ਖੂਨਦਾਨ ਕਰਨਾ ਇਕ ਮਹਾਨ ਕਾਰਜ ਹੈ ਜਿਸ ਨਾਲ ਕੀਮਤੀ ਜਾਨਾਂ ਬੱਚਦੀਆਂ ਹਨ— ਭੱਟੀ

0
4

ਬੁਢਲਾਡਾ 21,ਜੁਲਾਈ (ਸਾਰਾ ਯਹਾ )— ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਯੰਗਜ਼ ਸਪੋਰਟਸ ਕਲੱਬ ਬੁਢਲਾਡਾ ਵਲੋਂ ਅੱਜ ਕਲੱਬ ਦੀ ਬਿਲਡਿੰਗ ਵਿਖੇ ਚੋਥੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ. ਸੁਖਦੇਵ ਸਿੰਘ ਭੱਟੀ ਤੇ ਆਈ.ਪੀ.ਐੱਸ ਸੇਵਾ-ਮੁਕਤ ਪੁਲਸ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਖੂਨਦਾਨ ਕਰਨ ਵਾਲਿਆਂ ਨੂੰ ਸ਼ੁੱਭਕਾਮਨਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਭੱਟੀ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਕਾਰਜ ਹੈ ਅਤੇ ਖੂਨਦਾਨ ਕਰਨ ਵਾਲੇ ਵਿਅਕਤੀ ਖੁਦ ਸਰੀਰਕ ਪੱਖੋਂ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਵਲੋਂ ਦਿੱਤਾ ਖੂਨ ਸਰਹੱਦਾ ਦੀ ਰਾਖੀ ਕਰਨ ਵਾਲੇ ਫੌਜੀ ਜਵਾਨਾਂ ਦੇ ਕੰਮ ਆਉਂਦਾ ਹੈ। ਇਸ ਦੇ ਲਈ ਨੌਜਵਾਨਾਂ ਦੇ ਨਾਲ-ਨਾਲ ਅੋਰਤਾਂ ਵਲੋਂ ਵੀ ਖੂਨਦਾਨ ਦੇਣ ਦੀ ਜਾਗਰਿਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਅੱਜ ਇਸ ਕੈਂਪ ਵਿਚ ਅੋਰਤਾਂ ਵਲੋਂ ਵੀ ਖੂਨਦਾਨ ਕੀਤਾ ਗਿਆ। ਡੀ.ਐੱਸ.ਪੀ ਬੁਢਲਾਡਾ ਰਛਪਾਲ ਸਿੰਘ ਨੇ ਯੰਗਜ਼ ਸਪੋਰਟਸ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਲੱਬ ਨੇ ਹਰ ਸਮਾਜਕ ਕੰਮਾਂ ਵਿਚ ਯੋਗਦਾਨ ਪਾ ਕੇ ਆਪਣਾ ਨਾਮ ਇਲਾਕੇ ਵਿਚ ਖਟਿੱਆ ਹੈ। ਕਲੱਬ ਦੇ ਪ੍ਰਾਜੈਕਟ ਚੇਅਰਮੈਨ ਪ੍ਰਭਜੋਤ ਸਿੰਘ ਕੋਹਲੀ ਅਤੇ ਪ੍ਰਧਾਨ ਗੋਬਿੰਦ ਗੋਇਲ ਨੇ ਦੱਸਿਆ ਕਿ ਚੌਥੇ ਮਹਾਨ ਖੂਨਦਾਨ ਕੈਂਪ ਵਿਚ ਲਗਭਗ 80 ਯੂਨਿਟ ਖੂਨਦਾਨ ਮੈਬਰਾਂ ਅਤੇ ਲੋਕਾਂ ਵਲੋਂ ਕੀਤਾ ਗਿਆ ਹੈ। ਇਸ ਮੋਕੇ ਡਾ: ਸੁਨੈਨਾ ਬਾਂਸਲ, ਕਲੱਬ ਦੇ ਆਗੂ ਡਾ: ਚਰਨਜੀਤ ਸਿੰਘ ਕਾਠ, ਜਤਿੰਦਰ ਗੋਇਲ ਤੋਂ ਇਲਾਵਾ ਹੋਰਾਂ ਨੇ ਅਹਿਮ ਭੂਮਿਕਾ ਨਿਭਾਈ।


EDITED BY : SARA YAHA | | Last Updated : 7:05 pm 21 JULY 2018

LEAVE A REPLY

Please enter your comment!
Please enter your name here