ਪੰਜਾਬ ‘ਚ ਇੱਟਾਂ ਦੇ ਭੱਠਿਆਂ ‘ਤੇ ਲਾਈ ਗਈ ਰੋਕ ਹਟਾਈ

0
102

ਚੰਡੀਗੜ੍ਹ (ਸਾਰਾ ਯਹਾ) : ‘ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ’ ਵਲੋਂ ਸੂਬੇ ‘ਚ 1 ਅਕਤੂਬਰ ਤੋਂ 31 ਜਨਵਰੀ, 2019 ਤੱਕ ਇੱਟਾਂ ਦੇ ਭੱਠੇ ਚਾਲੂ ਕਰਨ ਸਬੰਧੀ ਲੱਗੀ ਰੋਕ ਨੂੰ ਹਟਾ ਲਿਆ ਗਿਆ ਹੈ।  ਅਦਾਲਤ ਪੁੱਜੇ ਇਸ ਮਾਮਲੇ ‘ਚ ਹਾਈਕੋਰਟ ਨੇ ‘ਫਰਸਟ ਅਪੀਲ ਅਥਾਰਟੀ’ ਨੂੰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਨੇ ਪਟੀਸ਼ਨ ਕਰਤਾ ‘ਪੰਜਾਬ ਬ੍ਰਿੱਕ ਕਲਿੱਨ ਆਨਰਸ ਐਸੋਸ਼ੀਏਸ਼ਨ’ ਦੀਆਂ ਦਲੀਲਾਂ ‘ਤੇ ਸਹਿਮਤੀ ਜ਼ਾਹਰ ਕਰਦੇ ਹੋਏ ਬੋਰਡ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਬੋਰਡ ਨੇ ਇੱਟਾਂ ਦੇ ਭੱਠਿਆਂ ‘ਚੋਂ ਨਿਕਲਣ ਵਾਲੇ ਧੂੰਏਂ ਨੂੰ ਪ੍ਰਦੂਸ਼ਣ ਦਾ ਕਾਰਨ ਦੱਸਦੇ ਹੋਏ 9 ਅਪ੍ਰੈਲ ਨੂੰ ਇਨ੍ਹਾਂ ‘ਤੇ ਰੋਕ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਫੈਸਲੇ ਦੇ ਖਿਲਾਫ ਹੁਸ਼ਿਆਰਪੁਰ ਦੇ ਭੱਠਾ ਮਾਲਕ ਮਨੀਸ਼ ਗੁਪਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈਕੋਰਟ ਨੇ ਅਪੀਲ ਨੂੰ ਤਾਂ ਸਹੀ ਮੰਨਿਆ ਪਰ ‘ਫਰਸਟ ਅਪੀਲ ਅਥਾਰਟੀ’ ਨੂੰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ।


EDITED BY : SARA YAHA | | Last Updated : 6:55 pm 09 October 2018

LEAVE A REPLY

Please enter your comment!
Please enter your name here