

ਬੁਢਲਾਡਾ 14, ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ)ਇੱਥੋ ਨੇੜਲੇ ਪਿੰਡ ਵਰ੍ਹੇ ਵਿਖੇ ਸਤਿਕਾਰ ਕਮੇਟੀ ਵੱਲੋਂ ਆਸਰਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 50 ਯੂਨੀਟ ਖੂਨਦਾਨ ਕੀਤਾ ਗਿਆ। ਇਸ ਮੋਕੇ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ ਖੂਨ ਇੱਕਤਰ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਮਾਨਸਾ ਦੇ ਸੂਨੇਨਾ ਮੰਗਲਾ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ਅੰਦਰ ਖੂਨ ਦੀ ਕੋਈ ਕਮੀ ਨਹੀਂ ਹੁੰਦੀ ਬਲਕਿ ਇਸ ਨਾਲ ਨਵਾ ਖੂਨ ਬਣਦਾ ਹੈ ਅਤੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਆਸਰਾ ਫਾਊਡੇਸਨ ਅਤੇ ਸਤਿਕਾਰ ਕਮੇਟੀ ਦੇ ਮੈਬਰਾਂ ਨੇ ਕਿਹਾ ਕਿ ਖੂਨਦਾਨ ਕਰਨ ਤੋਂ ਬਿਨ੍ਹਾਂ ਹੋਰ ਕੋਈ ਵੱਡਾ ਦਾਨ ਨਹੀਂ ਹੈ। ਸਾਨੂੰ ਸਭ ਨੁੰ ਆਪਣੀ ਜਿੰਦਗੀ ਵਿੱਚ ਤੰਦਰੁਸਤ ਸਰੀਰ ਵਾਲੇ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾ ਦੱਸਿਆ ਕਿ ਆਸਰਾ ਫਾਊਡੇਸਨ ਵੱਲੋਂ ਸਮੇਂ ਸਮੇ ਤੇ ਸਮਾਜ ਭਲਾਈ ਲਈ ਕੈਂਪ ਅਤੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਖ ਪਿੰਡ ਵਾਸੀ ਅਤੇ ਸੰਸਥਾ ਮੈਬਰ ਹਾਜ਼ਰ ਸਨ।























