22 ਸਤੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ ਸਬੰਧੀ ਪ੍ਰਕਿਰਿਆ ਮੁਕੰਮਲ

0
14

ਮਾਨਸਾ, 19 ਸਤੰਬਰ  (ਹੀਰਾ ਸਿੰਘ ਮਿੱਤਲ) : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਪਈਆਂ ਵੋਟਾਂ ਦੀ 22 ਸਤੰਬਰ ਨੂੰ ਹੋਣ ਵਾਲੀ ਗਿਣਤੀ ਦੇ ਸਬੰਧ ਵਿੱਚ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਰੈਂਡਮਾਈਜੇਸ਼ਨ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸਿੱਧੂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਰੈਂਡਮਾਈਜੇਸ਼ਨ ਪ੍ਰਕਿਰਿਆ ਅੱਜ ਮੁਕੰਮਲ ਕਰ ਲਈ ਗਈ ਹੈ ਜਿਸ ਤਹਿਤ 549 ਬੂਥਾਂ ਲਈ 183 ਕਾਊਂਟਿੰਗ ਪਾਰਟੀਆਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ 183 ਸੁਪਰਵਾਈਜ਼ਰ ਅਤੇ 366 ਕਾਊਂਟਿੰਗ ਸਹਾਇਕ ਤਾਇਨਾਤ ਕੀਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜ ਬਲਾਕਾਂ ਲਈ 5 ਆਰ.ਓ. (ਰਿਟਰਨਿੰਗ ਅਫ਼ਸਰਾਂ) ਦੀ ਅਗਵਾਈ ਹੇਠ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਬਲਾਕ ਲਈ 28 ਟੀਮਾਂ ਤਾਇਨਾਤ ਕੀਤੀਆਂ ਹਨ ਅਤੇ 6 ਰਿਜ਼ਰਵ ਰੱਖੀਆਂ ਗਈਆਂ ਹਨ। ਇਸੇ ਤਰ੍ਹਾਂ ਭੀਖੀ ਬਲਾਕ ਵਿੱਚ ਗਿਣਤੀ ਲਈ 30 ਟੀਮਾਂ ਅਤੇ 6 ਰਿਜ਼ਰਵ ਟੀਮਾਂ, ਝੁਨੀਰ ਬਲਾਕ ਲਈ 30 ਟੀਮਾਂ ਅਤੇ 6 ਰਿਜ਼ਰਵ, ਬੁਢਲਾਡਾ ਬਲਾਕ ਲਈ 34 ਟੀਮਾਂ ਤੇ 7 ਰਿਜ਼ਰਵ ਅਤੇ ਸਰਦੂਲਗੜ੍ਹ ਬਲਾਕ ਲਈ 30 ਟੀਮਾਂ ਅਤੇ 6 ਰਿਜ਼ਰਵ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਵੋਟਾਂ ਸਬੰਧੀ ਗਿਣਤੀ ਪ੍ਰਕਿਰਿਆ 22 ਸਤੰਬਰ ਨੂੰ ਮੁਕੰਮਲ ਕੀਤੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਗਿਣਤੀ ਲਈ ਤਾਇਨਾਤ ਕੀਤੇ ਗਏ ਸਟਾਫ ਦੀ ਰਿਹਰਸਲ 21 ਸਤੰਬਰ ਨੂੰ 11 ਵਜੇ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਕਾਊਂਟਿੰਗ ਸਟਾਫ ਦੀ ਰਿਹਰਸਲ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਭੀਖੀ ਦੀ ਬੀ.ਡੀ.ਪੀ.ਓ. ਦਫਤਰ, ਬੁਢਲਾਡਾ ਦੀ ਐਸ.ਡੀ.ਐਮ. ਦਫ਼ਤਰ, ਝੁਨੀਰ ਬਲਾਕ ਦੀ ਬੀ.ਡੀ.ਪੀ.ਓ. ਦਫ਼ਤਰ ਸਰਦੂਲਗੜ੍ਹ ਅਤੇ ਇਸੇ ਤਰ੍ਹਾਂ ਸਰਦੂਲਗੜ੍ਹ ਦੀ ਬੀ.ਐਸ.ਬੀ. ਮੈਮੋਰੀਅਲ ਕਾਲਜ ਵਿਖੇ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 22 ਸਤੰਬਰ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਸਬੰਧੀ ਮਾਨਸਾ ਬਲਾਕ ਦੀ ਗਿਣਤੀ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ, ਭੀਖੀ ਬਲਾਕ ਦੀ ਗਿਣਤੀ ਬੀ.ਡੀ.ਪੀ.ਓ. ਦਫ਼ਤਰ ਭੀਖੀ ਵਿਖੇ, ਝੁਨੀਰ ਬਲਾਕ ਦੀ ਗਿਣਤੀ ਜੀ.ਐਸ.ਐਸ.ਐਸ. ਝੁਨੀਰ ਵਿਖੇ, ਬੁਢਲਾਡਾ ਦੀ ਗਿਣਤੀ ਐਸ.ਡੀ.ਐਮ. ਦਫਤਰ ਬੁਢਲਾਡਾ (ਵੈਂਡਰ ਹਾਲ) ਵਿਖੇ ਅਤੇ ਸਰਦੂਲਗੜ੍ਹ ਬਲਾਕ ਦੀਆਂ ਵੋਟਾਂ ਸਬੰਧੀ ਗਿਣਤੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਕਾਲਜ ਸਰਦੂਲਗੜ੍ਹ ਵਿਖੇ ਹੋਵੇਗੀ।


EDITED BY : SARA YAHA | | Last Updated : 7:19 pm 19 September  2018

LEAVE A REPLY

Please enter your comment!
Please enter your name here