‘ਸੰਵਿਧਾਨ ਬਚਾਓ ਮੰਚ ਪੰਜਾਬ’ ਦੇ ਬੈਨਰ ਹੇਠ ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ. ਅਤੇ ਐਨ.ਪੀ.ਆਰ ਦੇ ਖਿਲਾਫ਼ ਅਣਮਿਥੇ ਸਮੇਂ ਲਈ ਧਰਨਾ ਆਰੰਭ

0
21

ਮਾਨਸਾ 12 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ)  ਅੱਜ ਇੱਥੇ ‘ਸੰਵਿਧਾਨ ਬਚਾਓ ਮੰਚ ਪੰਜਾਬ’ ਦੇ ਬੈਨਰ ਹੇਠ ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ. ਅਤੇ ਐਨ.ਪੀ.ਆਰ ਦੇ ਖਿਲਾਫ਼ ਅਣਮਿਥੇ ਸਮੇਂ ਲਈ ਧਰਨਾ ਆਰੰਭ ਕਰਨ ਦੇ ਪਹਿਲੇ ਦਿਨ ਗੁਰਦੁਆਰਾ ਚੌਕ ਮਾਨਸਾ ਵਿਖੇ ਇਕ ਵਿਸ਼ਾਲ ਜਨਤਕ ਕਾਨਫਰੰਸ ਹੋਈ, ਜਿਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਦਿੱਲੀ ਵਿਖੇ ਆਪਣੀ ਜ਼ਹਿਰੀਲੀ ਫਿਰਕੂ ਮੁਹਿੰਮ ਨੂੰ ਮਿਲੀ ਲੱਕ ਤੋਂੜਵੀਂ ਹਾਰ ਤੋਂ ਸਬਕ ਲੈਂਦਿਆਂ ਆਪਣੀਆਂ ਇੰਨਾਂ ਸ਼ੈਤਾਨੀ ਸਕੀਮਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ, ਵਰਨਾ ਦੇਸ਼ ਦੀ ਆਮ ਜਨਤਾ ਬੀ.ਜੇ.ਪੀ. ਨੂੰ ਸਿਆਸੀ ਤੌਰ ਤੇ ਪੂਰੇ ਦੇਸ਼ ਵਿਚੋਂ ਸਾਫ ਕਰ ਦੇਵੇਗੀ।
      ਅੱਜ ਇਸ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਕਾਨਫਰੰਸ ਦੇ ਮੁਖ ਬੁਲਾਰੇ ਸਨ- ਸਾਬਕਾ ਐਮ.ਪੀ. ਡਾਕਟਰ ਧਰਮਵੀਰ ਗਾਂਧੀ, ਆਪ ਦੇ ਪ੍ਰਮੁੱਖ ਆਗੂ ਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁਧ ਰਾਮ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਸੀ.ਪੀ.ਆਈ.(ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਆਇਸਾ ਦੀ ਕੌਮੀ ਪ੍ਰਧਾਨ ਅਤੇ ਜੇ.ਐਨ.ਯੂ. ਦੀ ਸਾਬਕਾ ਆਗੂ ਸੁਚੇਤਾ ਡੇਅ, ਮੁਫਤੀ ਇਰਤਾਕ ਉੱਲ-ਹਸਨ ਕੰਧਾਲਵੀ ਆਗੂ ਜੁਆਇੰਟ ਐਕਸਨ ਕਮੇਟੀ ਮਲੇਰਕੋਟਲਾ,. ਡਾਕਟਰ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਆੜ੍ਹਤੀ ਐਸ਼ੋਸੀਏਸਨ ਬਰੇਟਾ ਦੇ ਪ੍ਰਧਾਨ ਜਤਿੰਦਰ ਗਰਗ, ਮਜਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ, ਆਰ.ਐਮ.ਪੀ.ਆਈ. ਦੇ ਸੂਬਾਈ ਆਗੂ ਛੱਜੂ ਰਾਮ ਰਿਸ਼ੀ, ਅਤੇ ਪਾਸਟਰ ਸ਼ੈਮੂਅਲ ਸਿੱਧੂ, ਬੀਐਸਪੀ ਦੇ ਆਗੂ ਆਤਮਾ ਸਿੰਘ ਪਮਾਰ। ਕਾਨਫਰੰਸ ਦਾ ਸੰਚਾਲਨ ਪੰਜਾਬ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫਰ ਨੇ ਕੀਤਾ।


    ਬੁਲਾਰਿਆਂ ਦਾ ਕਹਿਣਾ ਸੀ ਕਿ ਬੀ.ਜੇ.ਪੀ. ਤੇ ਮੋਦੀ ਸਰਕਾਰ ਆਰ.ਐਸ.ਐਸ. ਦੇ ਫਿਰਕੂ ਫਾਸਿਸਟ ਅਜੰਡੇ ਉਤੇ ਅਮਲ ਕਰਦਿਆਂ ਆਮ ਜਨਤਾ ਦੇ ਸਾਰੇ ਬੁਨਿਆਦੀ ਮਸਲਿਆਂ ਨੂੰ ਪੂਰੀ ਤਰਾਂ ਦਰਕਿਨਾਰ ਕਰਕੇ ਦੇਸ਼ ਨੂੰ ਨਵੇਂ ਸਿਰੇ ਤੋਂ ਫਿਰਕੂ ਟਰਕਾਅ ਵੱਲ ਧੱਕ ਰਹੀ ਹੈ ਪਰ ਦੇਸ਼ ਦੀ ਜਨਤਾ ਨੇ ਆਪਣੀ ਭਾਈਚਾਰਕ ਏਕਤਾ ਰਾਹੀਂ ਉਸ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਅੰਦੋਲਨ ਦਾ ਬਿਗਲ ਵਜਾ ਦਿੱਤਾ ਹੈ। ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਖਿਲਾਫ਼ ਦੇਸ਼ ਭਰ ਵਿਚ ਚਲ ਰਿਹਾ ਇਹ ਅੰਦੋਲਨ ਕਿਸੇ ਧਰਮ, ਜਾਤ ਜਾਂ ਖੇਤਰ ਵਿਸ਼ੇਸ ਲਈ ਨਹੀਂ, ਬਲਕਿ ਦੇਸ਼ ਦੀ ਸਮੁੱਚੀ ਆਮ ਜਨਤਾ ਦੇ ਹਿੱਤਾਂ ਦੀ ਰਾਖੀ ਅਤੇ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਬਚਾਉਣ ਲਈ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸ਼ਰਾਂ ਅਤੇ ਪੁਲਿਸ ਵੱਲੋਂ ਧਰਨਾ ਨਾ ਲੱਗਣ ਦੇਣ ਦੀ ਜੋ ਕੋਸ਼ਿਸ਼ ਕੀਤੀ ਗਈ, ਉਸ ਤੋਂ ਜਾਹਿਰ ਹੈ ਕਿ ਮਾਨਸਾ ਜਿਲ੍ਹਾ ਪ੍ਰਸ਼ਾਸਨ ਕੈਪਟਨ ਸਰਕਾਰ ਦੇ ਅਧੀਨ ਨਹੀਂ, ਆਰ.ਐਸ.ਐਸ. ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ। ਕਾਮਰੇਡ ਸੁਚੇਤਾ ਡੇਅ ਨੇ ਆਪਣੇ ਜੋਸ਼ੀਲੇ ਭਾਸਣ ਵਿਚ ਕਿਹਾ ਕਿ ਦੇਸ਼ ਦੇ ਆਜਾਦੀ ਅੰਦੋਲਨ ਵਿਚ ਸਭ ਧਰਮਾਂ, ਜਾਤਾਂ ਅਤੇ ਖੇਤਰਾਂ ਦੇ ਲੋਕਾਂ ਨੇ

ਯੋਗਦਾਨ ਪਾਇਆ ਅਤੇ ਅਣਗਿਣਤ ਕੁਰਬਾਨੀਆਂ ਦਿੱਤੀਆਂ। ਇੱਥੋਂ ਤੱਕ ਕਿ ਹਿੰਦੋਸਤਾਨ ਦਾ ਪਹਿਲਾ ਕੌਮੀ ਤਰਾਨਾ ਹਮ ਹੈਂ ਇਸ ਕੇ ਮਾਲਿਕ, ਯੇ ਹਿੰਦੋਸਤਾਨ ਹਮਾਰਾ ਵੀ 1857 ਦੀ ਪਹਿਲੀ ਜੰਗੇ ਆਜਾਦੀ ਦੇ ਨਾਇਕ ਸ਼ਹੀਦ ਪੀਰ ਅਲੀ ਨੇ ਸਿਰਜਿਆ, ਪਰ ਆਰ.ਐਸ.ਐਸ. ਅਤੇ ਹਿੰਦੂ ਮਹਾਂ ਸਭਾ ਦੇ ਰੂਪ ਵਿਚ ਮੋਦੀ ਤੇ ਸ਼ਾਹ ਦੇ ਵਡੇਰੇ ਉਂਦੋ ਵੀ ਅੰਗਰੇਜ ਹੁਕਮਰਾਨਾਂ ਲਈ ਮੁਖ਼ਬਰੀਆਂ ਕਰਨ ਅਤੇ ਮਾਫੀਆਂ ਮੰਗਣ ਵਿਚ ਮਸਰੂਫ ਸਨ। ਪ੍ਰਿੰਸੀਪਲ ਬੁਧਰਾਮ ਨੇ ਜਿਥੇ ਫਾਸਿਸਟ ਤਾਕਤਾਂ ਨੂੰ ਲੱਕ ਤੋੜਵੀਂ ਹਾਰ ਦੇਣ ਬਦਲੇ ਦਿੱਲੀ ਦੀ ਜਨਤਾ ਦੀ ਸ਼ਲਾਘਾ ਕੀਤੀ, ਉਥੇ ਕਿਹਾ ਕਿ ਰਾਸ਼ਟਰਵਾਦ ਦੇ ਨਾਂ ’ਤੇ ਮੋਦੀ ਸਰਕਾਰ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਮੰਨੇ ਜਾਂਦੇ ਰੇਲਵੇ, ਐਲ.ਆਈ.ਸੀ., ਬੀ.ਐਸ.ਐਨ.ਐਲ. ਤੇ ਓ.ਐਨ.ਜੀ.ਸੀ ਵਰਗੇ ਅਦਾਰਿਆਂ ਨੂੰ ਆਪਣੇ ਚਹੇਤੇ ਕਾਰਪੋਰੇਟਰਾਂ ਨੂੰ ਸੌਂਪ ਰਹੀ ਹੈ। ਮੁਫਤੀ ਇਰਤਾਕ ਉਲ ਹਸਨ ਨੇ ਕਿਹਾ ਕਿ ਜੇਕਰ ਦੇਸ਼ ਵਿਚ ਕੁਝ ਘੁਸ਼ਪੈਠੀਏ ਘੁਸ ਆਏ ਹਨ, ਤਾਂ ਇਹ ਕੇਂਦਰ ਸਰਕਾਰ ਦੀ ਨਾ-ਅਹਿਲੀਅਤ ਦਾ ਨਤੀਜਾ ਹੈ, ਪਰ ਹਕੂਮਤ ਦੀ ਨਲਾਇਕੀ ਦਾ ਭਾਰ ਮੋਦੀ ਸਰਕਾਰ ਆਮ ਜਨਤਾ ਸਿਰ ਪਾਉਣਾ ਚੁਹੰਦੀ ਹੈ, ਜੋ ਸਾਨੂੰ ਮਨਜ਼ੂਰ ਨਹੀ। ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੀ.ਏ.ਏ. ਦੇ ਖਿਲਾਫ਼ ਵਿਧਾਨ ਸਭਾ ਵਿਚ ਮਤਾ ਪਾਸ ਕਰਨਾ ਸ਼ਲਾਘਾਯੋਗ ਹੈ, ਪਰ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਐਨ.ਆਰ.ਸੀ. ਨੂੰ ਵੀ ਰੱਦ ਕਰੇ ਅਤੇ ਐਨ.ਪੀ.ਆਰ. ਉਤੇ ਕੋਈ ਵੀ ਅਮਲ ਨਾ ਕਰਨ ਦਾ ਐਲਾਨ ਕਰੇ। ਇਸ ਸਮੇਂ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇਸ ਮੋਰਚੇ ਨੂੰ ਅਪੀਲ ਕੀਤੀ ਕਿ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਨੂੰ ਨਾਲ ਲੈਕੇ ਪੰਜਾਬ ਵਿੱਚ ਤੀਜਾ ਬਦਲ ਤਿਆਰ ਕਰਨ ਦੀ ਜ਼ਿੰਮੇਵਾਰੀ ਮੰਚ ਨੂੰ ਦਿੱਤੀ। ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਅੱਜ ਸ਼ਾਮ ਨੂੰ ਹੋਣ ਵਾਲੀ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਉਲੀਕੀ ਜਾਵੇਗੀ। ਕਾਨੰਫਰੰਸ਼ ਦੀ ਸਮਾਪਤੀ ਤੇ ਬਜਾਰ ਵਿਚ ਇਕ ਜੋਸੀਲਾ ਮੁਜਾਹਰਾ ਵੀ ਕੀਤਾ ਗਿਆ, ਜੋ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਬੱਸ ਸਟੈਂਡ ਮਾਨਸਾ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਸਮੇਂ ਮੋਰਚੇ ਵਿੱਚ ਆਏ ਆਗੂਆਂ ਦਾ ਧੰਨਵਾਦ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਕ੍ਰਿਸ਼ਨ ਚੌਹਾਨ ਵੱਲੋਂ ਕੀਤਾ ਗਿਆ।
     ਇਸ ਮੌਕੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਇਸਤਰੀ ਸਭਾ ਦੀ ਆਗੂ ਜਸਵੀਰ ਕੌਰ ਨੱਤ, ਐਡਵੋਕੇਟ ਰੇਖਾ ਸ਼ਰਮਾ, ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਲੋਕ ਇਨਸਾਫ਼ ਪਾਰਟੀ ਦੇ ਆਗੂ ਮੀਹਾਂ ਸਿੰਘ, ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਭੁੱਚਰ, ਐਡਵੋਕੇਟ ਕਮਲ ਗੋਇਲ, ਬਾਮਸੇਫ ਆਗੂ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਲਕਰਨ ਸਿੰਘ ਬੱਲੀ, ਸੱਤ ਪਾਲ ਸੂਬਾ ਸਕੱਤਰ ਦੋਧੀ ਯੂਨੀਅਨ, ਸੁਖਦਰਸ਼ਨ ਨੱਤ, ਮੁਹੰਮਦ ਯਾਸ਼ੀਨ, ਹਰਮਿਲਾਪ ਗਰੇਵਾਲ, ਹਰਮੀਤ ਕੌਰ ਬਰਾੜ, ਨਰਿੰਦਰ ਕੌਰ, ਗੁਰਨਾਮ ਸਿੰਘ ਭੀਖੀ, ਹਰਚੰਦ ਸਿੰਘ ਮੱਤੀ, ਪ੍ਰੇਮ ਗਰਗ, ਸੱਤਪਾਲ ਰਿਸ਼ੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here