

ਅਲਬੇਰਟਾ 19,ਸਤੰਬਰ : ਕੈਨੇਡਾ ਦੇ ਅਲਬੇਰਟਾ ਸੂਬੇ ਦੇ ਵਿਰੋਧੀ ਧਿਰ ਦੇ ਆਗੂ ਜੈਸਨ ਕੈਨੀ ਬੁਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ•ਾਂ ਦੇ ਸਰਕਾਰੀ ਨਿਵਾਸ ਸਥਾਨ ‘ਤੇ ਮਿਲੇ। ਦੋਵਾਂ ਨੇ ਦੁਵੱਲੇ ਹਿੱਤਾਂ ਅਤੇ ਫਸਲੀ ਵਿਭਿੰਨਤਾ, ਪਾਣੀ ਤੇ ਭੌਂ ਸੰਭਾਲ ਅਤੇ ਇਮੀਗ੍ਰੇਸ਼ਨ ਸਣੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ।
ਸ਼੍ਰੀ ਕੈਨੀ ਦੇ ਨਾਲ ਅਲਬੇਰਟਾ ਲੇਜਿਸਲੇਚਰ ਅਸੈਂਬਲੀ ਦੇ ਮੈਂਬਰ ਪ੍ਰਸਾਦ ਪਾਂਡਾ ਅਤੇ ਡੇਵਿਨ ਦਰਿਸ਼ੇਨ ਵੀ ਸਨ। ਉਨ•ਾਂ ਨੇ ਕੈਨੇਡਾ ਦੇ ਸਮੁੱਚੇ ਵਿਕਾਸ ਵਿੱਚ ਪੰਜਾਬੀਆਂ ਦੇ ਯੋਗਦਾਨ ਦੀ ਸਰਾਹਣਾ ਕੀਤੀ।
EDITED BY : SARA YAHA | | Last Updated : 7:25 pm 19 September 2018






















