ਤਿੰਨ ਸੈਨਾਵਾਂ ਦੇ ਜਵਾਨਾਂ ਨੇ 21 ਬੰਦੂਕਾਂ ਦੀ ਸਲਾਮੀ ਨਾਲ ਅਟਲ ਜੀ ਨੂੰ ਦਿੱਤੀ ਅੰਤਿਮ ਵਿਦਾਈ

0
6

ਨਵੀਂ ਦਿੱਲੀ (ਸਾਰਾ ਯਹਾ) – ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤ ਦੇਹ ਭਾਜਪਾ ਦਫਤਰ ਤੋਂ ਸਮ੍ਰਿਤੀ ਸਕਾਨ ਪੁੱਜ ਗਈ ਹੈ।ਜਿੱਥੇ ਉਨ੍ਹਾਂ ਨੂੰ ਤਿੰਨ ਸੈਨਾਵਾਂ ਦੇ ਜਵਾਨਾਂ ਨੇ 21 ਬੰਦੂਕਾਂ ਦੀ ਸਲਾਮੀ ਨਾਲ ਅੰਤਿਮ ਵਿਦਾਈ ਦਿੱਤੀ।

ਵਾਜਪਾਈ ਦਾ ਅੰਤਿਮ ਸੰਸਸਕਾਰ ਉਨ੍ਹਾਂ ਦੇ ਘਰ ਤੋਂ ਦੀਨ ਦਿਆਲ ਮਾਰਗ ‘ਤੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਲਿਜਾਈ ਗਈ। ਜਿੱਥੋਂ ਤੋਂ ਹੁਣ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਵਾਜਪਾਈ ਦਾ ਅੰਤਿਮ ਸੰਸਕਾਰ ਸ਼ਾਂਤੀਵਨ ਨੇੜੇ ਰਾਸ਼ਟਰੀ ਸਮ੍ਰਿਤੀ ਸਥਾਨ ‘ਚ ਸ਼ਾਮ 4 ਵਜੇ ਕੀਤਾ ਜਾਵੇਗਾ।

PunjabKesari

ਸਮ੍ਰਿਤੀ ਸਥਾਨ ‘ਤੇ ਵਾਜਪਾਈ ਦਾ ਅੰਤਿਮ ਸੰਸਕਾਰ ਇਕ ਉਚੇ ਸਥਾਨ ‘ਤੇ ਹੋਵੇਗਾ ਜੋ ਚਾਰੋਂ ਪਾਸਿਓਂ ਹਰਿਆਲੀ ਨਾਲ ਘਿਰਿਆ ਹੋਵੇਗਾ। ਸਮ੍ਰਿਤੀ ਸਥਾਨ ਜਵਾਹਾਰ ਲਾਲ ਨਹਿਰੂ ਦੇ ਸਮਾਰਕ ‘ਸ਼ਾਂਤੀਵਨ’ ਅਤੇ ਲਾਲ ਬਹਾਦੁਰੀ ਸ਼ਾਸਤਰੀ ਦੇ ‘ਵਿਜੇ ਘਾਟ’ ਵਿਚਾਲੇ ਸਥਿਤ ਹੈ।

PunjabKesari

ਰਾਜਧਾਨੀ ਦੇ ਆਈ.ਟੀ.ਓ ਨੇੜੇ ਦੀਨ ਦਿਆਲ ਉਪਾਧਿਆ ਮਾਰਗ ‘ਤੇ ਪਾਰਟੀ ਦਫਤਰ ਤੋਂ ਜਦੋਂ 2 ਵਜੇ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਲੋਕ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਸਵੇਰੇ ਤੋਂ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਦੇਸ਼ ਦੇ ਦੂਰ ਦੇ ਇਲਾਕਿਆਂ ਤੋਂ ਆਏ ਲੋਕ ਆਪਣੇ ਪਿਆਰੇ ਨੇਤਾ ਦੇ ਅੰਤਿਮ ਦਰਸ਼ਨ ਕਰਨ ਲਈ ਲੱਖਾਂ ਦੀ ਸੰਖਿਆ ‘ਚ ਇੱਕਠੇ ਹੋਏੇ।
ਇਸ ‘ਚ ਭਾਜਪਾ ਦੇ ਦਫਤਰ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਲਾਲ ਕ੍ਰਿਸ਼ਨ ਅਡਵਾਨੀ, ਮੁੱਖਮੰਤਰੀ ਯੋਗੀ ਆਦਿਤਿਆਨਾਥ, ਹਰਿਆਣਾ ਦੇ ਮੁੱਖਮੰਤਰੀ ਮਨੋਹ ਰ ਲਾਲ ਖੱਟੜ, ਰੇਲ ਮੰਤਰੀ ਪੀਊਸ਼ ਗੋਇਲ, ਪ੍ਰਧਾਨਮੰਤਰੀ ਦਫਤਰ ‘ਚ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਪਾਰਟੀ ਦੇ ਵੱਖ-ਵੱਖ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


EDITED BY : SARA YAHA | | Last Updated :4:35 pm 17 august 2018

LEAVE A REPLY

Please enter your comment!
Please enter your name here