ਆਮ ਆਦਮੀ ਪਾਰਟੀ ਨੇ ਈਸੜੂ ਕਾਨਫਰੰਸ ਤੋਂ ਪਿਛਾਂਹ ਖਿੱਚੇ ਪੈਰ

0
1

ਲੁਧਿਆਣਾ\ਈਸੜੂ (ਸਾਰਾ ਯਹਾ ) : ਆਮ ਆਦਮੀ ਪਾਰਟੀ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਈਸੜੂ ‘ਚ ਰੱਖੀ ਗਈ ਕਾਨਫਰੰਸ ਤੋਂ ਹੱਥ ਪਿੱਛੇ ਖਿੱਚ ਲਏ ਹਨ। ਹਲਕਾ ਖੰਨਾ ਤੋਂ ਪਾਰਟੀ ਦੀ ਟਿਕਟ ‘ਤੇ ਚੋਣ ਲੜ ਚੁੱਕੇ ਅਨਿਲ ਦੱਤ ਫਲੀ ਨੇ ਦੱਸਿਆ ਕਿ 15 ਅਗਸਤ ਨੂੰ ਪਾਰਟੀ ਈਸੜੂ ‘ਚ ਸਿਆਸੀ ਕਾਨਫਰੰਸ ਨਹੀਂ ਕਰੇਗੀ। ਅਨਿਲ ਦੱਤ ਨੇ ਦੱਸਿਆ ਕਿ ਭਗਵੰਤ ਮਾਨ ਸੰਗਰੂਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਚੰਡੀਗੜ੍ਹ ਤੋਂ ਆਪੋ-ਆਪਣੇ ਸਮਰਥਕਾਂ ਸਮੇਤ ਈਸੜੂ ਪਹੁੰਚਣਗੇ ਅਤੇ ਸ਼ਹੀਦ ਕਰਨੈਲ ਸਿੰਘ ਅਤੇ ਸ਼ਹੀਦ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਕੋਈ ਸਟੇਜ ਨਹੀਂ ਲਗਾਈ ਜਾਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਵਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ‘ਤੇ ਈਸੜੂ ਵਿਖੇ ਵਿਸ਼ਾਲ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਮਾਨ ਦੇ ਐਲਾਨ ਤੋਂ ਬਾਅਦ ਸੁਖਪਾਲ ਖਹਿਰਾ ਧੜੇ ਵਲੋਂ ਵੀ ਇਸ ਰੈਲੀ ਵਿਚ ਪਹੁੰਚਣ ਦੀ ਗੱਲ ਆਖੀ ਗਈ ਸੀ। ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਧੜਿਆਂ ਵਿਚ ਚੱਲ ਰਹੀ ਤਲਖੀ ਦੇ ਕਾਰਨ ਹੀ ਆਮ ਆਦਮੀ ਪਾਰਟੀ ਵਲੋਂ ਇਹ ਰੈਲੀ ਰੱਦ ਕੀਤੀ ਗਈ ਹੈ।


EDITED BY : SARA YAHA | | Last Updated :7:20 pm 13 august 2018

LEAVE A REPLY

Please enter your comment!
Please enter your name here