ਜਲਦ ਹੀ ਸ਼ੂਜਿਤ ਸਰਕਾਰ ਦੀ ਇਸ ਫਿਲਮ ਰਾਹੀਂ ਵਾਪਸੀ ਕਰਨਗੇ ਇਰਫਾਨ

0
18

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਜਲਦ ਹੀ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰ ਸਕਦੇ ਹਨ। ਖਬਰਾਂ ਦੀ ਮੰਨੀਏ ਤਾਂ ਲੰਡਨ ‘ਚ ਕੀਮੋਥੈਰੇਪੀ ਦੇ ਦੌਰ ‘ਚੋਂ ਲੰਘ ਰਹੇ ਇਰਫਾਨ ਜਲਦ ਹੀ ਵਾਪਸੀ ਕਰਨਾ ਚਾਹੁੰਦੇ ਹਨ। ਪਹਿਲਾਂ ਨਾਲੋਂ ਇਰਫਾਨ ਦੀ ਸਿਹਤ ‘ਚ ਕਾਫੀ ਸੁਧਾਰ ਆ ਰਿਹਾ ਹੈ ਅਤੇ ਹੁਣ ਉਹ ਆਪਣੇ ਕੰਮ ‘ਤੇ ਵਾਪਸੀ ਲਈ ਤਿਆਰੀ ਕਰ ਰਹੇ ਹਨ। ਸੂਤਰਾਂ ਮੁਤਾਬਕ ਇਰਫਾਨ ਨੈਸ਼ਨਲ ਐਵਾਰਡ ਜੇਤੂ ਫਿਲਮਕਾਰ ਸ਼ੂਜਿਤ ਸਰਕਾਰ ਨਾਲ ਆਪਣਾ ਅਗਲਾ ਪ੍ਰੋਜੈਕਟ ਸ਼ੁਰੂ ਕਰ ਸਕਦੇ ਹਨ।

ਸ਼ੂਜਿਤ ਕਾਫੀ ਲੰਬੇ ਸਮੇਂ ਤੋਂ ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ‘ਤੇ ਕੰਮ ਕਰਨਾ ਚਾਹੁੰਦੇ ਹਨ। ਇਸ ਬਾਰੇ ਸ਼ੂਜਿਤ ਸਰਕਾਰ ਦੀ ਇਰਫਾਨ ਨਾਲ ਗੱਲ ਵੀ ਹੋ ਚੁੱਕੀ ਹੈ। ਇਕ ਸਾਲ ਪਹਿਲਾਂ ਇਰਫਾਨ ਨੇ ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ‘ਤੇ ਕਰਨ ਲਈ ਸ਼ੂਜਿਤ ਨੂੰ ਆਪਣੀ ਸਹਿਮਤੀ ਦੇ ਦਿੱਤੀ ਸੀ ਪਰ ਇਸ ਵਿਚਕਾਰ ਹੀ ਇਰਫਾਨ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਲੰਡਨ ਜਾਣਾ ਪਿਆ। ਇਰਫਾਨ ਨੂੰ ਫਿਲਮ ਦੀ ਸਕ੍ਰਿਪਟ ਕਾਫੀ ਪਸੰਦ ਆਈ ਸੀ। ਇਸ ਤੋਂ ਇਲਾਵਾ ਇਰਫਾਨ ਖਾਨ ਦੀ ਵਾਪਸੀ ਤੋਂ ਬਾਅਦ ਸ਼ੂਜਿਤ ਫਿਲਮ ਦੀ ਸ਼ੂਟਿੰਗ ‘ਤੇ ਕੰਮ ਸ਼ੁਰੂ ਕਰਨਗੇ।


EDITED BY : SARA YAHA | | Last Updated : 7:45 pm 1 september  2018

LEAVE A REPLY

Please enter your comment!
Please enter your name here