ਭਗਵਾਨ ਸ੍ਰੀ ਰਾਮ ਦੇ ਪੂਰਨਿਆਂ ਤੇ ਚੱਲ ਕੇ ਦੇਸ ਖੁਸਹਾਲ ਹੋ ਸਕਦਾ ਹੈ –ਐਸ.ਐਸ ਪੀ ਮਾਨਸਾ

0
57

ਮਾਨਸਾ {ਜੋਨੀ ਜਿੰਦਲ}  ਮਾਨਸਾ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸਟੇਜ ਤੋ ਸ੍ਰੀ ਰਾਮ ਲੀਲਾ ਦਾ ਸੁਭ ਆਰੰਭ ਅੱਜ 07-10  2018 ਨੂੰ ਕੀਤਾ ਗਿਆ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰੀ  ਅਸੋਕ ਗਰਗ ਚੇਅਰਮੈਨ ਸੁਭਾਸ ਡਰਾਮਾਟਿਕ ਕਲੱਬ ਨੇ ਦੱਸਿਆ ਕਿ ਸ੍ਰੀ ਰਾਮ ਲੀਲਾ ਜੀ ਦੀ ਪਹਿਲੀ ਨਾਇਟ ਦਾ ਉਦਘਾਟਨ ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਮਾਨਯੋਗ ਮਨਧੀਰ ਸਿੰਘ ਨੇ  ਰਿਬਨ ਕੱਟ ਕੇ ਕੀਤਾ ਇਸ ਸਮੇ ਉਹਨਾ ਦੇ ਨਾਲ ਸਟੇਜ ਤੇ ਥਾਣਾ ਸਿਟੀ ੧ ਦੇ ਇੰਚਾਰਜ ਜਸਵੀਰ ਸਿੰਘ ਚਹਿਲ ਹਾਜਰ ਸਨ  ਉਹਨਾ ਨੇ ਕਲੱਬ ਦੇ ਆਹੁਦੇਦਾਰ ਅਤੇ ਕਲਾਕਾਰਾ ਦਾ ਧੰਨਵਾਦ ਕੀਤਾ ਕਿ ਜਿੰਨਾ ਨੇ ਮੇਰੇ ਜਿਹੇ ਨਿਮਾਣੇ ਵਿਅਕਤੀ ਨੂੰ ਸੁਭ ਕਾਰਜ ਦਾ ਉਦਘਾਟਨ ਕਰਨ ਲਈ ਮਾਨ ਬਖਸ਼ਿਆ ਕਲੱਬ ਦੇ ਚੇਅਰਮੇਨ ਅਸ਼ੋਕ ਗਰਗ ਤੇ ਕਲੱਬ ਦੇ ਪ੍ਰਧਾਨ ਸ੍ਰੀ ਪਰਵੀਨ ਗੋਇਲ ਨੇ ਆਪਣੇ ਉਦਘਾਟਨੀ ਭਾਸਨ ਵਿੱਚ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਕਿਹਾ ਕਿ ਅਜਿਹੇ ਧਾਰਮਿਕ ਪ੍ਰੌਗਾਮ ਕਰਵਾaੁਣ ਨਾਲ ਸਾਨੂੰ ਸਾਡੀ ਸ੍ਰੰਸਕ੍ਰਿਤੀ ਯਾਦ ਤਾਜਾ ਹੁੰਦੀ ਹੇ ।ਅਤੇ ਨਵੀ ਪੀੜੀ ਨੂੰ ਉਹਨਾ ਦੀ ਸਿੱਖਿਆ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ ।ਇਸ ਸਮੇ ਉਹਨਾ ਕਲੱਬ ਨਾਲ ਕਲੱਬ ਕੈਸੀਅਰ ਵਿਜੈ ਕੁਮਾਰ ਐਕਟਰ ਬਾਡੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਨੰਗਲੀਆ ਤੇ ਪਰਮਜੀਤ ਜਿੰਦਲ ਤੇ ਅਰੁਣ ਅਰੋੜਾ ਸਟੇਜ ਇਨਚਾਰਜ  ਨੇ ਮੁੱਖ ਮਹਿਮਾਨ ਨੂੰ ਇੱਕ ਸਮਿਰਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਸਭ ਤੋ ਪਹਿਲਾ ਕਲਾਕਾਰਾ ਨੇ ਗਣੇਸ ਜੀ ਦੀ ਆਰਤੀ ਕੀਤੀ ਅਤੇ ਭਾਰਤ ਮਾਤਾ ਦੀ ਆਰਤੀ aੁਤਾਰਦੇ ਹੋਏ ਅੱਗੇ ਕਰਮਵਾਰ  ਅੱਗੇ ਇਸ ਨਾਈਟ ਵਿਚ ਰਾਵਨ ਕੂੰਭਕਰਨ ਤੇ ਭਵਿਕਸ਼ਨ ਵੱਲੋ ਬਹਿਮਾ ਜੀ ਤੋ ਵਰਦਾਨ ਪ੍ਰਾਪਤ ਕਰਨਾ ਅਯੋਧਿਆ ਪਤੀ ਦਸਰਥ ਦੇ ਗੁਰੂ ਵਿਸ਼ਿਸ਼ਟ ਜੀ ਕੋਲੋ ਸਰਵਨ ਦਾ ਆਪਣੇ ਮਾਤਾ ਪਿਤਾ ਦੇ ਅੰਨੇ ਹੋਣ ਦਾ ਕਾਰਣ ਪੁੱਛਣਾ ਤੇ ਗੁਰੂ ਵਿਸਿਸਟ ਜੀ ਵੱਲੋ ਦੱਸੇ ਗਏ ਉਪਾਅ ਤੇ ਸਰਵਨ ਕੁਮਾਰ ਵੱਲੋ ਆਪਣੇ ਅੰਨੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਕਰਵਾਉਣਾ ਰਾਜਾ  ਦਸ਼ਰਥ ਵੱਲੋ ਸਰਵਣ ਕੁਮਾਰ ਦੀ ਗਲਤੀ ਨਾਲ ਹੋਈ ਮੋਤ ਸਰਵਨ ਕੁਮਾਰ ਦੇ ਅੱਧੇ ਮਾਤਾ ਪਿਤਾ ਵੱਲੋ ਸਰਵਨ ਵਿਯੋਗ ਅਤੇ ਸਾਤਵੰਨ ਤੇ ਗਿਆਨਵਤੀ ਵੱਲੋ ਦਰਸਥ ਨੂੰ ਸਰਾਂਪ ਦੇਣਾ ਸੀਨ ਦੇਖਣਯੋਗ ਸਨ। ਸਰਵਣ ਦੀ ਭੂਮਿਕਾ ਕੇਸ਼ੀ ਸ਼ਰਮਾ ,ਦਸਰਥ ਦੀ ਭੁਮਿਕਾ ਪ੍ਰਵੀਨ ਟੋਨੀ ਸਰਮਾ ਨੇ ਬੜੀ ਬੇਖੂਬੀ ਨਾਲ ਨਿਭਾਈ ,ਰਾਵਣ ਦੀ ਭੂਮਿਕਾ ਮੁਕੇਸ਼ ਬਾਸਲ  ਜੋ ਕਿ ਤਿੰਨੇ ਹੀ ਕਲੱਬ ਦੇ ਬਹੁਤ ਮਿਹਨਤੀ ਡਾਇਰੇਕਟਰ ਹਨ ਭਗਵਾਨ ਸੰਕਰ ਦੀ ਭੁਮਿਕਾ ਰਿੰਕੂ ਬਾਂਸਲ ਪਾਰਵਤੀ ਨਰੇਸ ਬਾਂਸਲ ,ਗਿਆਨਵਤੀ ਸੰਟੀ ਅਰੋੜਾ ,ਅਮਨ ਗੁਪਤਾ ,ਕੁੰਭਕਰਨ ਭਵਿਕਸਨ ਬੰਟੀ ਸ਼ਰਮਾ ,ਵਿਕਾਸ ਸ਼ਰਮਾ  ਤੇ ਤਰਸੇਮ ਹੋਡਾ ਸੇਵਕ ਸੰਦਲ ਜੀਵਨ ਕੁਮਾਰ ਨੇ ਕਿਰਦਾਰ ਬੜੇ ਬਾਖੂਬੀ ਨਿਭਾਏ ਕਲੱਬ ਦੇ ਡਾਇਰਕੇਰਟਰ ਵੱਲੋ ਸਾਰੇ ਸ਼ੀਨ ਬੜੀ ਮਿਹਨਤ ਨਾਲ ਤਿਆਰ ਕਰਵਾਏ ਸਨ ਤੇ ਕਲੱਬ ਦੇ ਐਕਟਰ ਬਾਡੀ ਦੇ ਪ੍ਰਧਾਨ ਨੇ ਲੋਕਾ ਨੂੰ ਬੇਨਤੀ ਕੀਤੀ ਕਿ ਵੱਧ ਤੋ ਵੱਧ ਗਿਣਤੀ ਵਿੱਚ ਪੁੱਜ ਕੇ ਸ੍ਰੀ ਰਾਮ ਲੀਲਾ ਜੀ ਦਾ ਆਨੰਦ ਮਾਣਨ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਬਲਜੀਤ ਸਰਮਾ ਜੀ ਤੇ ਅਰੁਨ ਅਰੋੜਾ ਵੱਲੋ ਸਾਝੇ ਤੋਰ ਤੇ ਨਿਭਾਈ ਗਈ


EDITED BY : SARA YAHA | | Last Updated : 7:25 pm 08 October 2018

LEAVE A REPLY

Please enter your comment!
Please enter your name here