

ਮਾਛੀਵਾੜਾ ਸਾਹਿਬ, 26 ਜੁਲਾਈ (ਸਾਰਾ ਯਹਾ ) – ਮਾਛੀਵਾੜਾ ਪੁਲਿਸ ਵਲੋਂ 400 ਗ੍ਰਾਮ ਅਫ਼ੀਮ ਸਮੇਤ ਡੇਅਰੀ ਦਾ ਕਾਰੋਬਾਰ ਕਰਦੇ ਦੋਧੀ ਗੁਰਮੁਖ ਸਿੰਘ ਵਾਸੀ ਰਾਏਪੁਰ ਬੇਟ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਵਲੋਂ ਸ਼ੇਰੀਆਂ ਬੱਸ ਸਟੈਂਡ ਨੇੜ੍ਹੇ ਪੁਲਿਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਉਸਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਰਾਏਪੁਰ ਬੇਟ ਦਾ ਨਿਵਾਸੀ ਗੁਰਮੁਖ ਸਿੰਘ ਜੋ ਕਿ ਨਸ਼ੇ ਵੇਚਣ ਦਾ ਆਦੀ ਹੈ ਅਤੇ ਆਪਣੇ ਘਰ ’ਚ ਹੀ ਉਸਨੇ ਦੁੱਧ ਦੀ ਡੇਅਰੀ ਦਾ ਕੰਮ ਵੀ ਕੀਤਾ ਹੋਇਆ ਹੈ। ਦੁੱਧ ਦੇ ਕਾਰੋਬਾਰ ਦੀ ਆੜ ਹੇਠ ਇਹ ਵਿਅਕਤੀ ਨਸ਼ੇ ਵੇਚਣ ਦਾ ਕੰਮ ਵੀ ਕਰਦਾ ਹੈ। ਥਾਣਾ ਮੁਖੀ ਅਨੁਸਾਰ ਪੁਲਿਸ ਨੇ ਤੁਰੰਤ ਉਸਦੀ ਡੇਅਰੀ ’ਤੇ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਦੌਰਾਨ ਉਥੋਂ 400 ਗ੍ਰਾਮ ਅਫ਼ੀਮ ਬਰਾਮਦ ਹੋਈ।
EDITED BY : SARA YAHA | | Last Updated : 5:55 pm 26 JULY 2018























