ਪੰਜਾਬ ਸਰਕਾਰ ਵੱਲੋਂ 9 ਆਈ.ਪੀ.ਐਸ ਅਧਿਕਾਰੀਆਂ ਦੀਆਂ ਤਰੱਕੀਆਂ ਤੇ ਤਬਾਦਲੇ

0
158

ਚੰਡੀਗੜ੍ਹ (ਸਾਰਾ ਯਹਾ)  27 ਸਤੰਬਰ : ਪੰਜਾਬ ਸਰਕਾਰ ਨੇ ਅੱਜ ਰਾਜ ਦੇ 9 ਆਈ.ਪੀ.ਐਸ ਅਧਿਕਾਰੀਆਂ ਨੂੰ ਡੀ.ਆਈ.ਜੀ ਪੁਲੀਸ ਵਜੋਂ ਤਰੱਕੀ ਦਿੰਦਿਆਂ ਉਨ੍ਹਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਦੋ ਆਈ.ਜੀ. ਪੱਧਰ ਦੇ ਅਧਿਕਾਰੀਆਂ ਤੋਂ ਵਾਧੂ ਚਾਰਜ ਵੀ ਵਾਪਸ ਲੈ ਲਿਆ ਹੈ।

ਇਸ ਸਬੰਧੀ ਅੱਜ ਇਹ ਜਾਣਕਾਰੀ ਦਿੰਦਿਆਂ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਬੂ ਲਾਲ ਮੀਨਾ ਨੂੰ ਡੀ.ਆਈ.ਜੀ ਵਿਜੀਲੈਂਸ ਬਿਊਰੋ, ਬਲਜੋਤ ਸਿੰਘ ਰਾਠੌਰ ਨੂੰ ਡੀ.ਆਈ.ਜੀ/ਜੀ.ਆਰ.ਪੀ, ਗੁਰਪ੍ਰੀਤ ਸਿੰਘ ਭੁੱਲਰ ਨੂੰ ਪੁਲਿਸ ਕਮਿਸ਼ਨਰ ਜਲੰਧਰ, ਹਰਦਿਆਲ ਸਿੰਘ ਮਾਨ ਡੀ.ਆਈ.ਜੀ ਕ੍ਰਾਈਮ ਤੇ ਸਾਈਬਰ ਕ੍ਰਾਈਮ, ਹਰਬਾਜ ਸਿੰਘ ਡੀ.ਆਈ.ਜੀ/ਟਰੈਫਿਕ ਪੰਜਾਬ, ਗੁਰਪ੍ਰੀਤ ਸਿੰਘ ਤੂਰ ਨੂੰ ਡੀ.ਆਈ.ਜੀ ਇੰਟੈਲੀਜੈਂਸ, ਸੁਰਜੀਤ ਸਿੰਘ  ਨੂੰ ਡੀ.ਆਈ.ਜੀ ਕਾਨੂੰਨ ਤੇ ਵਿਵਸਥਾ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀ.ਆਈ.ਜੀ/ਪ੍ਰਸਾਸ਼ਨ ਆਈ.ਆਰ.ਬੀ ਅਤੇ ਪਵਨ ਕੁਮਾਰ ਨੂੰ ਡੀ.ਆਈ.ਜੀ ਸਿਖਲਾਈ/ਪੀ.ਏ.ਪੀ ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ।


EDITED BY : SARA YAHA | | Last Updated : 8:40 pm 27 September  2018

LEAVE A REPLY

Please enter your comment!
Please enter your name here