

ਕਪੂਰਥਲਾ (ਸਾਰਾ ਯਹਾ) : ਸੀਬੀਆਈ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਐਗਜ਼ੀਕਿਊਟਿਵ ਇੰਜੀਨੀਅਰ ਨੂੰ ਇਕ ਵਿਅਕਤੀ ਤੋਂ 50,000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਇੱਕ ਪ੍ਰਾਈਵੇਟ ਫਰਮ ਨਾਲ ਸਬੰਧਤ ਹੈ ਤੇ ਉਹ ਕਪੂਰਥਲਾ ਰੇਲ ਕੋਚ ਫੈਕਟਰੀ ‘ਚ ਬਾਗ਼ਬਾਨੀ ਦੀ ਸਾਂਭ ਸੰਭਾਲ ਅਤੇ ਰੇਲ ਕੋਚ ਫੈਕਟਰੀ ਦੀ ਨਰਸਰੀ ਲਈ ਬੂਟੇ ਸਪਲਾਈ ਕਰਨ ਦਾ ਕੰਮ ਕਰਦਾ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਮਈ 2018 ਤੋਂ ਲੈਕੇ 20 ਜੂਨ, 2018 ਤੱਕ 8 ਲੱਖ ਰੁਪਏ ਦੇ ਬਕਾਇਆ ਬਿੱਲ ਦੀ ਅਦਾਇਗੀ ਲਈ ਉਕਤ ਇੰਜੀਨੀਅਰ ਨੂੰ ਮਿਲਿਆ ਸੀ। ਇਸ ਦੌਰਾਨ ਇੰਜੀਨੀਅਰ ਨੇ ਬਿੱਲ ਦੀ ਅਦਾਇਗੀ ਲਈ ਉਸ ਤੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਕਿ ਰਿਸ਼ਵਤ ਨਾ ਦੇਣ ਦੀ ਸੂਰਤ ‘ਚ ਉਸ ਦੇ ਬਿੱਲਾਂ ਦਾ ਭੁਗਤਾਨ ਨਹੀਂ ਹੋਵੇਗਾ।
ਇਸ ਤੋਂ ਬਾਅਦ ਮੁਲਜ਼ਮ ਇੰਜੀਨੀਅਰ ਦੇ ਦਫ਼ਤਰ ਅਤੇ ਰਿਹਾਇਸ਼ ‘ਤੇ ਜਾਂਚ ਦੌਰਾਨ ਕਈ ਦਸਤਾਵੇਜ਼ ਬਰਾਮਦ ਹੋਏ। ਇਸ ਤੋਂ ਬਾਅਦ ਇੰਜੀਨੀਅਰ ਖਿਲਾਫ ਸ਼ਿਕਾਇਤ ਪਾਏ ਜਾਣ ‘ਤੇ ਸੀਬੀਆਈ ਨੇ ਰਿਸ਼ਵਤ ਮੰਗਣ ਤੇ ਲੈਣ ਦੇ ਦੋਸ਼ਾਂ ਤਹਿਤ ਇੰਜੀਨੀਅਰ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਇੰਜੀਨੀਅਰ ਨੂੰ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
EDITED BY : SARA YAHA | | Last Updated :30 June 2018























