

ਜਲਾਲਾਬਾਦ, 12 ਅਗਸਤ (ਸਾਰਾ ਯਹਾ) ਉਪਮੰਡਲ ਦੇ ਪੈਂਦੇ ਪਿੰਡ ਸੂਰਘੁਰੀ ਦੇ ਖੇਤੀਬਾੜੀ ਰਕਬੇ ‘ਚ ਲੰਘਦੇ ਇੱਕ ਪੱਕੇ ਵਗਦੇ ਪਾਣੀ ਦੇ ਖਾਲੇ ‘ਚ ਕਰੀਬ 26 ਸਾਲਾਂ ਵਿਆਹੀ ਔਰਤ ਦੀ ਗਲਾ ਵੱਡੀ ਲਾਸ਼ ਮਿਲਣ ਤੇ ਇਲਾਕੇ ਅੰਦਰ ਸਨਸਨੀ ਫੈਲ ਗਈ। ਮ੍ਰਿਤਕ ਔਰਤ ਦੀ ਪਹਿਚਾਨ ਕੈਲਾਸ਼ ਰਾਣੀ ਪਤਨੀ ਅਮਨਦੀਪ ਸਿੰਘ ਵਾਸੀ ਢਾਬ ਕੜਿਆਲ ਵਜੋਂ ਹੋਈ ਹੈ। ਇਥੇ ਦੱਸਣਯੋਗ ਹੈ ਕਿ ਕੈਲਾਸ਼ ਰਾਣੀ ਦਾ ਕਰੀਬ 5 ਸਾਲ ਪਹਿਲਾਂ ਜਸਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਢਾਬ ਕੜਿਆਲ ਨਾਲ ਵਿਆਹ ਹੋਇਆ ਸੀ ਪਰ ਉਸਦਾ ਪਤੀ ਦੋ ਸਾਲ ਪਹਿਲਾਂ ਕਿਸੇ ਹੋਰ ਔਰਤ ਨੂੰ ਲੈ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਵਿੱਚ ਪੰਚਾਇਤ ਨੇ ਕੈਲਾਸ਼ ਰਾਣੀ ਨੂੰ ਉਸਦੇ ਪਤੀ ਦੇ ਤਾਇਆ ਦੇ ਬੇਟੇ ਅਮਨਦੀਪ ਦੇ ਘਰ ਬਿਠਾ ਦਿੱਤਾ। ਪਰ ਐਤਵਾਰ ਤੜਕਸਾਰ ਕੈਲਾਸ਼ ਰਾਣੀ ਦੀ ਲਾਸ਼ ਪਾਣੀ ਵਾਲੇ ਖਾਲੇ ‘ਚ ਬਰਾਮਦ ਹੋਈ। ਉਧਰ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਵਨਿਯੁਕਤ ਡੀਐਸਪੀ ਜਸਪਾਲ ਸਿੰਘ ਧਾਮੀ ਅਤੇ ਥਾਣਾ ਵੈਰੋਕਾ ਦੇ ਮੁਖੀ ਲੇਖ ਰਾਜ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਫਾਜ਼ਿਲਕਾ ਪੋਸਟਮਾਰਡਮ ਲਈ ਭੇਜ ਦਿਤਾ
ਲੜਕੀ ਦੀ ਮਾਸੀ ਸਮੁੱਤਰਾ ਬਾਈ ਵਾਸੀ ਘੁਬਾਇਆ ਨੇ ਦੱਸਿਆ ਕਿ ਕੈਲਾਸ਼ ਰਾਣੀ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਸ ਦੀ ਅਗਲੀ ਜਿੰਮੇਵਾਰੀ ਉਨ੍ਹਾਂ ਵਲੋਂ ਸੰਭਾਲੀ ਜਾ ਰਹੀ ਹੈ ਅਤੇ 5 ਸਾਲ ਪਹਿਲਾਂ ਕੈਲਾਸ਼ ਰਾਣੀ ਦਾ ਵਿਆਹ ਜਸਵੰਤ ਸਿੰਘ ਨਾਲ ਕੀਤਾ ਸੀ ਜਿਸ ‘ਚ ਇੱਕ ਤਿੰਨ ਸਾਲ ਦਾ ਬੇਟਾ ਵੀ ਹੈ ਪਰ 2 ਪਹਿਲਾਂ ਜਸਵੰਤ ਸਿੰਘ ਕਿਸੇ ਹੋਰ ਔਰਤ ਨੂੰ ਲੈ ਕੇ ਫਰਾਰ ਹੋ ਗਿਆ ਸੀ ਅਤੇ ਲੜਕੀ ਦੇ ਸਹੁੱਰਿਆਂ ਵਲੋਂ ਸਹਿਮਤੀ ਨਾਲ ਆਪਣੇ ਪਰਿਵਾਰ ਵਿੱਚ ਦਰਸ਼ਨ ਸਿੰਘ ਦੇ ਬੇਟੇ ਅਮਨ ਸਿੰਘ ਨਾਲ ਲੜਕੀ ਦਾ ਵਿਆਹ ਕਰ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਕਿ ਕੈਲਾਸ਼ ਰਾਣੀ ਦਾ ਕਤਲ ਹੋ ਗਿਆ ਹੈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸਮੁੱਤਰਾ ਬਾਈ ਨੇ ਸਹੁੱਰੇ ਪਰਿਵਾਰ ਤੇ ਸੰਗੀਰ ਦੋਸ਼ ਲਗਾਏ।
ਉਧਰ ਜਾਂਚ ਅਧਿਕਾਰੀ ਲੇਖ ਰਾਜ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਜਦੋਂ ਉਨ੍ਹਾਂ ਨੂੰ ਕੈਲਾਸ਼ ਰਾਣੀ ਦੇ ਦੂਜੇ ਪਤੀ ਅਮਨਦੀਪ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਨੇ ਟਾਲ-ਮਟੋਲ ਵਿੱਚ ਹੀ ਜਵਾਬ ਦਿੱਤਾ।
ਉਧਰ ਮੌਕੇ ਤੇ ਮੌਜੂਦ ਆਮ ਲੋਕਾਂ ਵਿੱਚ ਚਰਚਾ ਚੱਲ ਰਹੀ ਸੀ ਕਿ ਉਕਤ ਘਟਨਾ ਨੂੰ ਇਥੇ ਹੀ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਆਸ-ਪਾਸ ਖੂਨ ਦੇ ਛਿੱਟੇ ਦਿਖਾਈ ਦੇ ਰਹੇ ਸਨ। ਪਰ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਲੜਕੀ ਦੇ ਪਹਿਲੇ ਪਤੀ ਜਾਂ ਹੋਣ ਵਾਲੇ ਦੂਸਰੇ ਪਤੀ ਨਾਲ ਕੋਈ ਤਕਰਾਰ ਹੋਈ ਹੈ ਜਾਂ ਫਿਰ ਮਾਮਲਾ ਕਿਸੇ ਨਜਾਇਜ਼ ਸੰਬੰਧਾਂ ਲੈ ਕੇ ਹੈ ਅਤੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।























