ਅੱਜ ਦੁਪਹਿਰ ਨੂੰ ਲੱਗੇਗਾ ਸੂਰਜ ਗ੍ਰਹਿ, ਗਰਭਵਤੀ ਔਰਤਾਂ ਨਾ ਕਰਨ ਇਹ ਕੰਮ

0
4

ਜਲੰਧਰ (ਸਾਰਾ ਯਹਾ)  — ਇਸ ਸਦੀ ਦਾ ਸਭ ਤੋਂ ਵੱਡਾ ਅਤੇ ਅਖੀਰਲਾ ਸੂਰਜ ਗ੍ਰਹਿ ਅੱਜ ਲੱਗਣ ਵਾਲਾ ਹੈ। ਇਹ ਗ੍ਰਹਿ ਦੁਪਹਿਰ 1.32 ਵਜੇ ਲੱਗੇਗਾ ਅਤੇ 3.30 ਤੱਕ ਰਹੇਗਾ। ਹਿੰਦੂ ਪਰੰਪਰਾਵਾਂ ਅਨੁਸਾਰ ਇਹ ਸਮਾਂ ਗਰਭਵਤੀ ਔਰਤਾਂ ਲਈ ਬੁਰਾ ਹੁੰਦਾ ਹੈ। ਗਰਭਵਤੀ ਔਰਤਾਂ ਨੂੰ ਇਸ ਸਮੇਂ ਕੁਝ ਗੱਲਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਕਿਹੜੇ ਕੰਮ ਹਨ ਜੋ ਸੂਰਜ ਗ੍ਰਹਿ ਦੌਰਾਨ ਔਰਤਾਂ ਨੂੰ ਨਹੀਂ ਕਰਨੇ ਚਾਹੀਦੇ।
– ਗਰਭਵਤੀ ਔਰਤਾਂ ਨੂੰ ਸੂਰਜ ਗ੍ਰਹਿ ਦੌਰਾਨ ਕੈਂਚੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਸਮੇਂ ਕੈਂਚੀ ਫੜਨ ਨਾਲ ਹੋਣ ਵਾਲੇ ਬੱਚੇ ਦੇ ਬੁੱਲ੍ਹ ਕੱਟ ਜਾਂਦੇ ਹਨ।
– ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਗਰਭਵਤੀ ਔਰਤਾਂ ਸੂਰਜ ਗ੍ਰਹਿ ਨੂੰ ਦੇਖ ਲੈਂਦੀ ਹੈ ਤਾਂ ਇਸ ਦੀ ਛਾਇਆ ਦਾ ਸਿੱਧਾ ਅਸਰ ਉਸ ਦੇ ਬੱਚੇ ‘ਤੇ ਪੈਂਦਾ ਹੈ। ਜਿਸ ਦੇ ਨਾਲ ਉਸ ਦੇ ਸਰੀਰ ‘ਤੇ ਨਿਸ਼ਾਨ ਜਾਂ ਫਿਰ ਕੋਈ ਸਰੀਰਕ ਵਿਕਾਰ ਪੈਦਾ ਹੋ ਸਕਦਾ ਹੈ।
– ਗ੍ਰਹਿ ਦੌਰਾਨ ਗਰਭਵਤੀ ਔਰਤਾਂ ਨੂੰ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਬੱਚੇ ਦੀ ਚਮੜੀ ਡਰਾਈ ਹੋ ਸਕਦੀ ਹੈ।
– ਸੂਰਜ ਗ੍ਰਹਿ ਦੌਰਾਨ ਮਾਹੌਲ ਵਿਚ ਬਹੁਤ ਸਾਰੀਆਂ ਅਸ਼ੁੱਧ ਗੈਸਾਂ ਫੈਲ ਜਾਂਦੀਆਂ ਹਨ। ਇਨ੍ਹਾਂ ਦੇ ਇਫੈਕਟ ਤੋਂ ਬਚਨ ਲਈ ਜਦੋਂ ਸੂਰਜ ਗ੍ਰਹਿ ਖਤਮ ਹੋਵੇ ਤਾਂ ਨਹਾਉਣਾ ਜ਼ਰੂਰ ਚਾਹੀਦਾ ਹੈ।
– ਘਰ ਦੇ ਦਰਵਾਜ਼ੇ, ਬਾਰੀਆਂ ਆਦਿ ਬੰਦ ਕਰਕੇ ਰੱਖੋ। ਗ੍ਰਹਿ ਦੀ ਛਾਇਆ ਤੁਹਾਡੇ ‘ਤੇ ਨਹੀਂ ਪੈਣੀ ਚਾਹੀਦੀ। ਇਸ ਦੇ ਨੈਗਟਿਵ ਪ੍ਰਭਾਵਾਂ ਤੋਂ ਬਚਨ ਲਈ ਸੂਰਜ ਗ੍ਰਹਿ ਦੌਰਾਨ ਤੁਸੀਂ ਚਾਹੋ ਤਾਂ ਪਾਠ ਵੀ ਕਰ ਸਕਦੇ ਹੋ।


EDITED BY : SARA YAHA | | Last Updated :11:00  am 11 august 2018

LEAVE A REPLY

Please enter your comment!
Please enter your name here