ਜਾਅਲੀ ਡਿਗਰੀ ਨੇ ਕ੍ਰਿਕਟਰ ਹਰਮਨਪ੍ਰੀਤ ਦੀਆਂ ਵਧੀਆਂ ਮੁਸ਼ਕਲਾਂ

0
5

ਚੰਡੀਗੜ੍ਹ (ਸਾਰਾ ਯਹਾ) :  ਸਟਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਨਿਯੁਕਤ ਡੀਐਸਪੀ ਹਰਮਨਪ੍ਰੀਤ ਦੀ ਡਿਗਰੀ ਸਵਾਲਾਂ ਦੇ ਘੇਰੇ ਵਿੱਚ ਹੈ। ਪੰਜਾਬ ਪੁਲਿਸ ਨੇ ਵੀ ਹਰਮਨਪ੍ਰੀਤ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਹੈ।

ਇਸ ਦੇ ਚੱਲਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਨੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਹੈ। ਵਕੀਲ ਵਿਕਾਸ ਮਲਿਕ ਨੇ ਹਰਮਨਪ੍ਰੀਤ ਖਿਲਾਫ ਧੋਖਾਧੜੀ ਤੇ ਜਾਅਲੀ ਡਿਗਰੀ ਪੇਸ਼ ਕਰਨ ‘ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

ਮਲਿਕ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਹਰਮਨਪ੍ਰੀਤ ਨੇ ਭਾਰਤੀ ਰੇਲ ਤੇ ਪੰਜਾਬ ਪੁਲਿਸ ਵਿੱਚ ਨੌਕਰੀ ਲੈਣ ਲਈ ਜਾਅਲੀ ਡਿਗਰੀ ਜਮ੍ਹਾਂ ਕਰਵਾਈ ਹੈ। ਇਸ ਤਹਿਤ ਹਰਮਨਪ੍ਰੀਤ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਸ ਖਿਲਾਪ ਧਾਰਾ 420, 471, 468, 467 ਇੰਡੀਅਨ ਪੀਨਲ ਤਹਿਤ ਪਰਚਾ ਹੋਣਾ ਚਾਹੀਦਾ ਹੈ।

ਵਿਕਾਸ ਮਲਿਕ ਨੇ ਡੀਜੀਪੀ ਨੂੰ ਆਪਣੀ ਸ਼ਿਕਇਤ ਵਿੱਚ ਇਹ ਵੀ ਲਿਖਿਆ ਹੈ ਕਿ ਇਸ ਸਕੈਮ ਵਿੱਚ ਹਰਮਨਪ੍ਰੀਤ ਸਮੇਤ ਜਿਵ ਦਾ ਵੀ ਹੱਥ ਹੈ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਿਕਾਸ ਨੇ ਆਪਣੀ ਸ਼ਿਕਾਇਤ ਡੀਜੀਪੀ ਨੂੰ ਈ-ਮੇਲ ਰਾਹੀਂ ਭੇਜੀ ਹੈ।

ਹਰਮਨਪ੍ਰੀਤ ਨੇ ਆਪਣੀ ਬੀਏ ਦੀ ਡਿਗਰੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਕਰਨ ਦਾ ਦਾਅਵਾ ਕੀਤਾ ਸੀ। ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਦਾ ਅਹੁਦਾ ਮਿਲਣ ਤੋਂ ਬਾਅਦ ਜਾਂਚ ਵਿੱਚ ਡਿਗਰੀ ਦਾ ਰਜਿਸਟ੍ਰੇਸ਼ਨ ਨੰਬਰ ਗ਼ਲਤ ਪਾਇਆ ਗਿਆ।

ਹਾਲਾਂਕਿ ਪੰਜਾਬ ਸਰਕਾਰ ਨੇ ਹਰਮਨਪ੍ਰੀਤ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ। ਜਦ ਕਿ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਲਿਖਿਆ ਕਿ ਹਰਮਨਪ੍ਰੀਤ ਨੂੰ ਡਿਗਰੀ ਪੂਰੀ ਕਰਨ ਤੱਕ ਬਤੌਰ ਡੀਐਸਪੀ ਰੱਖਣ ਤੇ ਕਾਨੂੰਨੀ ਰਾਏ ਲੈਣ ਲਈ ਲਿਖਿਆ। ਹਰਮਨਪ੍ਰੀਤ ਦੀ ਫਾਈਲ ਪੰਜਾਬ ਪੁਲਿਸ ਦੇ ਡੀਜੀਪੀ ਤੇ ਮੁਖ ਮੰਤਰੀ ਵਿਚਾਲੇ ਘੁੰਮ ਰਹੀ ਹੈ।


EDITED BY : SARA YAHA | | Last Updated : 12:50 pm 15 JULY 2018

LEAVE A REPLY

Please enter your comment!
Please enter your name here