ਸਾਬਕਾ ਕਾਂਗਰਸੀ ਮੰਤਰੀ ਸਿੰਗਲਾ ਦਾ ਦੇਹਾਂਤ

0
5

ਨਵੀਂ ਦਿੱਲੀ (ਸਾਰਾ ਯਹਾ) : ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸਿੰਗਲਾ ਪਿਛਲੀ ਕੈਪਟਨ ਸਰਕਾਰ ‘ਚ ਵਿੱਤ ਮੰਤਰੀ ਰਹੇ ਸਨ।

ਇਸ ਸਮੇਂ ਸਿੰਗਲਾ ਦਿੱਲੀ ‘ਚ ਰਹਿ ਰਹੇ ਸਨ। ਸਿੰਗਲਾ ਬਠਿੰਡਾ ਤੋਂ ਵਿਧਾਇਕ ਰਹੇ ਸਨ ਤੇ 2002 ਤੋਂ 2007 ਦੌਰਾਨ ਵਿੱਤ ਮੰਤਰੀ ਵੀ ਰਹੇ। ਬਠਿੰਡਾ ਵਿੱਚ ਕਈ ਪ੍ਰਾਜੈਕਟ ਲਿਆਉਣ ਦਾ ਸਿਹਰਾ ਵੀ ਸਿੰਗਲਾ ਸਿਰ ਹੀ ਸੱਜਦਾ ਹੈ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੰਗਲਾ ਦਾ ਨਾਂਅ ਬਠਿੰਡਾ ਸ਼ਹਿਰੀ ਸੀਟ ਲਈ ਉੱਠਿਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਪੱਖ ਵਿੱਚ ਸਨ। ਪਰ ਬਾਅਦ ਵਿੱਚ ਮਨਪ੍ਰੀਤ ਬਾਦਲ ਦੀ ਆਮਦ ਕਾਰਨ ਇਹ ਹੋ ਨਾ ਸਕਿਆ।


 

EDITED BY : SARA YAHA | | Last Updated :28 June 2018

LEAVE A REPLY

Please enter your comment!
Please enter your name here