**ਪੋਸਟਿਕ ਸਬਜੀਆਂ ਅਤੇ ਹਰਬਲ ਬਗੀਚੀ ਸੰਬੰਧੀ ਸਕੂਲੀ ਵਿਦਿਆਰਥੀਆਂ ਨੁੰ ਦਿਤੀ ਜਾਣਕਾਰੀ*

0
64

ਬੁਢਲਾਡਾ 20 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਕੋ.ਐਜੂ.ਸਮਾਰਟ ਸਕੂਲ ਵਿਖੇ ਬਾਗਬਾਨੀ ਵਿਭਾਗ ਵਲੋਂ ਪੋਸ਼ਟਿਕ ਸਬਜੀ਼ਆ ਅਤੇ ਹਰਬਲ ਬਗੀਚੀ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਵਿਭਾਗ ਦੇ ਵਿਪੇਸ਼ ਗਰਗ ਬਾਗਬਾਨੀ ਵਿਕਾਸ ਅਫਸਰ ਵਲੋਂ ਬਹੁਤ ਹੀ ਵਧੀਆਂ ਤਰੀਕੇ ਨਾਲ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾ ਨੂੰ ਹਰਬਲ ਬਗੀਚੀ, ਪੋਸਟਿਕ ਸਬਜੀਆਂ, ਬਿਨ੍ਹਾਂ ਦਵਾਈਆਂ ਦੇ ਸਬਜੀਆਂ ਪੈਦਾ ਕਰਨੀਆਂ ਆਦਿ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਬਹੁਤ ਜਲਦ ਸਕੂਲ ਅੰਦਰ ਵਿਭਾਗ ਦੀ ਮੱਦਦ ਨਾਲ ਬਗੀਚੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਪੋਸਟਿਕ ਆਹਾਰ ਹੀ ਖਾਣਾ ਚਾਹੀਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਇਸ ਮੋਕੇ ਸਕੂਲ ਪ੍ਰਿੰਸੀਪਲ ਵਿਜੈ ਕੁਮਾਰ, ਰੋਟਰੀ ਕਲੱਬ ਦੇ ਪ੍ਰਧਾਨ ਯਸ਼ਪਾਲ ਗਰਗ,  ਓਲਡ ਸਟੂਡੈਂਟਸ ਐਸੋਸਿਏਸਨ ਦੇ ਪ੍ਰਧਾਨ ਸਟੇਟ ਅਵਾਰਡੀ ਰਾਜਿੰਦਰ ਮੌਨੀ, ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾ, ਸਾਇੰਸ ਅਧਿਆਪਕ ਵਿਕਰ ਸਿੰਘ ਸਮੇਤ ਸਮੂਹ ਸਟਾਫ ਹਾਜਰ ਸੀ। 

LEAVE A REPLY

Please enter your comment!
Please enter your name here