
ਮਾਨਸਾ1,ਜੁਲਾਈ (ਸਾਰਾ ਯਹਾ) ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਵਿਖੇ ਹੋੲੀ ।
ਮੀਟਿੰਗ ਨੂੰ ਸੰਬੋਧਨ ਕਰਦਿਅਾਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਭੀਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰਾਂ ਨਸ਼ੇ ਨਾਲ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ ਜਥੇਬੰਦੀ ੳੁਸ ਖਿਲਾਫ ਹੈ ਤੇ ਮਰੋ ਜਾਂ ਵਿਰੋਧ ਕਰੋ ਤਹਿਤ ਮਨਾੲੇ ਜਾ ਰਹੇ “ਚਿੱਟੇ ਖਿਲਾਫ ਕਾਲੇ ਹਫਤੇ ” ‘ਚ ਜਥੇਬੰਦੀ ਸਾਮਲ ਹੋਕੇ ਸਰਕਾਰ ਨੂੰ ਨਸ਼ੇ ਦੇ ਤਸਕਰਾਂ ਖਿਲਾਫ ਕਾਰਵਾੲੀ ਕਰਨ ਲੲੀ ਮਜ਼ਬੂਰ ਕਰੇਗੀ । ਜਥੇਬੰਦੀ ਵੱਲੋਂ ਪੰਜਾਬ ‘ਚ ਸੱਤ ਜੁਲਾੲੀ ਤੱਕ ਪਿੰਡਾਂ ਅੰਦਰ ਪੰਜਾਬ ਸਰਕਾਰ ਦੀਅਾਂ ਅਰਥੀਅਾਂ ਸਾੜਨ ਦਾ ਅੈਲਾਨ ਕੀਤਾ ਤੇ ਸੱਤ ਜੁਲਾੲੀ ਨੂੰ ਤਹਿਸੀਲ ਪੱਥਰੀ ਮਾਰਚ ਕਰਨ ਦਾ ਅੈਲਾਨ ਕੀਤਾ ।
ਮੀਟਿੰਗ ਨੂੰ ਸੰਬੋਧਨ ਕਰਦਿਅਾਂ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਸਾਨਾਂ ਦੇ ਕਰਜ਼ ਮੁਅਾਫੀ ਲੲੀ, ਪੰਜਾਬ ਨੂੰ ਪਾਣੀਅਾਂ ਦੇ ਮਾਲਕਾਨਾ ਹੱਕ ਦੇਣ, ਦੂਜੇ ਰਾਜਾਂ ਨੂੰ ਜਾ ਰਹੇ ਪਾਣੀ ਦੀ ਰਿਆਇਲਟੀ ਲੈਣ, ਬੈਂਕਾਂ ਅਤੇ ਅਾੜਤੀਅਾਂ ਤੋਂ ਖਾਲੀ ਚੈੱਕ ਵਾਪਸ ਕਰਵਾੳੁਣ, ਦੇਸ਼ ਅੰਦਰ ਸੁਅਾਮੀਨਾਥਨ ਰਿਪੋਰਟ ਲਾਗੂ ਕਰਵਾੳੁਣ ਸਮੇਤ ਹੋਰ ਕਿਸਾਨੀ ਮੰਗਾਂ ਲੲੀ ਿਕਸਾਨਾਂ ਨੂੰ ਜਾਗਰੂਕ ਕਰਨ ਲੲੀ ਨੌਂ ਜੁਲਾੲੀ ਤੋਂ ਨੌਂ ਅਗਸਤ ਤੱਕ ਪਿੰਡਾਂ ਅੰਦਰ “ਕਿਸਾਨ ਜਗਾਓ ਪੰਜਾਬ ਬਚਾਓ ” ਮੁਹਿੰਮ ਤਹਿਤ ਪਿੰਡਾਂ ਅੰਦਰ ਰੈਲੀਅਾਂ ਮੀਟਿਗਾਂ ਤੇ ਕਾਨਫਰੰਸਾਂ ਕੀਤੀਅਾਂ ਜਾਣਗੀਅਾਂ । ਮੀਟਿੰਗ ਿਵੱਚ ਗਮਦੂਰ ਸਿੰਘ ਕੋਟਧਰਮੂੰ, ਅੈਡਵੋਕੇੇਟ ਬਲਕਰਨ ਬੱਲੀ, ਨਾਥ ਿਸੰਘ ੳੁਭਿਅਾ, ਰਾਮਫਲ ਬੁਸੈਹਰਾ, ਸੁਖਦੇਵ ਸਿੰਘ ਲੇਹਲ ਕਲਾਂ, ਭੋਲਾ ਿਸੰਘ ਸਮਾਓਂ, ਸੁਰਜੀਤ ਕੋਟਧਰਮੂੰ, ਹਾਕਮ ਝੁਨੀਰ, ਰਾਮਫਲ ਚੱਕਅਲੀ ਸ਼ੇਰ, ਜਰਨੈਲ ਸਿੰਘ ਕਿਸ਼ਨਗੜ, ਮੋਹਣ ਸਿੰਘ ਰੂੜੇਕੇ, ਬੰਤ ਸਿੰਘ ਗਰੇਵਾਲ, ਗੁਰਜੰਟ ਸਿੰਘ ਬਾਲਿਆਂਵਾਲੀ, ਗੁਰਤੇਜ ਸਿੰਘ ਮਹਿਰਾਜ, ਦਵਿੰਦਰ ਰੁਮਾਣਾ, ਜਸਵੀਰ ਕੌਰ ਨੱਤ, ਪੰਜਾਬ ਸਿੰਘ ਅਕਲੀਅਾ ਤਲਵੰਡੀ ਆਦਿ ਅਾਗੂ
EDITED BY : SARA YAHA | | Last Updated :01ਜੁਲਾਈ 2018





















