ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਪਰਤ ਰਹੇ ਖਿਡ੍ਹਾਰੀਆਂ ਦੇ ਸਵਾਗਤ ਲਈ ਪ੍ਰਸ਼ਾਸ਼ਨ ਨੇ ਵਿੱਢੀਆਂ ਤਿਆਰੀਆਂ

0
69
ਮਾਨਸਾ, 06 ਸਤੰਬਰ (                      ): ਏਸ਼ੀਅਨ ਗੇਮਜ਼ ਵਿੱਚ ਸੋਨ ਤਗਮਾ ਜਿੱਤਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਸਵਰਨ ਸਿੰਘ, ਸੁਖਮੀਤ ਸਿੰਘ ਅਤੇ ਚਾਂਦੀ ਦਾ ਤਗਮਾ ਜਿੱਤਣ ਵਾਲੀ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਦੇ ਮਾਨਸਾ ਪੁੱਜਣ ਤੇ ਨਿੱਘੇ ਸਵਾਗਤ ਲਈ ਪ੍ਰਸ਼ਾਸ਼ਨ ਵੱਲੋਂ ਤਿਆਰੀਆਂ ਵਿੱਢੀਆਂ ਗਈਆਂ ਹਨ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਨਾ ਕੇਵਲ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ ਬਲਕਿ ਸਮੁੱਚੇ ਭਾਰਤ ਦਾ ਨਾਮ ਵੀ ਸੁਨਹਿਰੇ ਅੱਖਰਾਂ ਵਿਚ ਦੁਨੀਆ ਦੇ ਨਕਸ਼ੇ ਤੇ ਉਕੇਰਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀ ਅਣਥੱਕ ਮਿਹਨਤ ਸਦਕਾ ਹੀ ਸੋਨੇ ਅਤੇ ਚਾਂਦੀ ਦੇ ਤਗਮੇ ਹਾਸਲ ਹੋਏ ਹਨ ਅਤੇ ਸਮੂਹ ਜਿਲ੍ਹਾ ਪ੍ਰਸ਼ਾਸ਼ਨ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਨਾ ਛੱਡੀਏ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਤੋਂ ਇਲਾਵਾ ਪੁਲਿਸ ਵਿਭਾਗ ਵੀ ਇਸ ਸਵਾਗਤੀ ਸਮਾਰੋਹ ਵਿਚ ਪੂਰਨ ਸਹਿਯੋਗ ਦੇਵੇਗਾ।
ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਣਾਏ ਗਏ ਰੂਟ ਪਲਾਨ ਮੁਤਾਬਿਕ ਇਨ੍ਹਾਂ ਖਿਡਾਰੀਆਂ ਦਾ ਰੇਲਵੇ ਸਟੇਸ਼ਨ ਤੇ ਸਵੇਰੇ 11 ਵਜੇ ਸਵਾਗਤ ਕੀਤਾ ਜਾਵੇਗਾ।ਇਸੇ ਰੂਟ ਪਲਾਨ ਮੁਤਾਬਿਕ ਸਮੂਹ ਸਵਾਗਤ ਕਰਤਾ ਕਾਫ਼ਲੇ ਦੇ ਰੂਪ ਵਿਚ ਇਨ੍ਹਾਂ ਖਿਡਾਰੀਆਂ ਸਮੇਤ ਰੇਲਵੇ ਸਟੇਸ਼ਨ ਤੋਂ ਪੁਲਿਸ ਥਾਣਾ ਸਿਟੀ 1 ਵਾਲੀ ਸਾਈਡ ਤੋਂ ਗਊਸ਼ਾਲਾ ਰੋਡ, ਮੇਨ ਬਾਜ਼ਾਰ, ਬੱਸ ਸਟੈਂਡ ਚੌਂਕ, ਕੋਰਟ ਰੋਡ ਹੁੰਦੇ ਹੋਏ ਬੱਚਤ ਭਵਨ ਵਿਖੇ ਪਹੁੰਚਣਗੇ ਜਿੱਥੇ ਉਨ੍ਹਾਂ ਨੂੰ ਹਾਰ, ਬੁਕੇ, ਸਨਮਾਨ ਚਿੰਨ ਨਾਲ ਰਸਮੀ ਤੌਰ ਤੇ ਨਿਵਾਜਿ਼ਆ ਜਾਵੇਗਾ।ਉਨ੍ਹਾਂ ਦੀ ਆਮਦ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ਅਤੇ ਗੱਤਕੇ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਉਪਰੰਤ ਬਸ ਸਟੈਂਡ, ਤਿਨਕੋਨੀ ਹੁੰਦੇ ਹੋਏ ਕੈਂਚੀਆਂ ਪਹੁੰਚਣਗੇ ਜਿੱਥੇ ਇਨ੍ਹਾਂ ਖਿਡਾਰੀਆਂ ਨੂੰ ਇਹ ਕੈਂਚੀਆਂ ਚੌਂਕ ਸਮਰਪਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀਆਂ ਟੀਮਾਂ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿਚ ਸਨਮਾਨ ਸਹਿਤ ਉਨ੍ਹਾਂ ਦੇ ਪਿੰਡਾਂ ਤੱਕ ਛੱਡ ਕੇ ਆਉਣਗੀਆਂ।


EDITED BY : SARA YAHA | | Last Updated : 7:45  pm 6 September  2018

LEAVE A REPLY

Please enter your comment!
Please enter your name here