ਸਾਉਣ ਦੀ ਬਰਸਾਤ ਵੀ ਨਾ ਗਿੱਲੀ ਕਰ ਸਕੀ ਪੰਜਾਬ ਦੀ ਖੁਸ਼ਕ ਜ਼ਮੀਨ

0
4

ਚੰਡੀਗੜ੍ਹ (ਸਾਰਾ ਯਹਾ) : ਭਾਰੀ ਬਰਸਾਤ ਵਾਲਾ ਮਹੀਨਾ ‘ਸਾਉਣ’ ਵੀ ਅੱਧਾ ਖਤਮ ਹੋ ਗਿਆ ਹੈ ਪਰ ਇਸ ਦੌਰਾਨ ਹੋਈ ਬਰਸਾਤ ਵੀ ਪੰਜਾਬ ਦੀ ਖੁਸ਼ਕ ਜ਼ਮੀਨ ਨੂੰ ਗਿੱਲੀ ਕਰਨ ਦੇ ਅਸਮਰੱਥ ਰਹੀ ਹੈ। ਪੰਜਾਬ ਦੇ 10 ਜ਼ਿਲਿਆਂ ਨੂੰ ਮੌਜੂਦਾ ਬਰਸਾਤ ਦੇ ਸੀਜ਼ਨ ਨੇ ਵੀ ਖਾਸ ਰਾਹਤ ਨਹੀਂ ਦਿੱਤੀ ਹੈ। ਸਮੁੱਚੇ ਪੰਜਾਬ ‘ਚ ਔਸਤਨ 8 ਫੀਸਦੀ ਮੀਂਹ ਦੀ ਕਮੀ ਦਰਜ ਕੀਤੀ ਗਈ ਹੈ।
ਸਭ ਤੋਂ ਵੱਧ ਪ੍ਰਭਾਵਿਤ ਫਿਰੋਜ਼ਪੁਰ ਤੇ ਮਾਨਸਾ ਜ਼ਿਲੇ ਹਨ, ਜਿੱਥੇ ਮੀਂਹ ਆਮ ਨਾਲੋਂ 60 ਫੀਸਦੀ ਘੱਟ ਪਿਆ ਹੈ। ਬਾਕੀ 12 ਜ਼ਿਲਿਆਂ ‘ਚ ਬਰਸਾਤ ਆਮ ਨਾਲੋਂ ਵੱਧ ਹੋਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਦੌਰਾਨ ਬੱਦਲਵਾਈ ਬਣੇ ਰਹਿਣ ਤੇ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਦੇ ਖੇਤੀ ਵਿਭਾਗ ਦੇ ਡਾਇਰੈਕਟਰ ਡਾ. ਜਸਵੀਰ ਸਿੰਘ ਬੈਂਸ ਨੇ ਕਿਹਾ ਕਿ ਫਿਲਹਾਲ ਬਰਸਾਤ ਬੇਸ਼ੱਕ ਆਮ ਨਾਲੋਂ ਕੁਝ ਘੱਟ ਹੋਈ ਹੈ ਪਰ ਝੋਨੇ ਦੀ ਬਿਜਾਈ ਲਈ ਦਿਨ ਅੱਗੇ ਪਾਉਣ ਤੇ ਬਰਸਾਤ ਸਹੀ ਸਮੇਂ ‘ਤੇ ਹੋਣ ਕਰਕੇ ਠੀਕ ਹੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਦਾ ਸਮਾਂ ਅਜੇ ਬਾਕੀ ਹੈ, ਕਈ ਵਾਰ ਅਗਲੇ ਦਿਨਾਂ ‘ਚ ਵੀ ਕਮੀ ਪੂਰੀ ਹੋ ਜਾਂਦੀ ਹੈ।


EDITED BY : SARA YAHA | | Last Updated :12: 50 Pm 8 august 2018

LEAVE A REPLY

Please enter your comment!
Please enter your name here