ ਉਠਾਉਣ ਅਤੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਲਈ ਸਾਰੇ ਭਾਈਵਾਲਾ ਦੇ ਵਫਦ ਦੀ ਮੁੱਖ ਮੰਤਰੀ ਨੂੰ ਅਗਵਾਈ ਕਰਨ ਦੀ ਅਪੀਲ ਕਰਨ। ਸ੍ਰੀ ਮਾਨੀ ਨੇ ਕਿਹਾ ਕਿ ਅੱਜ ਪੰਜਾਬ ਦੇ ਉਦਯੋਗ ਦੇ ਨਾਲ ਨਾਲ ਵਿੱਦਿਅਕ ਅਤੇ ਸਿਹਤ ਢਾਚੇ ਨੂੰ ਠੀਕ ਕਰਨਾ ਵੀ ਸਮੇਂ ਦੀ ਮੁੱਖ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਸਿੱਖਿਆ ਅਤੇ ਸਿਹਤ ਸਹੁਲਤਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਹੀ ਅੰਗਰੇਜੀ ਪੜਾਉਣਾ ਸੁਰੂ ਕੀਤੀ ਜਾਵੇ ਅਤੇ ਪੰਜਾਬੀ ਭਾਸਾ ਬਾਰਵੀਂ ਕਲਾਸ ਤੱਕ ਲਾਜਮੀ ਦਿੱਤੀ ਜਾਵੇ ਤੇ ਵੀ ਜੋਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਧਰਤੀ ਹੇਠਲੇ ਪਾਣੀ ਦੀ ਸੰਭਾਲ ਦੀ ਲੋੜ ਤੇ ਵੀ ਜੋਰ ਦਿੰਦਿਆਂ ਕਿਹਾ ਕਿ ਮਨੁੱਖ ਦਾ ਫਰਜ ਬਣਦਾ ਹੈ ਕਿ ਉਹ ਪਾਣੀ ਦੀ ਵੱਧ ਤੋਂ ਵੱਧ ਬਚਤ ਕਰਨ। ਇਸ ਮੌਕੇ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀਆਂ ਮੰਗਾਂ ਅਤੇ ਭਾਵਨਾਵਾਂ ਸਰਕਾਰ ਤੱਕ ਜਰੂਰ ਪਹੁੰਚਾਇਆ ਜਾਣਗੀਆ। ਇਸ ਮੋਕੇ ਤੇ ਵੱਡੀ ਗਿਣਤੀ ਵਿੱਚ ਵਪਾਰੀ ਵਰਗ ਸਾਮਿਲ ਸਨ।























