

ਲੁਧਿਆਣਾ(ਸੋਰਵ ਭਾਰਦਵਾਜ ) — ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਅਧੀਨ ਆਉਂਦੇ ਕਿਸ਼ੋਰ ਨਗਰ ‘ਚ ਨਾਨੀ ਤੇ ਬੱਚਿਆਂ ਸਣੇ 3 ਲੋਕਾਂ ਦਾ ਕਤਲ ਹੋਣ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਕ ਔਰਤ ਤੇ ਉਸਦੀਆਂ 2 ਦੋਹਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਉਸ ਵੇਲੇ ਦਿੱਤਾ ਗਿਆ ਜਦ ਬੱਚੇ ਆਪਣੀ ਨਾਨੀ ਨਾਲ ਨਾਨਕੇ ਘਰ ‘ਚ ਇਕੱਲੇ ਸਨ। ਘਟਨਾ ਤੋਂ ਬਾਅਦ ਘਰ ‘ਚੋਂ ਨਕਦੀ ਗਾਇਬ ਦੱਸੀ ਜਾ ਰਹੀ ਹੈ। ਪੁਲਸ ਨੂੰ ਮੌਕੇ ਤੋਂ ਇਕ ਹਥੌੜਾ ਬਰਾਮਦ ਹੋਇਆ ਹੈ, ਜਿਸ ਕਾਰਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਤਿੰਨੋ ਕਤਲ ਇਸ ਹਥੌੜੇ ਦੀ ਮਦਦ ਨਾਲ ਕੀਤੇ ਗਏ ਹਨ। ਸੂਚਨਾ ਮਿਲਣ ‘ਤੇ ਪੁਲਸ ਪਾਰਟੀ ਮੌਕੇ ‘ਤੇ ਪੁੱਜ ਗਈ ਹੈ। ਜੋ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕਤਲ ਦੇ ਕਾਰਨਾ ਦਾ ਖੁਲਸਾ ਨਹੀਂ ਹੋ ਸਕੀਆ ਹੈ।
EDITED BY : SARA YAHA | | Last Updated : 11:50 pm 4 August 2018























