ਖੰਨਾ ਦੇ 6 ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਐਲਾਨਿਆ ‘ਨਸ਼ਾ ਮੁਕਤ’

0
4

ਖੰਨਾ, 28 ਜੁਲਾਈ (ਸਾਰਾ ਯਹਾ)-ਸ੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸ ਪੰਜਾਬ’ ਤਹਿਤ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਮੁਹਿੰਮ ਨੂੰ ਪੁਲਿਸ ਜ਼ਿਲ•ਾ ਖੰਨਾ ਵਿੱਚ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਫ਼ਲਤਾ ਮਿਲ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਸਿੱਧੇ ਸੰਪਰਕ ਦੇ ਚੱਲਦਿਆਂ ਨਸ਼ਾ ਮੁਕਤੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ 6 ਪਿੰਡਾਂ ਦੇ ਲੋਕਾਂ ਨੇ ਆਪਣੇ-ਆਪਣੇ ਪਿੰਡ ਵਿੱਚ ਇਕੱਤਰ ਹੋ ਕੇ ਪਿੰਡਾਂ ਨੂੰ ਨਸ਼ਾ ਮੁਕਤ ਘੋਸ਼ਿਤ ਕੀਤਾ। ਇਸ ਮੌਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੰਬੰਧਤ ਪਿੰਡਾਂ ਦੇ ਲੋਕ ਹਾਜ਼ਰ ਸਨ।
ਸ਼੍ਰੀ ਹਰਸਿਮਰਤ ਸਿੰਘ ਪੀ.ਪੀ.ਐੱਸ. ਉਪ ਪੁਲਿਸ ਕਪਤਾਨ ਸਮਰਾਲਾ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਦੀ ਅਗਵਾਈ ਹੇਠ ਸਬ-ਡਵੀਜਨ ਸਮਰਾਲਾ ਅਧੀਨ ਪੈਂਦੇ ਪਿੰਡ ਬਗਲੀ ਖੁਰਦ ਅਤੇ ਪਿੰਡ ਰੂਪਾ ਅਤੇ ਸ੍ਰ. ਰਛਪਾਲ ਸਿੰਘ ਪੀ.ਪੀ.ਐੱਸ. ਉਪ ਪੁਲਿਸ ਕਪਤਾਨ ਪਾਇਲ, ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਦੌਰਾਹਾ, ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਪਾਇਲ ਅਤੇ ਸ.ਥ. ਵਿਜੇਪਾਲ ਸਿੰਘ ਇੰਚਾਰਜ ਚੌਕੀ ਰੌਣੀ ਦੀ ਅਗਵਾਈ ਹੇਠ ਪਿੰਡ ਜਹਾਂਗੀਰ ਥਾਣਾ ਦੋਰਾਹਾ ਅਤੇ ਪਿੰਡ ਦੀਵਾ ਖੋਸਾ, ਪਿੰਡ ਦੀਵਾ ਮੰਡੇਰ ਅਤੇ ਪਿੰਡ ਜ਼ੁਲਮਗੜ• ਥਾਣਾ ਪਾਇਲ ਦੇ ਪਿੰਡਾਂ ਵਿੱਚ ਪੁਲਿਸ ਪਬਲਿਕ ਡਰੱਗ ਮੀਟਿੰਗ/ਸੈਮੀਨਾਰ ਕਰਦੇ ਹੋਏ ਪਿੰਡਾਂ ਦੇ ਸਮੂਹ ਨਗਰ ਨਿਵਾਸੀਆ ਵੱਲੋ ਉਹਨਾਂ ਦੇ ਪਿੰਡਾਂ ਨੂੰ ਡਰੱਗ ਮੁਕਤ ਹੋਣ ਸਬੰਧੀ ਐਲਾਨ ਕੀਤਾ ਅਤੇ ਉਕਤ ਪਿੰਡਾਂ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਲਿਖਤੀ ਰੂਪ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਦੇ ਪਿੰਡ ਦਾ ਕੋਈ ਵਿਅਕਤੀ ਡਰੱਗ ਦਾ ਸੇਵਨ ਜਾਂ ਖ੍ਰੀਦ-ਵੇਚ ਨਹੀਂ ਕਰ ਰਿਹਾ ਹੈ।ਇਸ ਤੋਂ ਇਲਾਵਾ ਨਸ਼ੇ ਨਾਲ ਸੰਬੰਧਤ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਾ ਲੈਣ ਦਾ ਪ੍ਰਣ ਕੀਤਾ।
ਇਸ ਤੋਂ ਇਲਾਵਾ ਇਹਨਾਂ ਪਿੰਡਾਂ ਵੱਲੋਂ ਭਵਿੱਖ ਵਿੱਚ ਵੀ ਡਰੱਗ ਨਾਲ ਸਬੰਧਤ ਕਿਸੇ ਵੀ ਵਿਅਕਤੀ ਦਾ ਸਾਥ ਨਹੀਂ ਦਿੱਤਾ ਜਾਵੇਗਾ।ਸਬ-ਡਵੀਜ਼ਨ ਸਮਰਾਲਾ ਅਤੇ ਪਾਇਲ ਦੇ ਹੋਰ ਪਿੰਡਾਂ ਵੱਲੋਂ ਉਕਤ ਪਿੰਡਾਂ ਦੀ ਸ਼ਲਾਘਾ ਕਰਦੇ ਹੋਏ ਦੂਜੇ ਪਿੰਡ ਵੀ ਛੇਤੀ ਹੀ ਇਸ ਮੁਹਿੰਮ ਦਾ ਹਿੱਸਾ ਬਣਨ ਜਾ ਰਹੇ ਹਨ।ਸ੍ਰੀ ਦਹਿਆ ਨੇ ਕਿਹਾ ਕਿ ਪੁਲਿਸ ਜ਼ਿਲ•ਾ ਖੰਨਾ ਡਰੱਗ/ਨਸ਼ਿਆਂ ਖ਼ਿਲਾਫ਼ ਮੋਰਚਾ ਜਾਰੀ ਰੱਖਣ ਅਤੇ ਖੰਨਾ ਜ਼ਿਲ•ਾ ਨੂੰ ਆਉਣ ਵਾਲੇ ਸਮੇਂ ਵਿੱਚ ਡਰੱਗ/ਨਸ਼ਾ ਮੁਕਤ ਕਰਨ ਸਬੰਧੀ ਇੱਕ ਇਤਿਹਾਸਿਕ ਮਿਸਾਲ ਪੇਸ਼ ਕਰੇਗਾ।

LEAVE A REPLY

Please enter your comment!
Please enter your name here