ਬਠਿੰਡਾ ‘ਚ ਵਿੱਤ ਮੰਤਰੀ ਨੇ ਸ਼ੁਰੂ ਕੀਤੀ ਟ੍ਰੀ-ਪਲਾਂਟੇਸ਼ਨ ਡਰਾਈਵ

0
9

ਬਠਿੰਡਾ (ਸਾਰਾ ਯਹਾ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਹਿਰ ਨੂੰ ਹਰਾ-ਭਰਾ ਬਣਾਉਣ ਅਤੇ ਟ੍ਰੀ-ਪਲਾਂਟੇਸ਼ਨ ਡਰਾਈਵ ਦਾ ਆਗਾਜ਼ ਕਰਨ ਲਈ ਵਿਸ਼ੇਸ਼ ਤੌਰ ‘ਤੇ ਬਠਿੰਡਾ ਪਹੁੰਚੇ। ਇਸ ਮੌਕੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਏਮਜ਼ ਦਾ ਕੰਮ ਰੋਕਣ ਦੇ ਮੁੱਦੇ ‘ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਮਾਮਲੇ ਨੂੰ ਜਾਣਬੁੱਝ ਕੇ ਸਿਆਸੀ ਮਸਲਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਮਜ਼ ਦੀ ਮੈਨੇਜਮੇਂਟ ਨੇ ਐੱਨ.ਓ. ਸੀ. ਅਪਲਾਈ ਹੀ ਨਹੀਂ ਕੀਤੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2016 ‘ਚ ਬਠਿੰਡਾ ‘ਚ ਡਬਵਾਲੀ ਰੋਡ ‘ਤੇ ਏਮਜ਼ ਦਾ ਨੀਂਹ ਪੱਥਰ ਰੱਖਿਆ ਸੀ, ਜਿਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਏਮਜ਼ ਦੇ ਕੰਮ ‘ਚ ਅੜ੍ਹਿਕਾ ਪਾ ਰਹੀ ਹੈ।


EDITED BY : SARA YAHA | | Last Updated :10:00 AM 12 august 2018

LEAVE A REPLY

Please enter your comment!
Please enter your name here