

ਲੰਡਨ : ਇੰਗਲੈਂਡ ਨੇ ਭਾਰਤ ਖਿਲਾਫ ਸ਼ੁੱਕਰਵਾਰ ਤੋਂ ਓਵਲ ਵਿਚ ਖੇਡੇ ਜਾਣ ਵਾਲੇ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਟੈਸਟ ਲਈ ਟੀਮ ਵਿਚ ਕੋਈ ਬਦਲਾਅ ਨਹੀਂਂ ਕੀਤਾ ਹੈ। ਇਹ ਟੈਸਟ ਸਾਬਕਾ ਕਪਤਾਨ ਅਤੇ ਇੰਗਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਐਲਿਸਟਰ ਕੁੱਕ ਦਾ ਆਪਣੇ ਦੇਸ਼ ਲਈ ਆਖਰੀ ਮੈਚ ਹੋਵੇਗਾ। ਜੈਨਿੰਗਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਜਾਨੀ ਬੇਅਰਸਟਾ ਸੱਟ ਤੋਂ ਉੱਬਰ ਗਏ ਹਨ ਅਤੇ ਤਜ਼ਰਬੇਕਾਰ ਬੱਲੇਬਾਜ਼ ਦੇ ਤੌਰ ‘ਤੇ ਖੇਡਣ ਲਈ ਤਿਆਰ ਹਨ।

ਓਲੀਵਰ ਪੋਪ ਸਰੇ ਲਈ ਐਸੇਕਸ ਖਿਲਾਫ ਕਾਊਂਟੀ ਮੈਚ ਦੇ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਰਾਸ਼ਟਰੀ ਟੀਮ ਦੇ ਨਾਲ ਵੀਰਵਾਰ ਨੂੰ ਜੁੜਨਗੇ। ਇੰਗਲੈਂਡ ਦੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-1 ਦੀ ਜੇਤੂ ਬੜ੍ਹਤ ਲੈ ਲਈ ਹੈ।

ਇੰਗਲੈਂਡ ਟੀਮ : ਜੋ ਰੂਟ (ਕਪਤਾਨ), ਐਲਿਸਟਰ ਕੁੱਕ, ਜਾਨੀ ਬੇਅਰਸਟਾ, ਜੋਸ ਬਟਲਰ, ਓਲੀਵਰ ਪੋਪ, ਮੋਈਨ ਅਲੀ, ਆਦਿਲ ਰਾਸ਼ਿਦ, ਸੈਮ ਕੁਰੇਨ, ਜੇਮਸ ਐਂਡਰਸਨ, ਸਟੁਅਰਟ ਬ੍ਰਾਡ, ਕ੍ਰਿਸ ਵੋਕਸ ਅਤੇ ਬੈਨ ਸਟੋਕਸ।
EDITED BY : SARA YAHA | | Last Updated : 7:51 pm 4 September 2018


















