

ਚੰਡੀਗੜ੍ਹ (ਸਾਰਾ ਯਹਾ)— ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਹੋਏ ਦੋ ਫਾੜ ਨੂੰ ਲੈ ਕੇ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਪੰਜਾਬ ‘ਚ ‘ਆਪ’ ਦੇ ਖਿਲਾਰੇ ‘ਤੇ ਪਾਰਟੀ ਤੋਂ ਵੱਖ ਹੋਏ ਕਈ ਲੀਡਰ ਇਸ ਨੂੰ ਅਰਵਿੰਦ ਕੇਜਰੀਵਾਲ ਦੀ ਮਿਹਰਬਾਨੀ ਦੱਸ ਰਹੇ ਹਨ। ਪੰਜਾਬ ‘ਆਪ’ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਕੇਜਰੀਵਾਲ ਦੁਆਰਾ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਕਵਾਇਦ ‘ਤੇ ਤੰਜ ਕੱਸੇ ਹਨ। ਘੁੱਗੀ ਨੇ ਕਿਹਾ ਕਿ ਕੇਜਰੀਵਾਲ ਨੂੰ ਪਾਰਟੀ ‘ਚ ਜਮੂਰੇ ਚਾਹੀਦੇ ਹਨ, ਜੋ ਉਸ ਨੂੰ ਜੀ-ਜੀ ਕਹਿ ਕੇ ਉਸ ਦੀ ਹਰ ਗੱਲ ਮੰਨਣ।
ਦੱਸ ਦਈਏ ਕਿ ਖਹਿਰਾ ਵੱਲੋਂ ਪੰਜਾਬ ‘ਚ ਖੁਦਮੁਖਤਿਆਰੀ ਨੂੰ ਲੈ ਕੇ ਉਠਾਈ ਆਵਾਜ਼ ਨੇ ਦਿੱਲੀ ਹਾਈਕਮਾਂਡ ‘ਚ ਹਿਲਜੁਲ ਵਧਾ ਦਿੱਤੀ ਹੈ, ਜਿਸ ਸਬੰਧੀ ਪੰਜਾਬ ‘ਆਪ’ ਦੇ ਦੂਜੇ ਧੜੇ ਵੱਲੋਂ 13 ਅਗਸਤ ਨੂੰ ਜਲੰਧਰ ‘ਚ ਮੀਟਿੰਗ ਕੀਤੀ ਜਾ ਰਹੀ ਹੈ।
EDITED BY : SARA YAHA | | Last Updated :7: 35 Pm 7 august 2018























