ਅਮਿੱਟ ਯਾਦਾਂ ਛੱਡ ਗਿਆ ਦਸਮੇਸ਼ ਕਾਨਵੈਂਟ ਸੀਨੀ: ਸੈਕੰ:ਸਕੂਲ ਸਰਦੂਲਗੜ੍ਹ ਦਾ

0
19

ਮਾਨਸਾ ,੨4 ਫਰਵਰੀ (ਬਪਸ): ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ
ਸਰਦੂਲਗੜ੍ਹ ਵਿਖੇ ਮਿਡਲ , ਹਾਈ ਅਤੇ ਸੀਨੀ: ਸੈਕੰ: ਗਰੁੱਪ ਦਾ ਸਵ: ਕੈਪਟਨ ਸੁਰਜੀਤ ਸਿੰਘ ਸੰਧੂ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਮਾਪਿਆਂ ਦੀ ਵੱਡੀ ਗਿਣਤੀ ਸਮੂਲੀਅਤ ਨਾਲ ਮੇਲੇ ਦਾ ਰੂਪ ਧਾਰਨ ਕਰ ਗਿਆ । ਸਮਾਰੋਹ ਦੀ ਸੁਰੂਆਤ ਸ਼ਬਦ ਗਾਣ ਅਤੇ ਵੈਲਕਮ ਗੀਤ ਰਾਹੀਂ ਕੀਤੀ ।ਸਕੂਲ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਗਿੱਧਾ , ਹਰਿਆਣਵੀ ਡਾਂਸ, ਕੱਥਕ, ਰਾਜਸਥਾਨੀ ਡਾਂਸ, ਗਤਕਾ, ਨਵੀਂ ਅਤੇ ਪੁਰਾਣੀ ਪੀੜ੍ਹੀ ਨੂੰ ਦਰਸਾਉਂਦੀ ਪੇਸ਼ਕਾਰੀ ਅਤੇ ਮਲਵਈ ਗਿੱਧਾ ਆਦਿ ਨਾਲ ਜਿੱਥੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਉੱਥੇ ਨਾਲ ਹੀ ਨਾਟਕ ਰੇਤ ਦੀਆਂ ਕੰਧਾਂ ਅਤੇ ਕੋਰਿਓਗਰਾਫੀ ਸ਼ਹੀਦ ਭਗਤ ਸਿੰਘ , ਸੇਵ ਵਾਟਰ, ਸੇਵ ਟਰੀ, ਸੇਵ ਗਰਲ ਅਤੇ ਕਿਸਾਨ ਦੀ ਆਰਥਿਕ ਦੁਰਦਸ਼ਾ ਨੂੰ ਦਰਸਾਉਂਦੇ ਹੋਏ ਸਮਾਜ ਚ ਪ੍ਰਚਲਿਤ ਬਹੁਤ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਦਾ ਸੰਦੇਸ਼ ਵੀ ਦਿੱਤਾ ਡੀ.ਐਸ.ਪੀ. ਸਰਦੂਲਗੜ੍ਹ ਸ੍ਰੀ ਸੰਜੀਵ ਗੋਇਲ ਮੁੱਖ ਮਹਿਮਾਨ ਦੇ ਤੌਰ ਤੇ ਅਤੇ  ਡਾਕਟਰ ਸੋਹਣ ਲਾਲ ਅਰੋੜਾ ਨੇ ਗੈਸਟ ਆਫ ਆਨਰ ਦੇ ਤੌਰ ਤੇ ਸਮਾਰੋਹ ਚ ਸਿਰਕਤ ਕੀਤੀ । ਇਸ
ਮੌਕੇ ਡੀ.ਐਸ.ਪੀ. ਸ੍ਰੀ ਸੰਜੀਵ ਗੋਇਲ ਨੇ ਬੱਚਿਆਂ ਦੁਆਰਾ ਪੇਸ਼ ਕੀਤੀ ਕਲਾਕਾਰੀ ਦੀ
ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੀ ਪੇਸ਼ਕਾਰੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਕੂਲ ਪ੍ਰਬੰਧਕਾਂ ਦੁਆਰਾ ਹਰ ਖੇਤਰ ਚ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ ।ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ, ਪਰਮਿੰਦਰ ਕੌਰ ਸੰਧੂ ਅਤੇ ਐਮ.ਡੀ. ਦਿਲਮੋਹਿਤ ਸਿੰਘ ਸੰਧੂ ਨੇ  ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਕਲਚਰਲ ਐਕਟੀਵਿਟੀ ਦੁਆਰਾ ਦਰਸ਼ਕਾ ਦਾ ਮਨ ਮੋਹ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤਰਸੇਮ ਚੰਦ ਭੋਲੀ,
ਜਤਿੰਦਰ ਜੈਨ ਬੋਬੀ, ਫਰੰਗੀ ਲਾਲ ਜੈਨ, ਡਿੰਪੀ ਸੋਨੀ, ਸੁਨੀਲ ਜੈਨ, ਕੁਲਦੀਪ ਸਿੰਘ
ਬਸਪਾ, ਬੋਹੜ ਸਿੰਘ ਝੰਡਾ, ਆਤਮਾ ਸਿੰਘ ਜੇ.ਈ. , ਸਰਪੰਚ ਜਰਮਲ ਸਿੰਘ , ਬੱਬੂ ਜੈਨ, ਚਰਨਦਾਸ ਚਰਨੀ, ਡਾ: ਰਾਜੇਸ਼, ਸੰਜੀਵ ਜੈਨ ਗੋਠੀ, ਗੁਰਪ੍ਰੀਤ ਸਿੱਧੂ , ਲਵਪ੍ਰੀਤ
ਆਸਟ੍ਰੇਲੀਆ , ਟਾਟਾ ਗਰਗ ਤੋਂ ਇਲਾਵਾ ਬੱਚਿਆਂ ਦੇ ਮਾਪੇ ਹਾਜ਼ਰ ਸਨ ।

LEAVE A REPLY

Please enter your comment!
Please enter your name here