47 ਵਾਂ ਝੰਡਾ ਪੂਜਨ 29 ਜੁਲਾਈ ਰਾਤ ਨੂੰ ਸ਼ਕਤੀ ਭਵਨ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ

0
3

ਮਾਨਸਾ:-(ਬਲਜੀਤ ਸ਼ਰਮਾ)  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਦੁਰਗਾ ਕੀਰਤਨ ਮੰਡਲੀ ਸ਼ਕਤੀ ਭਵਨ ਮੰਦਿਰ ਵਾਲਿਆ ਵੱਲੋਂ 47 ਵਾਂ ਝੰਡਾ ਪੂਜਨ 29 ਜੁਲਾਈ ਦਿਨ ਐਂਤਵਾਰ ਦੀ ਰਾਤ ਨੂੰ ਸ਼ਕਤੀ ਭਵਨ ਵਿਖੇ ਬੜੀ ਧੂਮਧਾਮ ਨਾਲ  ਮਨਾਇਆ ਜਾਵੇਗਾ । ਪ੍ਰਧਾਨ ਪ੍ਰਵੀਨ ਸ਼ਰਮਾ “ਟੋਨੀ” ਤੇ ਬਨਵਾਰੀ ਲਾਲ ਬਜਾਜ ਨੇ ਦੱਸਿਆ ਕਿ 3 ਅਗਸਤ ਨੂੰ ਸਾਰੀ ਮੰਡਲੀ ਮਾਤਾ ਖਿਆਲਾ ਮੰਦਿਰ,ਮਾਤਾ ਨੈਣਾ ਦੇਵੀ ,ਮਾਤਾ ਚਿੰਤਪੂਰਨੀ ,ਮਾਤਾ ਕਾਂਗੜਾ ਦੇਵੀ ,ਮਾਤਾ ਚਮੁੰਡਾ ਦੇਵੀ ,ਮਾਤਾ ਜਵਾਲਾ ਜੀ ਦੇ ਦਰਸ਼ਨਾ ਲਈ ਰਵਾਨਾ ਹੋਵੇਗੀ।

ਸੀਨੀਅਰ ਉਪ ਪ੍ਰਧਾਨ ਸੁਖਪਾਲ ਬਾਂਸਲ ਨੇ ਦੱਸਿਆ ਇਹ ਝੰਡੇ ਮਾਤਾ ਖਿਆਲਾ ਮੰਦਿਰ, ਮਾਤਾ ਨੈਣਾ ਦੇਵੀ ਤੇ ਮਾਤਾ ਚਿੰਤਪੁਰਨੀ ਅਰਪਨ ਕੀਤੇ ਜਾਣਗੇ।

ਝੰਡਾ ਪੂਜਨ ਤੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਵੱਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਜਾਵੇਗਾ।


EDITED BY : SARA YAHA | | Last Updated : 4:੦੨  pm 28 JULY 2018

LEAVE A REPLY

Please enter your comment!
Please enter your name here