ਮੀਟ ਦੀ ਦੁਕਾਨ ‘ਤੇ ਕੈਪਟਨ ਅਮਰਿੰਦਰ ਦਾ ਜਾਣੋ ਸੱਚ

0
163

ਚੰਡੀਗੜ੍ਹ: ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਲੋਕਾਂ ‘ਚ ਕਾਫੀ ਚਰਚਿਤ ਹੈ। ਵੀਡੀਓ ‘ਚ ਜੋ ਵਿਅਕਤੀ ਦਿਖਾਈ ਦੇ ਰਿਹਾ ਹੈ, ਉਸ ਨੂੰ ਲੋਕ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਝ ਰਹੇ ਹਨ। ਇਹ ਵਿਅਕਤੀ ਬਿਨਾਂ ਸਿਕਿਓਰਟੀ ਮੀਟ ਦੀ ਦੁਕਾਨ ਤੋਂ ਬਾਹਰ ਆ ਰਿਹਾ ਹੈ।

ਦਰਅਸਲ ਵੀਡੀਓ ‘ਚ ਜੋ ਵਿਅਕਤੀ ਹੈ, ਉਹ ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਮਾਨਸਾ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਆਹਲੂਵਾਲੀਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਸੁਰਿੰਦਰ ਸਿੰਘ ਹੂ-ਬ-ਹੂ ਕੈਪਟਨ ਅਮਰਿੰਦਰ ਸਿੰਘ ਵਾਂਗ ਦਿਖਾਈ ਦੇ ਰਹੇ ਹਨ। ਲੋਕਾਂ ਵੱਲੋਂ ਇਸ ਵੀਡੀਓ ‘ਤੇ ਕਈ ਕੁਮੈਂਟਸ ਕੀਤੇ ਜਾ ਰਹੇ ਹਨ।

ਸੁਰਿੰਦਰ ਆਹਲੂਵਾਲੀਆ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨੇਤਾ ਕੈਪਟਨ ਅਮਰਿੰਦਰ ਸਿੰਘ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਬਰਾਬਰ ਕੁਝ ਵੀ ਨਹੀਂ। ਪੁਲਿਸ ਨੇ ਇਸ ਮਾਮਲੇ ‘ਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।

 


EDITED BY : SARA YAHA | | Last Updated : 6:15  pm 7  September  2018

LEAVE A REPLY

Please enter your comment!
Please enter your name here