ਸਿੱਧੂ ਦੇ ਹੱਕ ‘ਚ ਡਟੇ ਬੀਜੇਪੀ ਨੇਤਾ ਸ਼ਤਰੂਘਨ ਸਿਨ੍ਹਾ

0
4

ਚੰਡੀਗੜ੍ਹ (ਸਾਰਾ ਯਹਾ) : ਪਾਕਿਸਤਾਨ ਫੇਰੀ ਦੌਰਾਨ ਪਾਕਿ ਫੌਜ ਮੁਖੀ ਨੂੰ ਨਵਜੋਤ ਸਿੱਧੂ ਵੱਲੋਂ ਗਲੇ ਲਾਉਣ ‘ਤੇ ਸਿੱਧੂ ਦੀ ਚੁਫੇਰਿਉਂ ਆਲੋਚਨਾ ਦੇ ਚੱਲਦਿਆਂ ਬੀਜੇਪੀ ਨੇਤਾ ਸ਼ਤਰੂਘਨ ਸਿਨ੍ਹਾ ਨੇ ਸਿੱਧੂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਤੇ ਵਾਜਪਾਈ ਨੇ ਵੀ ਆਪਣੀ ਪਾਕਿਸਤਾਨ ਫੇਰੀ ਦੌਰਾਨ ਆਪਮੇ ਹਮਰੁਤਬਾ ਨੂੰ ਗਲੇ ਲਾਇਆ ਸੀ। ਸਿਨ੍ਹਾ ਨੇ ਸਿੱਧੂ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਆਪਣਾ ਪੱਖ ਸਪਸ਼ਟ ਕਰ ਚੁੱਕੇ ਹਨ। ਅਜਿਹੇ ‘ਚ ਕਿਸੇ ਵਿਵਾਦ ਦੀ ਕੋਈ ਗੁੰਜਾਇਸ਼ ਨਹੀਂ ਬਚਦੀ।

ਸਿਨ੍ਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਆਪਣੀ ਪਾਕਿਸਤਾਨ ਫੇਰੀ ਦੌਰਾਨ ਨਵਾਜ਼ ਸ਼ਰੀਫ ਨੂੰ ਜੱਫੀ ਪਾਈ ਸੀ ਤੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਅਜਿਹਾ ਕੀਤਾ ਸੀ। ਸਿਨ੍ਹਾ ਨੇ ਐਨਡੀਏ ਦੇ ਸ਼ਾਸਨ ‘ਚ ਹੋਈਆਂ ਕਈ ਘਟਨਾਵਾਂ ‘ਤੇ ਉਦਾਸੀਨਤਾ ਪ੍ਰਗਟ ਕਰਦਿਆਂ ਕਿਹਾ ਕਿ ਜਮਹੂਰੀ ਸੰਸਥਾਨ ਖਤਰੇ ‘ਚ ਹਨ।

ਸਿਨ੍ਹਾ ਨੇ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਮੈਂ ਆਪਣੀ ਪਾਰਟੀ ਖਿਲਾਫ ਬੋਲਦਾ ਹਾਂ ਪਰ ਅਜਿਹਾ ਨਹੀਂ ਕਰਦਾ ਕਿਉਂਕਿ ਮੈਂ ਬੋਲਣ ਦੀ ਸਿੱਖਿਆ ਨਾਨਾਜੀ ਦੇਸ਼ਮੁਖ, ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਰਾਜਨੇਤਾਵਾਂ ਤੋਂ ਲਈ ਹੈ ਤੇ ਮੈਂ ਸਿੱਖਿਆ ਹੈ ਕਿ ਪਾਰਟੀ ਕਿਸੇ ਇਕੱਲੇ ਵਿਅਕਤੀ ਨਾਲੋਂ ਵੱਡੀ ਹੈ ਤੇ ਦੇਸ਼ ਪਾਰਟੀ ਤੋਂ ਵੱਡਾ ਹੈ। ਜੇਕਰ ਮੈਂ ਦੇਸ਼ ਦੇ ਹਿਤ ‘ਚ ਕੁਝ ਸਕਾਰਾਤਮਕ ਕਹਿ ਰਿਹਾ ਹਾਂ ਤਾਂ ਸੁਭਾਵਕ ਹੀ ਮੈਂ ਪਾਰਟੀ ਦੇ ਪੱਖ ‘ਚ ਬੋਲ ਰਿਹਾ ਹਾਂ।


EDITED BY : SARA YAHA | | Last Updated :7:15 pm 22 august 2018

LEAVE A REPLY

Please enter your comment!
Please enter your name here