

ਮਾਨਸਾ, 9 ਸਤੰਬਰ (ਬਲਜੀਤ ਸ਼ਰਮਾ )-ਪੰਜਾਬ ਕੇਸਰੀ ਗਰੁੱਪ ਵਲੋਂ ਅਗਰਵਾਲ ਸਭਾ, ਸਾਇਕਲ ਗਰੁੱਪ ਮਾਨਸਾ ਅਤੇ ਲੋਕ ਭਲਾਈ ਕਲੱਬ ਭੰਮੇ ਖੁਰਦ ਦੇ ਅਣਥੱਕ ਸਹਿਯੋਗ ਨਾਲ ਪੰਜਾਬ ਕੇਸਰੀ ਗਰੁੱਪ ਦੇ ਬਾਨੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 37ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਲੇਠਾ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਐਸ.ਡੀ ਕੰਨਿਆ ਮਹਾਂਵਿੱਦਿਆਲਾ ਵਿਖੇ ਲਾਇਆ ਗਿਆ। ਜਿਸ ਵਿਚ ਬਲੱਡ ਬੈਂਕ ਮਾਨਸਾ ਦੀ ਟੀਮ ਵਲੋਂ 51 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਚਮੜੀ ਰੋਗਾਂ ਦੇ ਮਾਹਿਰ ਪ੍ਰਸਿੱਧ ਡਾ. ਪੁਨੀਤ ਰੇਖੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਸ.ਡੀ ਗਰਲਜ ਕਾਲਜ ਦੇ ਪਿੰ੍ਰਸੀਪਲ ਜਗਮੋਹਿਨੀ ਗਾਬਾ ਨੇ ਸ਼ਿਰਕਿਤ ਕੀਤੀ। ਇਸ ਮੌਕੇ ਅਗਰਵਾਲ ਸÎਭਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਲੋਕਲ ਪ੍ਰਧਾਨ ਪ੍ਰਸ਼ੋਤਮ ਬਾਂਸਲ, ਖਜਾਨਚੀ ਤੀਰਥ ਸਿੰਘ ਮਿੱਤਲ, ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਮਾ.ਰੁਲਦੂ ਰਾਮ ਬਾਂਸਲ, ਸਾਇਕਲ ਗਰੁੱਪ ਦੇ ਸੰਜੀਵ ਪਿੰਕਾ, ਲੋਕ ਭਲਾਈ ਕਲੱਬ ਭੰਮੇ ਖੁਰਦ ਦੇ ਗੁਰਪ੍ਰੀਤ ਭੰਮਾ, ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਜਨਕ ਰਾਜ ਸਿੰਗਲਾ, ਪੰਜਾਬ ਪੁਲਸ ਭਾਸ਼ਣ ਪੁਰਸਕਾਰ ਵਿਜੇਤਾ ਬਲਵੰਤ ਭੀਖੀ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਦੀਪ ਮਿੱਤਲ, ਬਲਵਿੰਦਰ ਜੱਸਲ, ਮਨਜੀਤ ਕੌਰ, ਮਨਜੀਤ ਮਸੌਣ, ਆਨੰਦ ਪ੍ਰਕਾਸ਼ ਨੇ ਆਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਡਾ. ਪੁਨੀਤ ਰੇਖੀ ਨੇ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ। ਹਰ ਮਨੁੱਖ ਨੂੰ ਸਵੈ-ਇੱਛਤ ਖੂਨਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਖੂਨਦਾਨ ਕਰਨ ਨਾਲ ਜਿੰਦਗੀ ਮੌਤ ਨਾਲ ਲੜ ਰਹੇ ਕਿਸੇ ਵੀ ਮਨੁੱਖ ਦੀ ਬੁੱਝ ਰਹੀ ਜੀਵਨ ਜੋਤ ਨੂੰ ਮੁੜ ਰੁਸ਼ਨਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਬਰਸੀ ਮੌਕੇ ਖੂਨਦਾਨ ਲਾ ਕੇ ਪੰਜਾਬ ਕੇਸਰੀ ਗਰੁੱਪ ਦੇਸ਼ ਭਗਤੀ ਦੇ ਨਾਲ ਸਮਾਜ ਸੇਵਾ ਦੇ ਖੇਤਰ ‘ਚ ਨਿੱਤ ਨਵੀਆਂ ਪੈੜਾਂ ਪਾ ਰਿਹਾ ਹੈ। ਇਸ ਤੋਂ ਪਹਿਲਾਂ ਪੂਜਨੀਕ ਮਾਤਾ ਸਵਦੇਸ਼ ਚੋਪੜਾ ਜੀ ਦੀ ਬਰਸੀ ਤੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਮੁਹੱਈਆ ਕਰਵਾ ਚੁੱਕਾ ਹੈ। ਇਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਨੀ ਥੋੜ੍ਹੀ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਜਗਮੋਹਿਨੀ ਗਾਬਾ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਪੰਜਾਬ ਕੇਸਰੀ ਸਮੂਹ ਦੇ ਬਾਨੀ ਅਮਰ ਸ਼ਹੀਦ ਲਾਲ ਜਗਤ ਨਰਾਇਣ ਜੀ ਦੀ ਬਰਸੀ ਮੌਕੇ ਪਹਿਲਾ ਖੂਨਦਾਨ ਕੈਂਪ ਲਾ ਕੇ ਸਮਾਜ ਸੇਵਾ ਦੇ ਖੇਤਰ ‘ਚ ਇਕ ਨਵੀਂ ਪਿਰਤ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੌਤ ਦੇ ਮੂੰਹ ‘ਚ ਜਾ ਰਹੇ ਮਨੁੱਖ ਨੂੰ ਬਚਾਉਣ ਲਈ ਖੂਨਦਾਨ ਵਰਦਾਨ ਸਾਬਤ ਹੁੰਦਾ ਹੈ। ਅਸੀਂ ਖੂਨਦਾਨ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਫਿਰ ਹੋਰ ਖੁਸ਼ੀਆਂ ਦੇ ਮੌਕੇ ਸਵੈ-ਇੱਛਤ ਖੂਨਦਾਨ ਕਰ ਸਕਦੇ ਹਾਂ। ਅਜਿਹਾ ਕਰਨ ਨਾਲ ਸਾਡੇ ਸਰੀਰ ‘ਚ ਕੋਈ ਕਮਜੋਰੀ ਨਹੀਂ ਆਉਦੀ, ਸਗੋਂ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ। ਇਸ ਮੌਕੇ ਪੰਜਾਬ ਕੇਸਰੀ ਗਰੁੱਪ ਵਲੋਂ ਆਏ ਮਹਿਮਾਨ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ।
ਇਸ ਮੌਕੇ ਅਗਰਵਾਲ ਸਭਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਕਿ ਪੰਜਾਬ ਕੇਸਰੀ ਸਮੂਹ ਵਲੋਂ ਲਾਏ ਜਾ ਰਹੇ ਖੂਨਦਾਨ ਕੈਂਪ ਹੀ ਲਾਲਾ ਜਗਤ ਨਾਰਾਇਣ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਲਾਲਾ ਜੀ ਦੀ ਬਰਸੀ ਮੌਕੇ ਲਾਏ ਜਾ ਰਹੇ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਕੈਂਪ ਆਮ ਲੋਕਾਂ ਦੀ ਜਿੰਦਗੀ ਬਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਲਾਉਣ ਨਾਲ ਜਿੱਥੇ ਨੌਜਵਾਨ ਪੀੜ੍ਹੀ ਨੂੰ ਖੂਨਦਾਨ ਕਰਨ ਲਈ ਚੇਤਨਾ ਪੈਦਾ ਹੁੰਦੀ ਹੈ ਉਥੇ ਇਹ ਲੋਕਾਂ ਲਈ ਵੀ ਵਰਦਾਨ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜੀ ਹੈ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਪ੍ਰਧਾਨ ਅੰਮ੍ਰਿਤਪਾਲ ਗੋਇਲ, ਖਜਾਨਚੀ ਹੇਮ ਰਾਜ, ਵਾਈਸ ਪ੍ਰਧਾਨ ਤਰਸੇਮ ਚੰਦ ਫੱਤਾ, ਮੈਂਬਰ ਹੁਕਮ ਚੰਦ ਬਾਂਸਲ, ਅਮਰਨਾਥ, ਸੁਰਿੰਦਰ ਕੁਮਾਰ ਗੁਪਤਾ, ਰੋਸ਼ਨ ਲਾਲ, ਕਾਲਜ ਸਟਾਫ਼ ਡਾ. ਪਾਇਲ ਸਭਰਵਾਲ, ਡਾ. ਕਿਰਨ ਬਾਂਸਲ, ਪ੍ਰੋ. ਬਲਜੀਤ ਕੌਰ, ਪ੍ਰੋ. ਰੁਪਿੰਦਰਪਾਲ ਕੌਰ, ਕ੍ਰਿਸ਼ਨ ਕੁਮਾਰ ਗਰਗ, ਗੁਰਦੀਪ ਸਿੰਘ, ਕੌਸ਼ਲ ਕੁਮਾਰ, ਯੀਸ਼ੂ ਬਾਂਸਲ, ਕਾਂਗਰਸੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ, ਥਾਣਾ ਸਿਟੀ 1 ਇੰਚਾਰਜ ਜਸਵੀਰ ਸਿੰਘ, ਐਡਵੋਕੇਟ ਕੁਲਵੰਤ ਸਿੰਗਲਾ ਬਰੇਟਾ, ਬਾਬੂ ਲਾਲ ਸ਼ਰਮਾ, ਸ਼੍ਰੀ ਬਾਲਾ ਜੀ ਪਰਿਵਾਰ ਸੰਘ ਦੇ ਸੁਰਿੰਦਰ ਪਿੰਟਾ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਗੋਰਾ, ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ, ਵਪਾਰ ਮੰਡਲ ਪ੍ਰਧਾਨ ਬੱਬੀ ਦਾਨੇਵਾਲੀਆ, ਕ੍ਰਿਸ਼ਨ ਫੱਤਾ, ਸੁਰਿੰਦਰ ਮੀਰਪੁਰੀਆ, ਮਾਧੋ ਮੁਰਾਰੀ ਸ਼ਰਮਾ, ਬਲਜੀਤ ਸ਼ਰਮਾ, ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੀਤ ਪ੍ਰਧਾਨ ਰਘਵੀਰ ਸਿੰਘ ਬਰਨ, ਸੁਧੀਰ ਸਿੰਘ ਠਾਕੁਰ ਪਿੰ੍ਰਸੀਪਲ ਡੀ.ਏ.ਵੀ ਸਕੂਲ, ਵਿਸ਼ਾਲ ਜੈਨ ਗੋਲਡੀ, ਬਿੰਦਰਪਾਲ ਗਰਗ, ਯੂਥ ਆਗੂ ਚੰਦਰ ਸ਼ੇਖਰ ਨੰਦੀ, ਕੌਂਸਲਰ ਆਯੂਸ਼ੀ ਸ਼ਰਮਾ, ਹਰਦੀਪ ਸਿੱਧੂ, ਮਨਪ੍ਰੀਤ ਸਿੰਘ ਬੰਤਾ, ਜਸਵਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਕਾਕਾ, ਮੇਜਰ ਸਿੰਘ ਜੇ.ਈ, ਰਮੇਸ਼ ਜਿੰਦਲ, ਸਤਵਿੰਦਰ ਸਿੰਘ ਸੂਬਾ, ਬਲਕਾਰ ਮਾਨ, ਨਰੇਸ਼ ਬਿਰਲਾ, ਰਮਨ ਗੁਪਤਾ, ਕਮਲਾ ਰਾਣੀ, ਸਤੀਸ਼ ਸਿੰਗਲਾ ਆਦਿ ਵੀ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਪੁਲਸ ਭਾਸ਼ਣ ਪੁਰਸਕਾਰ ਵਿਜੇਤਾ ਬਲਵੰਤ ਭੀਖੀ ਨੇ ਬਾਖੂਬੀ ਨਿਭਾਈ।
EDITED BY : SARA YAHA | | Last Updated : 7:30 pm 9 September 2018






















