*ਸ੍ਰੀ ਰਾਮ ਲੀਲਾ ਦਾ ਮੰਚਨ ਨਵੀ ਪੀੜੀ ਨੂੰ ਜਾਗਰੂਕ ਕਰਨਾ ਹੈ ਪ੍ਰੈਮ ਅਰੋੜਾ..! ਕੰਕੋਲਾ ਦਾ ਸੀਨ ਦੇਖਣ ਲਈ ਉਭਰਿਆ ਜਨ-ਸੈਲਾਬ*

0
52


ਸ੍ਰੀ ਸੁਭਾਸ ਡਰਾਮਾਟਿਕ ਕਲੱਬ ਮਾਨਸਾ ਦੀ ਛੇਵੀ ਨਾਈਟ-
ਮਾਨਸਾ 10,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ} ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਜਰਨਲ ਸੈਕਟਰੀ ਧਰਮਪਾਲ ਬਾਂਸਲ(ਸੰਟੂ )ਨੇ ਦੱਸਿਆ ਕਿ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮਲੀਲਾ ਦੀ ਛੇਵੀ ਨਾਈਟ ਦਾ ਉਦਘਾਟਨ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੌੜਾ ਜੀ ਤੇ ਉਹਨਾਂ ਨਾਲ ਰਾਕੇਸ਼ ਬਾਂਸਲ ਨੇ ਕਰਦਿਆ ਕਿਹਾ ਕਿ ਸ੍ਰੀ ਰਾਮ ਲੀਲਾ ਮੰਚਨ ਪ੍ਰਤੀ ਅੱਜ ਦੇ ਯੁੱਗ ਵਿੱਚ ਸ੍ਰੀ ਰਾਮ ਲੀਲਾ ਦਾ ਮਚਨ ਨਵੀ ਪੀੜੀ ਨੂੰ ਜਾਗਰੁੂਕ ਕਰਨਾ ਹੈ ਅਤੇ ਸ੍ਰੀ ਰਾਮ, ਲਛਮਨ ,ਸੀਤਾ ਜੀ ਦੇ ਸਾਦਗੀ ਭਰੇ ਜੀਵਨ ਅਤੇ ਆਪਣੇ ਮਾਤਾ ਪਿਤਾ ਦੀ ਆਗਿਆ ਨਿਭਾਉਣਾ ਲਈ ਕਿਸ ਤਰਾ ਸ੍ਰੀ ਰਾਮ ਚੰਦਰ ਖੁਸੀ ਖੁਸੀ ੧੪ ਸਾਲਾ ਦੇ ਬਣਵਾਸ ਤੇ ਚਲੇ ਗਏ ਸਾਨੂੰ ਵੀ ਰਮਾਇਣ ਦੇ ਪਾਤਰਾ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ ,ਕਲੱਬ ਦੇ ਚੇਅਰਮੈਨ ਅਸੋਕ ਗਰਗ ,ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ , ਕੈਸੀਅਰ ਵਿਜੇੈ ਕੁਮਾਰ , ਐਕਟਰ ਬਾਡੀ ਦੇ ਪ੍ਰਧਾਂਨ ਸ੍ਰੀ ਸੁਰਿੰਦਰ ਨੰਗਲੀਆ ਤੇ ਪਰਮਜੀਤ ਜਿੰਦਲ ,ਬਨਵਾਰੀ ਬਜਾਜ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਭੇਟ ਕੀਤਾ ।
ਅੱਜ ਦੀ ਨਾਈਟ ਦਾ ਸੁੱਭ ਆਰੰਭ ਸੀਤਾ ਰਾਮ ਲਛਮਣ ਦੀ ਆਰਤੀ ਉਤਾਰ ਕੇ ਕੀਤਾ ਗਿਆ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਕਿ ਕਿਸ ਤਰਾ ਰਾਮ ਸੀਤਾ ਲਛਮਣ ਅਯੁੱਧਿਆ ਛੱਡ ਕੇ ਜਾ ਰਹੇ ਹਨ ‘ਲੋ ਅਲਵਿਦਾ ਆਜ ਪਿਆਰੀਏ ਅਯੋਧਿਆ ਆਜ ਚਲੇ ਹਮ ਦੇਸ਼ ਬੇਗਾਨੇ ,ਪੂਜੇ ਪਿਤਾ ਦਾ ਵਚਨ ਨਿਭਾਨੇ ‘ਉਹ ਅਯੁੱਧਿਆ ਤੋ ਬਾਹਰ ਜਾਣ ਲੱਗਦੇ ਹਨ ਤਾ ਅਯੁੱਧਿਆ ਦੇ ਪਰਜਾ ਵਾਸੀ ਰੋ ਰੋ ਕੇ ਰੋਕਦੇ ਹਨ ਜਾਉ ਨਾ ਵਣ ਕੋ ਮੇਰੇ ਨਾਮ ਸ੍ਰੀ ਰਾਮ ਚੰਦਰ ਜੀ ਦਾ ਸਮੰਤ ਨੂੰ ਵਾਪਸ ਭੇਜਣਾ ਕਿਉ ਕਿ ਰਾਮ ਚੰਦਰ ਜੀ ਨੇ ਸਮੰਤ ਨੂੰ ਕਿਹਾ ਕਿ ਹੁਣ ਅਸੀ ੧੪ ਸਾਲਾਂ ਦਾ ਬਣਵਾਸ ਕੱਟ ਕੇ ਵਾਪਸ ਆਵਾਗੇ ,ਜਦ ਸਮੰਤ ਅਯੁੱਧਿਆ ਜੀ ਵਾਪਸ ਪਹੁੰਚਦੇ ਹਨ ਤਾਂ ਉਹਨਾਂ ਵਾਪਸ ਨਾ ਆਇਆ ਦੇਖਕੇ ਰਾਜਾ ਦਸਰਥ ਆਪਣੇ ਪ੍ਰਾਣ ਤਿਆਗ ਦਿੰਦੇ ਹਨ ਤੇ ਉਸ ਵੇਲੇ ਉਹਨਾ ਨੁੂੰ ਸਰਵਣ ਦੇ ਮਾਤਾ ਪਿਤਾ ਦਾ ਦਿੱਤਾ ਸਰਾਪ ਯਾਦ ਆਉਦਾ ਹੈ ਭਗਵਾਨ ਰਾਮ ਭੀਲਾ ਦੇ ਰਾਜੇ ਨਿਸ਼ਾਦ ਰਾਜ ਨੂੰ ਗੰਗਾ ਨਦੀ ਪਾਰ ਲਗਾੳੇੁਣ ਲਈ ਕਹਿੰਦੇ ਹਨ ਜਦ ਭੀਲਾਂ ਦਾ ਰਾਜਾ ਬੇਨਤੀ ਕਰਦਾ ਹੈ ਕਿ ਪ੍ਰਭੂ ਕੁੱਝ ਦੇਰ ਆਰਾਮ ਕਰੋ ਤੇ ੳੇੁਹ ਭੀਲ ਅਤੇ ਭੀਲਣੀਆ ਇਕੱਠੇ ਕਰਕੇ ਰਾਮ ਦੇ ਆਉਣ ਦੀ ਖੁਸ਼ੀ ਵਿੱਚ ਗੀਤ ਗਾੳੇੁਦੇ ਹਨ ,

ਇੱਥੇ ਇਹ ਦੱਸਣਯੋਗ ਹੇੈ ਕਿ ਸ੍ਰੀ ਸੁਭਾਸ ਡਰਾਮਟਿਕ ਕਲੱਬ ਦਾ ਕੰਕੋਲਾ ਬਹੁਤ ਹੀ ਦੇਖਣਯੌਗ ਸੀ ਕਿਉਕਿ ਬਹੁਤ ਜਿਆਦਾ ਭੀੜ ਸੀ ‘।ਅਤੇ ਲੋਕ ਸਪੈਸ਼ਲ ਆਪਣੇ ਆਪਣੇ ਸਾਧਨਾਂ ਨਾਲ ਸਹਿਰ ਤੋ ਬਾਹਰੋ ਵੀ ਰਾਮ ਲੀਲਾ ਦੇਖਣ ਆਏ ਸਨ , ਜਦ ਸੀਤਾ ਜੀ ਨਿਸ਼ਾਦ ਰਾਜ ਨੂੰ ਗੰਗਾ ਨਦੀ ਪਾਰ ਕਰਵਾਉਣ ਦੇ ਬਦਲੇ ਆਪਣੇ ਕੰਗਨ ਦਿੰਦੇ ਹਨ ਉਸ ਵੇਲੇ ਨਿਸਾਦ ਰਾਜ ਦੇ ਅੱਖਾਂ ਵਿੱਚ ਪਾਣੀ ਆ ਜਾਦਾ ਹੇ ਉਹ ਕਹਿੰਦਾ ਕਿ ਮੈ ਇਹ ਕਿਵੇ ਲੈ ਸਕਦਾ ਹਾਂ ਮੈ ਤੁਹਾਨੂੰ ਨਦੀ ਪਾਰ ਉਤਾਰਿਆ ਤੁਸੀ ਮੇਨੁੂੰ ਭਵਸਾਗਰ ਪਾਰ ਉਤਾਰ ਦਿਉ ,ਸ੍ਰੀ ਰਾਮ ਉਹਨਾ ਨੂੰ ਆਪਣੇ ਗੱਲੇ ਲਗਾ ਲੈਦੇ ਹਨ ।ਸੀਤਾ ਦੇ ਰੋਲ ਵਿਚ ਡਾ .ਵਿਕਾਸ ਸ਼ਰਮਾ ,ਰਾਮ ਦੇ ਰੋਲ ਵਿੱਚ ਕੇਸ਼ੀ ਸ਼ਰਮਾ ਤੇ ਲਛਮਣ ਸੋਨੂੰ ਰੱਲਾ ,ਸੁਮੰਤ ਰਮੇਸ਼ ਬੱਚੀ ਪਰਜਾ ਵਾਸੀ ਬੰਟੀ ਸਰਮਾ , ਮਨੀ ,ਸੈਟੀ,ਵੀਨੁੰ,ਵਿੱਕੀ ਸ਼ਰਮਾ,ਮੁਹੇਲ ,ਸਮਰ ,ਦਸਰਥ ਪਰਵੀਨ ਫਾਨਾ ,ਸੁਮਿਤਰਾ ਵਿਸਾਲ ,ਕੁਸਲਿਆ ਰਿੰਕੂ ਬਾਸਲ ,ਰਾਜਾ ਝੀਲ ਵਿਜੈ ਸ਼ਰਮਾ, ਮਨੀ ,,ਕਾਕੀ , ਹੈਪੀ , ਨਿਰਮਲ ਸੰਜੇ ,ਟੋਨੀ ਸ਼ਰਮਾ ਡਾਇਰੈਕਟਰ ,ਜੀਵਨ ,ਨਰੇਸ ,ਗਗਨ, ਚੇਤਨ ,ਰੋਹਨ , ,ਮਨੋਜ ਅਰੋੜਾ , ਅਮਨ ਗੁਪਤਾ ਸੇਵਕ ਸੰਦਲ ਮਿਊਜਕ ਡਾਇਰੈਕਟਰ ਦਾ ਰੋਲ ਦੇਖਣਯੋਗ ਸੀ ਅਤੇ ਪਿਛੇ ਰਾਮ ਲੀਲਾ ਦੇ ਮੰਚਨ ਵਿੱਚ ਜੋ ਸੀਨ ਤਿਆਰ ਕੀਤੇ ਜਾਦੇ ਜੋ ਸੈਟ ਲੱਗਦਾ ਹੇੈ ਉਹ ਲਗਾੳੇੁਣ ਲਈ ਰਾਜ ਕੁਮਾਰ ਰਾਜੀ ,ਬੀਬਾ ਬਜਾਜ ਦੀਪੂ ਜਿੰਦਲ , ਮੇਹਸੀ ਦੀ ਬਹੁਤ ਵੱਡੀ ਭੂਮਿਕਾ ਹੈ । ਸਟੇਜ ਸਕੱਤਰ ਦੀ ਭੂੁਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਸਾਝੇ ਤੋਰ ਤੇ ਨਿਭਾਈ ।

LEAVE A REPLY

Please enter your comment!
Please enter your name here