ਥਰਮਲ ਪਲਾਂਟ ਬਣਾਂਵਾਲੀ ਤੋਂ ਅੱਕੇ ਪਿੰਡ ਵਾਸੀਆਂ ਨੇ ਦਿੱਤਾ ਗੇਟ ਅੱਗੇ ਧਰਨਾ

0
110

ਸਰਦੂਲਗੜ੍ਹ,5 ਅਕਤੂਬਰ (ਬਲਜੀਤ ਪਾਲ) : ਤਲਵੰਡੀ ਸਾਬੋ ਪਾਵਰ ਪਲਾਂਟ ਅੱਗੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ । ਥਰਮਲ ਪਲਾਂਟ ਦੇ ਨੇੜਲੇ ਪਿੰਡ ਰਾਏਪੁਰ, ਮਾਖਾ,ਪੇਰੋ,ਤਲਵੰਡੀ ਅਕਲੀਆਂ ਆਦਿ ਪਿੰਡਾਂ ਦੇ ਵਾਸੀਆਂ ਨੇ ਇਕੱਠੇ ਹੋ ਕੇ ਲਗਾਏ ਗਏ ਇਸ ਧਰਨੇ ਦੌਰਾਨ ਸੂਬਾ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਥਰਮਲ ਅਧਿਕਾਰੀਆਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਧਰਨੇ ਨੂੰ ਸੰਬੋਧਨ ਕਰਦਿਆਂ ਅਜੈਬ ਸਿੰਘ ਰਾਏਪੁਰ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੰਮੀ, ਗਗਨਦੀਪ ਸਿੰਘ ਮਨਦੀਪ ਸਿੱਧੂ ਅਤੇ ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਥਰਮਲ ਪਲਾਂਟ ਬਣਾਂਵਾਲੀ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਥਰਮਲ ਦੀਆਂ ਚਿਮਨੀਆਂ ਵਿੱਚੋਂ ਸ਼ਰੇਆਮ ਰਾਖ ਨਿਕਲ ਰਹੀ ਹੈ ਜੋ ਰਾਖ ਨੇੜਲੇ ਪਿੰਡਾਂ ਦੀਆਂ ਫਸਲਾਂ ਪਸ਼ੂ ਪੰਛੀਆਂ ਅਤੇ ਕੱਪੜੇ ਲੀੜੇ ਦਾ ਭਾਰੀ ਨੁਕਸਾਨ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਚਿਮਨੀਆਂ ਵਿੱਚੋਂ ਡਿੱਗ ਰਹੀ ਸੁਆਹ ਕਾਰਨ ਨਰਮਾ ਝੋਨਾ ਹਰਾ ਚਾਰਾ ਅਤੇ ਸਬਜ਼ੀਆਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਸੂਬਾ ਸਰਕਾਰ ਅਤੇ ਥਰਮਲ ਅਧਿਕਾਰੀਆਂ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਡਿੱਗ ਰਹੀ ਸੁਆਹ ਦਾ ਸਥਾਈ ਹੱਲ ਕੀਤਾ ਜਾਵੇ । ਥਰਮਲ ਪਲਾਂਟ ਵੱਲੋਂ ਪਿੰਡ ਰਾਏਪੁਰ ਤੋਂ ਪੇਰੋਂ ਵੱਲ ਜਾਂਦੀ ਸੜਕ ਤੇ ਗਿਆਰਾਂ ਫੁੱਟ ਜਗ੍ਹਾ ਥਰਮਲ ਵੱਲੋਂ ਕਬਜ਼ੇ ਚ ਲੈ ਕੇ ਉਸ ਉੱਪਰ ਕੰਧ ਕੱਢੀ ਹੋਈ ਹੈ ਉਸ ਕਬਜ਼ੇ ਨੂੰ ਤੁਰੰਤ ਛੁਡਾਇਆ ਜਾਵੇ । ਥਰਮਲ ਦੇ ਪ੍ਰਦੂਸ਼ਣ ਕਾਰਨ ਪਿੰਡ ਵਿੱਚ ਫੈਲ ਰਹੀਆਂ ਬਿਮਾਰੀਆਂ ਦਾ ਬਣਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਪਿੰਡ ਵਾਸੀਆਂ ਨੂੰ ਥਰਮਲ ਵਿੱਚ ਨੌਕਰੀਆਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ ।ਥਰਮਲ ਦੇ ਨੇੜਲੇ ਪਿੰਡਾਂ ਨੂੰ ਯੂਨਿਟਾਂ ਮੁਆਫ਼ ਕੀਤੀਆਂ ਜਾਣ ਪਿੰਡ ਰਾਪੁਰ ਤੋਂ ਬਣਾਂਵਾਲੀ ਰਸਤੇ ਚ ਆਉਂਦੇ ਥਰਮਲ ਦੇ ਫਾਟਕ ਜੋ ਕਈ ਕਈ ਘੰਟੇ ਬੰਦ ਰਹਿੰਦਾ ਹੈ ਉਸ ਰਸਤੇ ਤੇ ਅੰਡਰ ਬਰਿੱਜ ਜਾਂ ਓਵਰ ਬਰਿੱਜ ਬਣਾਇਆ ਜਾਵੇ । ਨੇੜਲੇ ਪਿੰਡਾਂ ਵਿੱਚ ਵਧੀਆ ਹਸਪਤਾਲ ਬਣਾਏ ਜਾਣ ਅਤੇ ਥਰਮਲ ਕਾਰਨ ਫੈਲ ਰਹੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ । ਧਰਨਾਕਾਰੀਆਂ ਨੇ ਥਰਮਲ ਪਲਾਟ ਦੇ ਅੱਗੇ ਧਰਨਾ ਲਾ ਕੇ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਥਰਮਲ ਪ੍ਰਬੰਧਕਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਉਕਤ ਸਾਰੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ ਮੰਗਾਂ ਪੂਰੀਆਂ ਹੋਣ ਤੇ ਹੀ ਧਰਨਾ ਚੁੱਕਿਆ ਜਾਵੇਗਾ । ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀਆਂ ਦਲੀਲਾਂ ਦੇ ਰਿਹਾ ਹੈ ਪਰ ਦੂਸਰੇ ਪਾਸੇ ਥਰਮਲ ਪਲਾਂਟ ਦੀਆਂ ਚਿਮਨੀਆਂ ਚੋਂ ਨਿਕਲਦੀ ਪ੍ਰਦੂਸ਼ਣ ਅਤੇ ਸੁਆਹ ਸ਼ਰੇਆਮ ਪ੍ਰਦੂਸ਼ਣ ਤੇ ਬਿਮਾਰੀਆਂ ਫੈਲਾ ਰਹੇ ਹਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਨਜ਼ਰ ਸ਼ਾਇਦ ਇਧਰ ਨਹੀਂ ਜਾ ਰਹੀ ਜਾਂ ਫਿਰ ਸਭ ਕੁਝ ਮਿਲੀ ਭੁਗਤ ਦਾ ਨਤੀਜਾ ਹੈ। ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਥਾਣਾ ਸਦਰ ਮਾਨਸਾ ਅਤੇ ਬਹਿਣੀਵਾਲ ਚੌਕੀ ਦੀ ਪੁਲਸ ਟੀਮ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ ਹੋਈ ਸੀ । ਥਰਮਲ ਪਲਾਂਟ ਦੇ ਅਧਿਕਾਰੀ ਅਜੇਵੀਰ ਮਾਹਲਾ ਨੇ ਗੱਲ ਕਰਦਿਆਂ ਕਿਹਾ ਕਿ ਇਹ ਮਸਲਾ ਡਿਪਟੀ ਕਮਿਸ਼ਨਰ ਮਾਨਸਾ ਅਤੇ ਪ੍ਰਬੰਧਕਾਂ ਨਾਲ ਮਿਲ ਕੇ ਹੀ ਹੱਲ ਕੀਤਾ ਜਾਵੇਗਾ । ਇਸ ਮੌਕੇ ਤਹਿਸੀਲਦਾਰ ਅਮਰਜੀਤ ਸਿੰਘ ਨੇ ਨੇ ਪਹੁੰਚਕੇ ਦੋਵਾਂ ਧਿਰਾਂ ਦੀ ਗੱਲ ਸੁਣੀ ਤਿੰਨ ਤਹਿਸੀਲਦਾਰ ਸਾਹਿਬ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾ ਕੇ ਅਗਲੇ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਕਿ ਅਗਲੇ ਸ਼ੁੱਕਰਵਾਰ ਤੱਕ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ । ਉਧਰ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੱਕ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸ਼ੁੱਕਰਵਾਰ ਤੋਂ ਬਾਅਦ ਉਹ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਪੱਕੇ ਤੌਰ ਤੇ ਥਰਮਲ ਨੂੰ ਸੀਲ ਕਰਨਗੇ ਤੇ ਲਗਾਤਾਰ ਧਰਨਾ ਜਾਰੀ ਰੱਖਣਗੇ । ਇਸ ਮੌਕੇ ਜਗਦੀਪ ਸਿੰਘ, ਰਾਜੂ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਸੁਖਮੰਦਰ ਸਿੰਘ ਮੈਂਬਰ ਬਲਾਕ ਸੰਮਤੀ, ਕਾਮਰੇਡ ਗੁਰਦੀਪ ਸਿੰਘ, ।ਡਾ ਅਜੈਬ ਸਿੰਘ ਅੰਮ੍ਰਿਤ ਸਿੰਘ , ਜਗਦੇਵ ਸਿੰਘ ਰਾਏਪੁਰ , ਸ਼ੇਖ ਸਿੰਘ ਨਿੱਕਾ ਸਿੰਘ ਆਦਿ ਹਾਜ਼ਰ ਸਨ ।


EDITED BY : SARA YAHA | | Last Updated : 7:59 pm 05 October 2018

LEAVE A REPLY

Please enter your comment!
Please enter your name here