ਪੰਜਵੇਂ ਟੈਸਟ ਲਈ ਜੇਤੂ ਟੀਮ ਨਾਲ ਹੀ ਉਤਰੇਗਾ ਇਗਲੈਂਡ

0
20

ਲੰਡਨ : ਇੰਗਲੈਂਡ ਨੇ ਭਾਰਤ ਖਿਲਾਫ ਸ਼ੁੱਕਰਵਾਰ ਤੋਂ ਓਵਲ ਵਿਚ ਖੇਡੇ ਜਾਣ ਵਾਲੇ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਟੈਸਟ ਲਈ ਟੀਮ ਵਿਚ ਕੋਈ ਬਦਲਾਅ ਨਹੀਂਂ ਕੀਤਾ ਹੈ। ਇਹ ਟੈਸਟ ਸਾਬਕਾ ਕਪਤਾਨ ਅਤੇ ਇੰਗਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਐਲਿਸਟਰ ਕੁੱਕ ਦਾ ਆਪਣੇ ਦੇਸ਼ ਲਈ ਆਖਰੀ ਮੈਚ ਹੋਵੇਗਾ। ਜੈਨਿੰਗਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਜਾਨੀ ਬੇਅਰਸਟਾ ਸੱਟ ਤੋਂ ਉੱਬਰ ਗਏ ਹਨ ਅਤੇ ਤਜ਼ਰਬੇਕਾਰ ਬੱਲੇਬਾਜ਼ ਦੇ ਤੌਰ ‘ਤੇ ਖੇਡਣ ਲਈ ਤਿਆਰ ਹਨ।
Image result for cook england team
ਓਲੀਵਰ ਪੋਪ ਸਰੇ ਲਈ ਐਸੇਕਸ ਖਿਲਾਫ ਕਾਊਂਟੀ ਮੈਚ ਦੇ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਰਾਸ਼ਟਰੀ ਟੀਮ ਦੇ ਨਾਲ ਵੀਰਵਾਰ ਨੂੰ ਜੁੜਨਗੇ। ਇੰਗਲੈਂਡ ਦੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-1 ਦੀ ਜੇਤੂ ਬੜ੍ਹਤ ਲੈ ਲਈ ਹੈ।
Image result for jonny bairstow england team

ਇੰਗਲੈਂਡ ਟੀਮ : ਜੋ ਰੂਟ (ਕਪਤਾਨ), ਐਲਿਸਟਰ ਕੁੱਕ, ਜਾਨੀ ਬੇਅਰਸਟਾ, ਜੋਸ ਬਟਲਰ, ਓਲੀਵਰ ਪੋਪ, ਮੋਈਨ ਅਲੀ, ਆਦਿਲ ਰਾਸ਼ਿਦ, ਸੈਮ ਕੁਰੇਨ, ਜੇਮਸ ਐਂਡਰਸਨ, ਸਟੁਅਰਟ ਬ੍ਰਾਡ, ਕ੍ਰਿਸ ਵੋਕਸ ਅਤੇ ਬੈਨ ਸਟੋਕਸ।


EDITED BY : SARA YAHA | | Last Updated : 7:51 pm 4 September  2018

LEAVE A REPLY

Please enter your comment!
Please enter your name here