

ਚੰਡੀਗੜ੍ਹ (ਸਾਰਾ ਯਹਾ): ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਕੇਜਰੀਵਾਲ ‘ਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਪੰਜਾਬ ਦੀ ਨਹੀਂ ਸੁਣਦੇ ਆਏ। ਇਸ ਦੇ ਨਾਲ ਹੀ ਘੁੱਗੀ ਨੇ ਕਿਹਾ ਕਿ ਸੁਖਪਾਲ ਖਹਿਰਾ ਧੜੇ ਨਾਲ ਵਿਚਾਰਧਾਰਾ ਰਲਦੀ ਹੈ ਪਰ ਅਜੇ ਜੁਆਇਨ ਨਹੀਂ ਕਰਨਗੇ।
ਭਗਵੰਤ ਮਾਨ ਦੇ ਬਾਰੇ ਬੋਲਦੇ ਹੋਏ ਘੁੱਗੀ ਨੇ ਕਿਹਾ ਕਿ ਉਨ੍ਹਾਂ ਦੀਆਂ ਆਪਣੀਆਂ ਕੁਝ ਨਿੱਜੀ ਮਜਬੂਰੀਆਂ ਹੋਣਗੀਆਂ ਜਾਂ ਕਿਸੇ ਦਬਾਅ ਥੱਲੇ ਹੋਣਗੇ ਜੋ ਹੁਣ ਤੱਕ ਕਿਸੇ ਪਾਸੇ ਨਹੀਂ ਲੱਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਮੇਸ਼ਾਂ ਹੀ ਕਾਰਵਾਈ ਕਰਨ ਤੋਂ ਡਰਦੇ ਰਹੇ ਹਨ ਤੇ ਹੁਣ ਵੀ ਡਰਦੇ ਹਨ।
ਘੁੱਗੀ ਨੇ ਕਿਹਾ ਕਿ ਜਦੋਂ ਉਨ੍ਹਾਂ ਪੈਸਿਆਂ ਦੀਆਂ ਲਿਸਟਾਂ ਜਨਤਕ ਕਰਨ ਨੂੰ ਕਿਹਾ ਤਾਂ ਕੇਜਰੀਵਾਲ ਨੇ ਉਨ੍ਹਾਂ ‘ਤੇ ਵੀ ਉਂਗਲ ਚੁੱਕੀ ਸੀ। ਘੁੱਗੀ ਨੇ ਸੁਖਪਾਲ ਖਹਿਰਾ ਨਾਲ ਆਪਣੀ ਤੁਲਣਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਾਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਜਿਸ ਕਰਕੇ ਉਨ੍ਹਾਂ ਨੂੰ ਵਿਧਾਇਕਾਂ ਦੀ ਸਪੋਰਟ ਨਹੀਂ ਸੀ।
EDITED BY : SARA YAHA | | Last Updated :6:59 pm 6 August 2018























