ਮਿੰਨ੍ਹੀ ਟਰਾਈਐਥਲੌਨ: ਨਸ਼ਿਆਂ ਖਿਲਾਫ਼ ਇਤਿਹਾਸਕ ਹੋ ਨਿੱਬੜਿਆ ਅੱਜ ਦਾ ਜਨ ਸੈਲਾਬ – ਕਾਂਗੜ

0
3
????????????????????????????????????

ਮਾਨਸਾ, 28 ਜੁਲਾਈ (ਬਲਜੀਤ ਸ਼ਰਮਾ): ਜਿਲ੍ਹਾ ਪ੍ਰਸ਼ਾਸ਼ਨ ਮਾਨਸਾ, ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਮਨਾਏ ਗਏ ਮਿੰਨੀਂ ਟਰਾਈ ਐਥਲੋਨ ਨੂੰ ਅੱਜ ਮਾਨਸਾ ਨਿਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿਚ ਬਜ਼ੁਰਗ, ਨੌਜਵਾਨ ਅਤੇ ਬੱਚੇ ਅੱਜ ਤੜਕਸਾਰ ਹੀ ਨਵੀਂ ਦਾਣਾ ਮੰਡੀ ਵਿਖੇ ਦੋੜ, ਪੈਦਲ ਚਾਲ ਅਤੇ ਸਾਇਕਲ ਰੇਸਾਂ ਵਿਚ ਭਾਗ ਲੈਣ ਲਈ ਪੁੱਜੇ। ਟਰਾਈ ਐਥਲੋਨ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦਾ ਉਤਸ਼ਾਹ ਵਧਾਉਣ ਲਈ ਪੰਜਾਬ ਦੇ ਬਿਜਲੀ ਮੰਤਰੀ  ਸ੍ਰ. ਗੁਰਪ੍ਰੀਤ ਸਿੰਘ ਕਾਂਗੜ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

 

 

ਸਾਬਕਾ ਐਮ.ਐਲ.ਏ. ਸਰਦੂਲਗੜ੍ਹ ਸ੍ਰੀ ਅਜੀਤ ਇੰਦਰ ਸਿੰਘ ਮੋਫ਼ਰ ਅਤੇ ਜਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਵਿਕਰਮ ਮੋਫ਼ਰ ਇਸ ਸਾਰੇ ਪ੍ਰੋਗਰਾਮ ਦੌਰਾਨ ਖਿੱਚ ਦਾ ਕੇਂਦਰ ਬਣੇ ਰਹੇ, ਕਿਉਂਕਿ ਉਨ੍ਹਾਂ ਨੇ ਆਪਣੇ ਸਕੈਟਿੰਗ ਸ਼ੂਜ਼ ਪਾ ਕੇ ਨਵੀਂ ਦਾਣਾ ਮੰਡੀ ਤੋਂ ਨਹਿਰੂ ਕਾਲਜ ਤੱਕ ਦਾ ਸਫ਼ਰ ਕਰਦਿਆਂ ਮਾਨਸਾ ਨਿਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਹੋਕਾ ਦਿੱਤਾ।
ਇਸ ਦੌਰਾਨ ਬੋਲਦਿਆਂ ਸ੍ਰ. ਮੋਫ਼ਰ ਨੇ ਕਿਹਾ ਕਿ ਉਨ੍ਹਾਂ ਦੁਆਰਾ ਸਕੈਟਿੰਗ ਪਹਿਨ ਕੇ ਟਰਾਈ ਐਥਲੋਨ ਵਿਚ ਸ਼ਾਮਲ ਹੋਣ ਦਾ ਮੰਤਵ ਲੋਕਾਂ ਨੂੰ ਖੇਡ੍ਹਾਂ ਪ੍ਰਤੀ  ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੀਆਂ ਖੇਡ੍ਹਾਂ ਜਿੱਥੇ ਸਾਨੂੰ ਅਨੁਸ਼ਾਸ਼ਨ ਵਿਚ ਰਹਿਣਾ ਸਿਖਾਉਂਦੀਆਂ ਹਨ ਉੱਥੇ ਹੀ ਇਹ ਸਾਡੀ ਸਿਹਤ ਦੀ ਤੰਦਰੁਸਤੀ ਲਈ ਵੀ ਜਰੂਰੀ ਹਨ।ઠ
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਮੂਹ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਸੌਂਹ ਚੁਕਾ ਕੇ ਸਾਰੇ ਪ੍ਰਤੀਯੋਗੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਮਾਨਸਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਨੂੰ ਕੇਵਲ ਇਕ ਦਿਨ ਦਾ ਨਾ ਸਮਝ ਕੇ, ਸਵੇਰ ਦੀ ਸੈਰ, ਦੌੜ ਅਤੇ ਸਾਈਕਲਿੰਗ ਨੂੰ ਰੋਜ਼ਾਨਾਂ ਦੀ ਜ਼ਿੰਦਗੀ ਵਿਚ ਅਪਨਾਉਣ ਦੀ ਪੂਰਜ਼ੋਰ ਕੋਸ਼ਿਸ਼ ਕੀਤੀ ਜਾਵੇ।

ਜਿਲ੍ਹਾ ਖੇਡ੍ਹ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਸਮਾਪਤੀ ਵਾਲੀ ਜਗ੍ਹਾ ਤੇ ਐਥਲੈਟਿਕਸ, ਹੈਮਰ ਥਰ੍ਹੋ (ਲੜਕੇ, ਲੜਕੀਆਂ), 100 ਮੀਟਰ-ਸਪਰਿਟ, ਜੂਡੋ, ਰੈਸਲਿੰਗ ਅਤੇ ਬਾਕਸਿੰਗ ਦੇ ਨੁੰਮਾਇਸ਼ੀ ਮੈਚ ਵੀ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਹਰਿਆਵਲ ਲਹਿਰ ਦੇ ਤਹਿਤ ਪ੍ਰਦੂਸ਼ਨ ਘਟਾਉਣ ਅਤੇ ਹਰਿਆਲੀ ਲਿਆਉਣ ਦੇ ਮੰਤਵ ਨਾਲ 5000 ਬੂਟੇ ਵੰਡੇ ਗਏ ਅਤੇ ਪ੍ਰਤੀਯੋਗਤਾਵਾਂ ਲਈ ਵੱਖ-ਵੱਖ ਥਾਵਾਂ ਤੇ ਰਿਫ਼ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਐਸ.ਐਸ.ਪੀ. ਸ੍ਰੀ ਮਨਧੀਰ ਸਿੰਘ, ਐਸ.ਪੀ.(ਐਚ) ਸ੍ਰੀ ਸਚਿਨ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ ਮਾਨਸਾ ਸ੍ਰੀ ਅਭੀਜੀਤ ਕਪਲ਼ਿਸ, ਸਹਾਇਕ ਕਮਿਸ਼ਨਰ (ਜ) ਸ੍ਰੀ ਓਮ ਪ੍ਰਕਾਸ਼, ਸਿਵਲ ਸਰਜਨ ਸ੍ਰੀ ਲਾਲ ਚੰਦ ਠੁਕਰਾਲ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਸਤੀਸ਼ ਕਪੂਰ, ਸਕੱਤਰ ਜਿਲ੍ਹਾ ਪਰਿਸ਼ਦ ਸ੍ਰੀ ਦਿਨੇਸ਼ ਵਸ਼ਿਸ਼ਟ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਮਾਨ, ਜਿਲ੍ਹਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਪਰਮਜੀਤ ਕੌਰ ਸੋਹਲ, ਅਤੇ ਲੋਕਲ ਕਾਂਗਰਸੀ ਲੀਡਰਾਂ ਵਿਚ ਗੁਰਪ੍ਰੀਤ ਕੌਰ ਗਾਗੋਵਾਲ, ਮੰਜੂ ਬਾਲਾ, ਸ੍ਰੀ ਬਲਵਿੰਦਰ ਨਾਰੰਗ, ਸ੍ਰੀ ਜਗਸੀਰ ਮੀਰਪੁਰ, ,ਸੁੱਖੀ ਭੰਮਾ ਅਤੇ ਅਮੋਲਿਕ ਰਤਨ ਸਿੰਘ  ਹਾਜ਼ਰ ਸਨ।

ਰਿਜ਼ਲਟ:     ਜੂਨੀਅਰ ਸਾਇਕਲਿੰਗ ਵਿਚ ਲਵਪ੍ਰੀਤ ਸਿੰਘ ਨੇ ਪਹਿਲੀ, ਅਮਨਦੀਪ ਸਿੰਘ ઠਨੇ ਦੂਜੀ ਅਤੇ ਹਰਪ੍ਰੀਤ ਸਿੰਘ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ,
ਸੀਨੀਅਰ ਸਾਇਕਲਿੰਗ ਵਿਚ ਅਮਨਦੀਪ ਨੇ ਪਹਿਲੀ, ਰਾਜਵੀਰ ਨੇ ਦੂਜੀ, ਅਤੇ ਉੱਤਮ ਚੰਦ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਰਨਿੰਗ (ਮੁੰਡੇ 8 ਕਿਲੋਮੀਟਰ) ਵਿਚ ਪਰਮਪ੍ਰੀਤ ਸਿੰਘ ਨੇ ਪਹਿਲੀ, ਅਮ੍ਰਿਤ ਸਿੰਘ ਨੇ ਦੂਜੀ ਅਤੇ ਗੁਰਪ੍ਰੀਤ ਸਿੰਘ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਰਨਿੰਗ (ਕੁੜੀਆਂ 8 ਕਿਮੀ) ਵਿਚ ਸੁਮਨਦੀਪ ਨੇ ਪਹਿਲੀ, ਨਮਨ ਨੇ ਦੂਜੀ ਅਤੇ ਮਨਦੀਪ ਕੌਰ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਪੈਦਲ ਚਾਲ (ਮੁੰਡੇ) ਵਿਚ ਗੁਰਵਿੰਦਰ ਸਿੰਘ ਨੇ ਪਹਿਲੀ, ਤੇਜਿੰਦਰਪਾਲ ਨੇ ਦੂਜੀ, ਜਗਦੇਵ ਅਤੇ ਹਰਦੀਪ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਪੈਦਲ ਚਾਲ (ਕੁੜੀਆਂ) ਵਿਚ ਸੋਨਮ ਨੇ ਪਹਿਲੀ, ਵੀਰਪਾਲ ਨੇ ਦੂਜੀ ਅਤੇ ਰਮਨਦੀਪ ਕੌਰ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।


EDITED BY : SARA YAHA | | Last Updated : 5:00 pm 28 JULY 2018

LEAVE A REPLY

Please enter your comment!
Please enter your name here